• Home
  • ਸਿਟੀ ਸੈਂਟਰ ਮਾਮਲਾ-ਸੁਮੇਧ ਸੈਣੀ ਨੇ ਵਿਜੀਲੈਂਸ ਦੀ ਕਲੀਨ ਚਿੱਟ ਵਿਰੁਧ ਅਦਾਲਤ ‘ਚ ਕੀਤੀ ਅਰਜ਼ੀ ਦਾਖਲ

ਸਿਟੀ ਸੈਂਟਰ ਮਾਮਲਾ-ਸੁਮੇਧ ਸੈਣੀ ਨੇ ਵਿਜੀਲੈਂਸ ਦੀ ਕਲੀਨ ਚਿੱਟ ਵਿਰੁਧ ਅਦਾਲਤ ‘ਚ ਕੀਤੀ ਅਰਜ਼ੀ ਦਾਖਲ

ਲੁਧਿਆਣਾ: ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਸਿਟੀ ਸੈਂਟਰ ਮਾਮਲੇ 'ਚ ਵਿਜੀਲੈਂਸ ਵਲੋਂ ਅੱਗੇ ਜਾਂਚ ਕਰਨ ਤੋਂ ਲਾਈ ਰੋਕ ਵਿਰੁਧ ਅਦਾਲਤ 'ਚ ਅਰਜ਼ੀ ਦਿੱਤੀ ਹੈ। ਇਸ ਮਾਮਲੇ 'ਚ ਕੈਪਟਨ ਅਮਰਿੰਦਰ ਸਿੰਘ ਤੇ ਉਨਾਂ ਦੇ ਪੁੱਤਰ ਦਾ ਨਾਂ ਜੁੜਦਾ ਆ ਰਿਹਾ ਹੈ।
ਇਸ ਤੋਂ ਪਹਿਲਾਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਵੀ ਅਰਜ਼ੀ ਦਿੱਤੀ ਸੀ ਪਰ ਉਸ ਨੂੰ ਅਦਾਲਤ ਨੇ ਪ੍ਰਵਾਨ ਨਹੀਂ ਕੀਤਾ ਸੀ ਤੇ ਉਹ ਪੰਜਾਬ ਹਰਿਆਣਾ ਹਾਈਕੋਰਟ 'ਚ ਪੁਕਾਰ ਕਰਨ ਦੇ ਮੂਡ 'ਚ ਹਨ।
ਜ਼ਿਕਰਯੋਗ ਹੈ ਕਿ ਵਿਜੀਲੈਂਸ ਨੇ ਕਰੀਬ ਇੱਕ ਸਾਲ ਪਹਿਲਾਂ ਅਜਿਹਾ ਫੈਸਲਾ ਕੀਤਾ ਸੀ ਪਰ ਸੁਮੇਧ ਸੈਣੀ ਨੇ ਅੱਜ ਅਰਜ਼ੀ ਦਾਖਿਲ ਕਰ ਕੇ ਇਹ ਗੱਲ ਸਪੱਸ਼ਟ ਕਰ ਦਿੱਤੀ ਕਿ ਉਹ ਪੰਜਾਬ ਸਰਕਾਰ ਵਲੋਂ ਬਣਾਈ ਸਿੱਟ ਤੋਂ ਬਚਣਾ ਚਾਹੁੰਦੇ ਹਨ। ਦਸ ਦਈਏ ਕਿ ਸੁਮੇਧ ਸੈਣੀ ਇਸ ਵੇਲੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੇ ਨਾਲ ਨਾਲ ਸਿੱਟ ਦੇ ਨਿਸ਼ਾਨੇ 'ਤੇ ਹਨ।