• Home
  • ਮੁਲਾਜ਼ਮਾਂ ਨਾਲ ਸੁਲ੍ਹਾ ਸਫ਼ਾਈ ਕਰਨ ਲੱਗੀ ਪੰਜਾਬ ਸਰਕਾਰ -ਸਿਵਲ ਸਕੱਤਰੇਤ ਚ ਮੀਟਿੰਗਾਂ ਜਾਰੀ

ਮੁਲਾਜ਼ਮਾਂ ਨਾਲ ਸੁਲ੍ਹਾ ਸਫ਼ਾਈ ਕਰਨ ਲੱਗੀ ਪੰਜਾਬ ਸਰਕਾਰ -ਸਿਵਲ ਸਕੱਤਰੇਤ ਚ ਮੀਟਿੰਗਾਂ ਜਾਰੀ

ਚੰਡੀਗੜ੍ਹ : ਸਾਂਝਾ ਮੁਲਾਜ਼ਮ ਮੰਚ ਤੇ ਜੁਆਇੰਟ ਐਕਸ਼ਨ ਕਮੇਟੀ ਅਤੇ ਪੀ ਐੱਮ ਐੱਸ ਯੂ ਨਾਲ 27 ਫਰਵਰੀ ਨੂੰ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਤੋਂ ਬਾਅਦ ਹੋਏ ਫੈਸਲੇ ਦੀਆਂ ਮੰਗਾਂ ਤੋਂ ਮੁੱਕਰੀ ਪੰਜਾਬ ਸਰਕਾਰ ਫਿਰ ਮੁਲਾਜ਼ਮਾਂ ਨਾਲ ਬੈਠਕਾਂ ਕਰਨ ਲੱਗ ਪਈ ਹੈ ।
ਅੱਜ ਮੁੱਖ ਮੰਤਰੀ ਦੇ ਹੁਕਮਾਂ ਤੇ ਪੰਜਾਬ ਸਰਕਾਰ ਦੇ ਅਧਿਕਾਰੀ ਸਕੱਤਰ ਆਮ ਰਾਜ ਪ੍ਰਬੰਧ ਅਤੇ ਪ੍ਰਸੋਨਲ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ। ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਦੋਵੇਂ ਅਧਿਕਾਰੀਆਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਇੰਨ ਬਿੰਨ ਲਾਗੂ ਕਰਨ ਦਾ ਭਰੋਸਾ ਦਿਵਾਇਆ ਹੈ । ਪਰ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਇਸ ਗੱਲ ਤੇ ਅੜੇ ਹੋਏ ਹਨ ,ਕਿ ਜਿੰਨੀ ਦੇਰ ਪੰਜਾਬ ਸਰਕਾਰ ਵੱਲੋਂ ਪੱਤਰ ਜਾਰੀ ਨਹੀਂ ਹੁੰਦਾ ,ਉਨ੍ਹਾਂ ਸਮਾਂ ਪੰਜਾਬ ਦੇ ਮੁਲਾਜ਼ਮਾਂ ਦਾ ਰੋਸ ਸਰਕਾਰ ਵਿਰੁੱਧ ਜਾਰੀ ਰਹੇਗਾ ।

ਦੂਜੇ ਪਾਸੇ ਥੋੜ੍ਹੀ ਦੇਰ ਤੱਕ ਲੋਕ ਸਭਾ ਚੋਣਾਂ ਲਈ ਦੇਸ਼ ਭਰ ਵਿੱਚ ਚੋਣ ਜ਼ਾਬਤਾ ਲੱਗ ਰਿਹਾ ਹੈ ।

ਇੱਥੇ ਦੱਸਣਯੋਗ ਹੈ ਕੇ ਸਬ ਕਮੇਟੀ ਦੇ ਫੈਸਲੇ ਨੂੰ ਉਲਟ ਪੁਲਟ ਕਰਨ ਵਾਲੇ ਅਧਿਕਾਰੀਆਂ ਕਾਰਨ ਮੁਲਾਜ਼ਮ ਵਰਗ ਸੜਕਾਂ ਤੇ ਹੈ ,ਇੱਥੋਂ ਤੱਕ ਕਿ ਸਾਂਝੇ ਮੁਲਾਜ਼ਮ ਮੰਚ ,ਜੁਆਇੰਟ ਐਕਸ਼ਨ ਕਮੇਟੀ ਤੇ ਪੀ ਐੱਮ ਐੱਸ ਯੂ ਵੱਲੋਂ ਇਸ ਸਬੰਧੀ ਭਾਰਤੀ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖ ਕੇ ਭੇਜਿਆ ਗਿਆ ਹੈ ਕਿ ਪੰਜਾਬ ਸਰਕਾਰ ਨੇ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਹੈ ਇਸ ਲਈ ਸਾਡੀ ਕਲਮ ਛੋੜ ਹੜਤਾਲ ਜਾਰੀ ਰਹੇਗੀ ਅਤੇ ਉਹ ਚੋਣ ਜ਼ਾਬਤਾ ਲੱਗਣ ਦੇ ਬਾਵਜੂਦ ਵੀ ਆਪਣੀ ਹੜਤਾਲ ਬਰਕਰਾਰ ਰੱਖਣਗੇ ।