• Home
  • ਪਿੰਡ ਗੰਗੂਵਾਲ ਦੇ ਵੋਟਰਾਂ ਵਲੋਂ ਵੋਟਾਂ ਦਾ ਬਾਈਕਾਟ

ਪਿੰਡ ਗੰਗੂਵਾਲ ਦੇ ਵੋਟਰਾਂ ਵਲੋਂ ਵੋਟਾਂ ਦਾ ਬਾਈਕਾਟ

ਆਨੰਦਪਰ ਸਾਹਿਬ, (ਖ਼ਬਰ ਵਾਲੇ ਬਿਊਰੋ): ਪੰਜਾਬ 'ਚ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਅੱਜ ਸਵੇਰ ਤੋਂ ਹੋ ਰਹੀਆਂ ਹਨ।।ਪੰਜਾਬ ਦੇ ਕਈ ਥਾਵਾਂ ਤੇ ਅਮਨ ਸ਼ਾਂਤੀ ਦੇ ਨਾਲ ਵੋਟਿੰਗ ਹੋ ਰਹੀ ਹੈ ਪਰ ਕਈ ਥਾਵਾਂ 'ਤੇ ਕਾਂਗਰਸ ਦੀ ਧੱਕੇਸ਼ਾਹੀ ਦੇਖਣ ਨੂੰ ਮਿਲੀ ਹੈ।।ਸ੍ਰੀ ਅਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਗੰਗੂਵਾਲ ਦੇ ਵੋਟਰਾਂ ਵੱਲੋਂ ਵੋਟਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਕਿ ਦੋ ਦਿਨ ਪਹਿਲਾਂ ਇਸ ਪਿੰਡ ਦੇ ਵਿੱਚ ਇੱਕ ਨੌਜਵਾਨ ਦੇ ਉੱਪਰ ਕੁਝ ਹਮਲਾਵਰਾਂ ਵੱਲੋਂ ਗੋਲੀਆਂ ਦੇ ਨਾਲ ਹਮਲਾ ਕੀਤਾ ਗਿਆ ਸੀ ਤੇ ਜ਼ਖ਼ਮੀ ਨੌਜਵਾਨ ਪੀਜੀਆਈ 'ਚ ਜ਼ੇਰੇ ਇਲਾਜ ਹੈ ਪਰ ਦੂਜੇ ਪਾਸੇ ਪੁਲਿਸ ਨੇ ਅਜੇ ਤੱਕ ਕਿਸੇ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ।

ਜਿਸ ਦੇ ਰੋਸ ਵਜੋਂ ਪਿੰਡ ਗੰਗੂਵਾਲ ਦੇ ਵੋਟਰਾਂ ਨੇ ਵੋਟਾਂ ਦਾ ਬਾਈਕਾਟ ਕੀਤਾ ਹੈ।।ਉਨਾਂ ਕਿਹਾ ਕਿ ਇਸ ਗੋਲੀ ਕਾਂਡ ਪਿੱਛੇ ਕੁਝ ਰਾਜਨੀਤਿਕ ਲੋਕਾਂ ਦਾ ਹੱਥ ਹੈ, ਜਿਸ ਕਰ ਕੇ ਪਿੰਡ ਵਾਲਿਆਂ ਨੇ ਹੁਣ ਵੋਟਾਂ ਦੇ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਲਿਆ ਹੈ।