• Home
  • ਕਾਂਗਰਸ ਦਾ ਲੋਕ ਸਭਾ ਚੋਣਾਂ ਦੇ ਬਾਅਦ ਸ਼ੁਰੂ ਹੋਵੇਗਾ ਪਤਨ : ਗੋਸ਼ਾ

ਕਾਂਗਰਸ ਦਾ ਲੋਕ ਸਭਾ ਚੋਣਾਂ ਦੇ ਬਾਅਦ ਸ਼ੁਰੂ ਹੋਵੇਗਾ ਪਤਨ : ਗੋਸ਼ਾ

ਲੁਧਿਆਨਾ । ਯੂਥ ਅਕਾਲੀ ਦਲ ਦੀ ਵਿਸ਼ੇਸ਼ ਬੈਠਕ ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਹੇਠ ਸਥਾਨਕ ਘੰਟਾ ਘਰ ਚੌਂਕ ਦੇ ਨੇੜੇ ਆਯੋਜਿਤ ਹੋਈ । ਗੋਸ਼ਾ ਨੇ ਪੰਜਾਬ ਵਿੱਚ ਕਾਂਗਰਸ ਵਿਰੋਧੀ ਲਹਿਰ ਦਾ ਜਿਕਰ ਕਰਦੇ ਹੋਏ ਕਿਹਾ ਕਿ ਗੁਟਬਾਜੀ ਦੇ ਬੋਝ ਥੱਲੇ ਦੱਬੀ ਕਾਂਗਰਸ ਅਗਲੀਆਂ ਲੋਕਸਭਾ ਚੋਣਾਂ ਵਿੱਚ ਹਾਰ ਵੱਲ ਅਗਾਂਹ ਵੱਧ ਰਹੀ ਹੈ । ਕਾਂਗਰਸ ਵਿਰੋਧੀ ਲਹਿਰ ਦਾ ਪੂਰਵ ਅਨੁਮਾਨ ਹੋਣ ਦੇ ਚਲਦੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਦੇਸ਼ ਲੀਡਰਸ਼ਿਪ ਦੇ ਖਿਲਾਫ ਸਾਰਵਜਨਿਕ ਬਿਆਨਬਾਜੀ ਕਰਕੇ ਕਾਂਗਰਸ ਦੀ ਹਾਰ ਦਾ ਖੁਲਾਸਾ ਕਰ ਰਹੇ ਹਨ । ਉਨ•ਾਂ ਨੇ ਕਿਹਾ ਕਿ ਰਾਜ ਵਿੱਚ ਨੌਜਵਾਨ ਸ਼ਕਤੀ ਦੇ ਝੂਠ ਦੇ ਬਲਬੂਤੇ ਵੋਟ ਬਟੋਰਨ ਵਾਲੀ ਕਾਂਗਰਸ ਨੇ ਜਿਸ ਤਰ•ਾਂ ਦੀ ਬੀਜ ਬੀਜੇ ਹਨ। ਉਸੇਂ ਤਰ•ਾਂ ਦੀ ਫਸਲ ਲੋਕਸਭਾ ਚੋਣਾਂ ਵਿੱਜ ਵੱਡੇਗੀ । ਉਨ•ਾਂ ਨੇ ਕਿਹਾ ਕਿ ਚੋਣਾ ਦੇ ਬਾਅਦ ਕਾਂਗਰਸ ਦੀ ਪਤਨ ਤੈਅ ਹੈ । ਇਸ ਮੌਕੇ ਤੇ ਜਰਿੰਦਰ ਸਿੰਘ ਖਾਲਸਾ , ਮਨਪ੍ਰੀਤ ਸਿੰਘ ਬੰਟੀ , ਜਸਪਾਲ ਸਿੰਘ ਬੰਟੀ , ਸੰਜੀਵ ਚੌਧਰੀ , ਲਵ ਦ੍ਰਵਿੜ , ਰੋਹਿਤ ਸਾਹਨੀ , ਜਸਮੀਤ ਸਿੰਘ ਮੱਕੜ , ਦੀਪੂ ਘਈ , ਕਮਲ ਅਰੋੜਾ , ਈਸ਼ਾਨ ਸ਼ਰਮਾ , ਕਰਨਬੀਰ ਸਿੰਘ , ਮਨੀ ਦੁਆ , ਕਰਨ ਕੋਹਲੀ , ਰਵੀ ਧੀਂਗਾਨ , ਸੰਨੀ ਬੇਦੀ , ਤਜਿੰਦਰ ਸਿੰਘ , ਜਸ਼ਨ ਡੰਗ , ਤਰਨਦੀਪ ਸਿੰਘ ਸੰਨੀ , ਨਿਰਭੈ ਸਿੰਘ , ਮਨਪ੍ਰੀਤ ਕੱਕੜ , ਸਤਬੀਰ , ਜਸਬੀਰ ਜੋਤੀ , ਅਮਨਦੀਪ ਸਿੰਘ ਪਾਰਸ , ਰਮੇਸ਼ ਕੁਮਾਰ , ਅਥਰਵ ਗੁਪਤਾ ਸਹਿਤ ਹੋਰ ਵੀ ਮੌਜੂਦ ਸਨ ।