• Home
  • ਸੈਫ਼ ਅਲੀ ਖ਼ਾਨ ਤੋਂ ਵੱਧ ਪ੍ਰਸਿੱਧ ਹੋਇਆ ਉਸ ਦਾ ਬੇਟਾ

ਸੈਫ਼ ਅਲੀ ਖ਼ਾਨ ਤੋਂ ਵੱਧ ਪ੍ਰਸਿੱਧ ਹੋਇਆ ਉਸ ਦਾ ਬੇਟਾ

ਮੁੰਬਈ, (ਖ਼ਬਰ ਵਾਲੇ ਬਿਊਰੋ) : ਸੈਫ਼ ਅਲੀ ਖ਼ਾਨ ਬਾਲੀਵੁੱਡ ਦੇ ਪ੍ਰਸਿੱਧ ਅਭਿਨੇਤਾ ਹੈ। ਹਰ ਇਕ ਉਸ ਦੇ ਬਾਰੇ ਜਾਣਦਾ ਹੈ ਪਰ ਤੁਸੀਂ ਹੈਰਾਨ ਹੋਵੋਂਗੇ ਕਿ ਉਸ ਦਾ ਛੋਟਾ ਜਿਹਾ ਬੇਟਾ ਤੈਮੂਰ ਅਲੀ ਖ਼ਾਨ ਅੱਜਕਲ ਸੈਫ਼ ਨਾਲੋਂ ਵੀ ਵੱਧ ਸੁਰਖ਼ੀਆਂ 'ਚ ਹੈ। ਤੈਮੂਰ ਦੇ ਹਰੇਕ ਕੰਮ ਦੀ ਵੀਡੀਉ ਵਾਇਰਲ ਹੋ ਰਹੀ ਹੈ। ਹੁਣੇ ਹੁਣੇ ਉਸ ਦੀ ਇਕ ਵੀਡੀਉ ਸਾਹਮਣੇ ਆਈ ਹੈ ਜਿਸ ਵਿਚ ਉਹ ਸੈਫ਼ ਨਾਲ ਫ਼ੁਟਬਾਲ ਖੇਡਣ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਲੋਕ ਇਸ ਵੀਡੀਉ ਵਿਚ ਸੈਫ਼ ਨੂੰ ਘੱਟ ਤੇ ਤੈਮੂਰ ਨੂੰ ਵੱਧ ਨਿਹਾਰ ਰਹੇ ਹਨ। ਇਸ ਤੋਂ ਪਹਿਲਾਂ ਉਸ ਦੀਆਂ ਬੈਡਮਿੰਟਨ ਖੇਡਦੇ ਦੀਆਂ ਤਸਵੀਰਾਂ ਵੀ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਦਸ ਦਈਏ ਕਿ ਤੈਮੂਰ ਸੈਫ਼ ਦੇ ਦੂਜੇ ਵਿਆਹ ਭਾਵ ਕਰੀਨਾ ਕਪੂਰ ਦਾ ਬੇਟਾ ਹੈ।