• Home
  • ਅਕਾਲੀ ਦਲ ਨੂੰ ਬਾਦਲਾਂ ਦੇ ਚੁੰਗਲ ਚੋਂ ਛੁਡਾਉਣ ਲਈ ਸਾਡਾ ਟਕਸਾਲੀ ਪਰਿਵਾਰਾ ਨਾਲ ਸੰਪਰਕ ਹੋ ਚੁੱਕਾ :-ਸੇਖਵਾਂ

ਅਕਾਲੀ ਦਲ ਨੂੰ ਬਾਦਲਾਂ ਦੇ ਚੁੰਗਲ ਚੋਂ ਛੁਡਾਉਣ ਲਈ ਸਾਡਾ ਟਕਸਾਲੀ ਪਰਿਵਾਰਾ ਨਾਲ ਸੰਪਰਕ ਹੋ ਚੁੱਕਾ :-ਸੇਖਵਾਂ

ਬਟਾਲਾ  :-ਅਸੀਂ ਕੋਈ ਦੂਜਾ ,ਤੀਜਾ ਮੋਰਚਾ ਬਣਾਉਣ ਨਹੀਂ ਜਾ ਰਹੇ ਸਗੋਂ ਜਿਹੜਾ ਅਕਾਲੀ ਦਲ 1920 ਚ ਸਿਧਾਂਤਾਂ ਨੂੰ ਲੈ ਕੇ ਸਾਡੇ ਪੁਰਖਿ਼ਆਂ ਨੇ ਬਣਾਇਆ ਸੀ ,ਉਸ ਅਕਾਲੀ ਦਲ ਦੇ ਵਿਗਾੜੇ ਗਏ ਬਾਦਲਾਂ ਵੱਲੋਂ ਅਕਸ ਨੂੰ ਸੁਧਾਰਣ ਲਈ ਅੱਗੇ ਆਏ ਹਾਂ ,ਇਹ  ਖੁਲਾਸਾ ਅੱਜ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ "ਖ਼ਬਰ ਵਾਲੇ ਡਾਟ ਕਾਮ" ਨਾਲ ਗੱਲਬਾਤ ਕਰਦਿਆਂ ਕੀਤਾ ।ਜਥੇਦਾਰ ਸੇਖਵਾਂ ਸਿੰਘ ਆਪਣੇ ਨਜ਼ਦੀਕੀ ਸਾਥੀ ਜਥੇਦਾਰ ਕਰਨੈਲ ਸਿੰਘ ਤਤਲਾ ,ਜਿਸ ਦੀ ਬੀਤੇ ਦਿਨੀਂ ਸੜਕ ਹਾਦਸੇ ਚ ਮੌਤ ਹੋ ਗਈ ਸੀ ਦੇ ਸ਼ਰਧਾਂਜਲੀ ਸਮਾਰੋਹ ਚ ਪਿੰਡ ਤੱਤਲਾ ਵਿਖੇ ਪੁੱਜੇ ਹੋਏ ਸਨ।
ਜਥੇਦਾਰ ਸੇਖਵਾਂ ਨੇ ਇਸ ਸਮੇਂ ਇਹ ਵੀ ਦੱਸਿਆ ਕਿ ਸਾਡਾ ਅਕਾਲੀ ਦਲ ਦੇ ਟਕਸਾਲੀ ਪਰਿਵਾਰਾਂ ਨਾਲ ਸੰਪਰਕ ਹੋ ਗਿਆ ਹੈ । ਉਹ ਵੀ ਚਾਹੁੰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਦੇ ਚੁੰਗਲ ਚੋਂ ਬਹਾਲ ਕਰਵਾਇਆ ਜਾਵੇ ।
ਇਸ ਸਮੇਂ ਸੇਖਵਾਂ ਨੇ ਕਿਹਾ ਕਿ ਅਸੀਂ ਉਸ ਅਕਾਲੀ ਦਲ ਦੇ ਮਾਣ ਸਨਮਾਨ ਨੂੰ ਮੁੜ੍ ਬਹਾਲ ਕਰ ਲਈ ਸਿਰ ਤੋੜ ਯਤਨ ਕਰਾਂਗੇ ਜਿਸ ਨੂੰ ਲੋਕ ਆਪਣਾ ਰੱਖਿਅਕ ਸਮਝਦੇ ਸਨ । ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਪਹਿਲਾਂ ਇਹ ਹੁੰਦਾ ਸੀ, ਜਦੋਂ ਕਿਸੇ ਨਾਲ ਜ਼ਬਰ ਜੁਲਮ ਹੁੰਦਾ ਹੋਵੇ ,ਉਸ ਦੀ ਪਿੱਠ ਤੇ ਜਦੋਂ ਅਕਾਲੀ ਦਲ ਆ ਜਾਂਦਾ ਸੀ ਤਾਂ ਪੀੜਤ ਧਿਰ ਆਪਣਾ ਸਹਾਰਾ ਸਮਝਦੀ ਸੀ । ਪਰ ਹੁਣ ਇਨ੍ਹਾਂ ਨੇ ਅਕਾਲੀ ਦਲ ਦਾ ਅਕਸ ਲੁਟੇਰੇ ਡਾਕੂਆਂ ਦੀ ਪਾਰਟੀ ਵਰਗਾ ਬਣਾ ਦਿੱਤਾ ਹੈ । ਲੋਕ ਅਕਾਲੀ ਅਖਵਾਉਣ ਤੋਂ ਵੀ ਡਰਦੇ ਹਨ ।