• Home
  • ਹੁਣ ਹਫਤਾ ਭਰ ਕਾਂਗਰਸ ਭਵਨ ਵਿਖੇ ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ ਪਾਰਟੀ ਦੇ ਜਨਰਲ ਸਕੱਤਰ

ਹੁਣ ਹਫਤਾ ਭਰ ਕਾਂਗਰਸ ਭਵਨ ਵਿਖੇ ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ ਪਾਰਟੀ ਦੇ ਜਨਰਲ ਸਕੱਤਰ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹੁਣ ਹਫ਼ਤੇ ਵਿੱਚ ਛੇ ਦਿਨ ਕਾਂਗਰਸ ਭਵਨ ਸੈਕਟਰ 15 ਚੰਡੀਗੜ• ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨਗੇ। ਇਸ ਕੰਮ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਵਲੋਂ ਡਿਊਟੀਆਂ ਲਗਾਈਆਂ ਗਈਆਂ ਹਨ, ਜਿਸ ਦੇ ਤਹਿਤ, ਸੋਮਵਾਰ ਨੂੰ ਸ.ਭਾਗ ਸਿੰਘ, ਮੰਗਲਵਾਰ ਨੂੰ ਸ. ਮਲਕੀਤ ਸਿੰਘ ਬਰਾੜ, ਬੁੱਧਵਾਰ ਨੂੰ ਸ. ਰਾਜਪਾਲ ਸਿੰਘ (ਸਾਬਕਾ ਜਨਰਲ ਸਕੱਤਰ), ਵੀਰਵਾਰ ਨੂੰ ਸ਼੍ਰੀ ਰਮੇਸ਼ ਜੋਸ਼ੀ ਸ਼ੁੱਕਰਵਾਰ ਨੂੰ ਮਾਈ ਰੂਪ ਕੌਰ ਅਤੇ ਸ਼ਨੀਵਾਰ ਨੂੰ ਸ. ਰਵਿੰਦਰ ਪਾਲ ਸਿੰਘ ਪਾਲੀ ਕਾਂਗਰਸ ਭਵਨ ਚੰਡੀਗੜ ਵਿਖੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਉਪਲੱਬਧ ਹੋਣਗੇ ਅਤੇ ਜਾਇਜ਼ ਮਸਲਿਆਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਜਾਵੇਗਾ।