• Home
  • ਉਦੋਂ ਮਾਂ ਨੇ ਮਾਰੀਆਂ ਪੁੱਤ ਦੇ ਗਲ ਲੱਗ ਕੇ ਧਾਹਾਂ

ਉਦੋਂ ਮਾਂ ਨੇ ਮਾਰੀਆਂ ਪੁੱਤ ਦੇ ਗਲ ਲੱਗ ਕੇ ਧਾਹਾਂ

ਬਠਿੰਡਾ, (ਖ਼ਬਰ ਵਾਲੇ ਬਿਊਰੋ) : ਅਨੰਤਨਾਗ ਸੈਕਟਰ ਜੰਮੂ-ਕਸ਼ਮੀਰ 'ਚ ਸ਼ਹੀਦ ਹੋਏ ਸਿਪਾਹੀ ਹੈਪੀ ਸਿੰਘ ਨੂੰ ਅੱਜ ਉਸ ਦੇ ਪਿੰਡ ਰਾਮਨਗਰ, ਬਠਿੰਡਾ-ਮਾਨਸਾ ਰੋਡ ਵਿਖੇ ਨਿੱਘੀ ਸ਼ਰਧਾਂਜਲੀ ਦਿੱਤੀ ਗਈ।
ਸਿਪਾਹੀ ਹੈਪੀ ਸਿੰਘ ਪੁੱਤਰ ਸ਼੍ਰੀ ਦੇਵ ਸਿੰਘ ਅਨੰਤਨਾਗ ਜੰਮ-ਕਸ਼ਮੀਰ ਵਿਖੇ 27 ਸਤੰਬਰ 2018 ਨੂੰ ਸ਼ਹੀਦ ਹੋਏ ਸਨ। ਇਹ ਸਿਪਾਹੀ ਯੂਨਿਟ-19 ਆਰ.ਆਰ. ਦਾ ਸੀ ਅਤੇ ਇਸ ਸਮੇਂ 14 ਸਿੱਖ ਐਲ.ਆਈ. ਨਾਲ ਤਾਇਨਾਤ ਸੀ।
ਅੱਜ ਐਸ.ਡੀ.ਐਮ. ਬਠਿੰਡਾ ਸ਼੍ਰੀ ਬਲਵਿੰਦਰ ਸਿੰਘ, ਵਿਧਾਇਕ ਮੌੜ ਸ਼੍ਰੀ ਜਗਦੇਵ ਸਿੰਘ ਕਮਾਲੂ,ਡਿਪਟੀ ਡਾਇਰੈਕਟਰ ਸੈਨਿਕ ਭਲਾਈ, ਨਾਇਬ ਤਹਿਸੀਲਦਾਰ ਮੌੜ ਸ਼੍ਰੀ ਕਮਲਦੀਪ ਸਿੰਘ, ਡੀ.ਐਸ.ਪੀ. ਮੌੜ ਸ਼੍ਰੀ ਗੋਪਾਲ ਦਾਸ ਅਤੇ ਹੋਰ ਲੋਕ ਵੀ ਹਾਜ਼ਰ ਸਨ।