• Home
  • ਚੰਗੀ ਨੀਂਦ ਲੈਣ ਲਈ ਕੀ ਕਰੀਏ..?

ਚੰਗੀ ਨੀਂਦ ਲੈਣ ਲਈ ਕੀ ਕਰੀਏ..?

ਚੰਡੀਗੜ•, (ਖ਼ਬਰ ਵਾਲੇ) : ਅੱਜ ਕਲ ਲੋਕਾਂ ਦੀ ਇਹ ਸੱਸਿਆ ਹੈ ਕਿ ਉਨ•ਾਂ ਨੂੰ ਰਾਤ ਨੂੰ ਨੀਂਦ ਚੰਗੀ ਤਰ•ਾਂ ਨਹੀਂ ਆਉਂਦੀ। ਕੋਈ ਕਹਿੰਦਾ ਹੈ ਕਿ ਉਸ ਨੂੰ ਟੈਨਸ਼ਨ ਹੈ ਤੇ ਕੋਈ ਕੁੱਝ ਪਰ ਉਹ ਇਹ ਨਹੀਂ ਜਾਣਦੇ ਕਿ ਇਹ ਉਨ•ਾ ਦੇ ਲਾਈਫ਼ ਸਟਾਈਲ ਕਾਰਨ ਹੈ। ਰਾਤ ਨੂੰ ਸੌਣ ਲਈ 7-9 ਘੰਟੇ ਨੀਂਦ ਲੈਣੀ ਬੇਹੱਦ ਜ਼ਰੂਰੀ ਹੈ ਪਰ ਜ਼ਿਆਦਾਤਰ ਲੋਕ ਅਜਿਹਾ ਨਹੀਂ ਕਰ ਸਕਦੇ ਇਸ ਲਈ ਉਨ•ਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸੌਣਾ ਸਿਹਤ ਨੂੰ ਤੰਦਰੁਸਤ ਰੱਖਣ ਲਈ ਬਹੁਤ ਜ਼ਰੂਰੀ ਹੈ। ਅਜਿਹੇ ਲੋਕਾਂ ਨੂੰ ਚੰਗੀ ਨੀਂਦ ਲੈਣ ਲਈ ਇਹ ਉਪਾਅ ਕਰਨੇ ਚਾਹੀਦੇ ਹਨ।।
ਸਭ ਤੋਂ ਸੌਣ ਦਾ ਸਮਾਂ ਤੈਅ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਬਾਲਗ਼ ਹੋ ਤਾਂ ਤੁਹਾਨੂੰ ਰੋਜ਼ਾਨਾ ਸਾਢੇ 7 ਤੋਂ ਸਾਢੇ 8 ਘੰਟੇ ਦੀ ਨੀਂਦ ਲੈਣੀ ਜ਼ਰੂਰੀ ਹੈ। ਸੌਣ ਤੋਂ ਪਹਿਲਾਂ ਰਾਤ ਨੂੰ ਕੈਫੀਨ ਨਾਲ ਜੁੜੀਆਂ ਕਈ ਚੀਜ਼ਾਂ ਜਿਵੇ ਚਾਅ-ਕੌਫੀ ਦਾ ਸੇਵਨ ਨਾ ਕਰੋ।। ਜੇਕਰ ਰਾਤ ਨੂੰ ਜਲਦੀ ਸੌਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਕੈਫੀਨ ਵਾਲੇ ਉਤਪਾਦ ਅਤੇ ਨਿਕੋਟੀਨ ਤੋਂ ਦੂਰ ਰਹੋ।। ਇਸ ਤੋਂ ਇਲਾਵਾ ਸ਼ਰਾਬ ਨਹੀਂ ਪੀਣੀ ਚਾਹੀਦੀ ਕਿਉਂਕਿ ਇਸ ਨਾਲ ਨੀਂਦ ਤਾਂ ਆਵੇਗੀ ਪਰ ਇਹ ਨੀਂਦ ਚੰਗੀ ਅਤੇ ਗਹਿਰੀ ਨੀਂਦ ਨਹੀਂ ਹੋਵੇਗੀ।।ਰਾਤ ਦਾ ਖਾਣਾ ਸੌਣ ਤੋਂ 2-3 ਘੰਟੇ ਪਹਿਲਾਂ ਖਾਣਾ ਚਾਹੀਦਾ ਹੈ।। ਕੁਝ ਦੇਰ ਪਹਿਲਾਂ ਖਾਧੇ ਖਾਣੇ ਨਾਲ ਸੌਣ ਸਮੇਂ ਮੁਸ਼ਕਲ ਹੋ ਸਕਦੀ ਹੈ ਅਤੇ ਨੀਂਦ ਪੂਰੀ ਨਹੀਂ ਹੁੰਦੀ।