• Home
  • ਤੇਲੰਗਾਨਾ ‘ਚ ਬੱਸ ਖੱਡ ‘ਚ ਡਿੱਗੀ, 40 ਮੌਤਾਂ

ਤੇਲੰਗਾਨਾ ‘ਚ ਬੱਸ ਖੱਡ ‘ਚ ਡਿੱਗੀ, 40 ਮੌਤਾਂ

ਹੈਦਰਾਬਾਦ, (ਖ਼ਬਰ ਵਾਲੇ ਬਿਊਰੋ) : ਤੇਲੰਗਾਨਾ ਸਟੇਟ ਰੋਡ ਟਰਾਂਸਪੋਰਟ ਦੀ ਬੱਸ ਦੇ ਖੱਡ 'ਚ ਡਿੱਗ ਜਾਣ ਕਾਰਨ 40 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਇਹ ਬੱਸ ਕੋਡਾਂਗਟਰ ਤੋਂ ਜਗਤਿਆਲ ਵਲ ਜਾ ਰਹੀ ਸੀ ਕਿ ਅਚਾਨਕ ਬੱਸ ਦੇ ਬਰੇਕ ਫ਼ੇਲ ਹੋ ਗਏ ਤੇ ਡਰਾਈਵਰ ਕੰਟਰੋਲ ਖੋ ਬੈਠਾ ਤੇ ਬੱਸ ਡੂੰਘੀ ਖੱਡ ਵਿਚ ਜਾ ਡਿੱਗੀ। ਬੱਸ ਵਿਚ ਕੁੱਲ 70 ਸਵਾਰੀਆਂ ਸਨ। ਮ੍ਰਿਤਕਾਂ ਵਿਚ 6 ਬੱਚੇ ਵੀ ਸ਼ਾਮਲ ਹਨ ਤੇ ਬਾਕੀ ਸਵਾਰੀਆਂ ਨੂੰ ਵੀ ਗੰਭੀਰ ਸੱਟਾਂ ਲਗੀਆਂ ਹਨ।