• Home
  • ਡੀਜੀਪੀ ਅਰੋੜਾ ਦੇ ਕਾਰਜਕਾਲ ਦੌਰਾਨ ਪੁਲਿਸ ਨੇ ਜੁਰਮਾਂ ਨੂੰ ਠੱਲ• ਪਾਉਣ ਤੇ ਸ਼ਾਂਤੀ ਬਰਕਰਾਰ ਰੱਖਣ ਲਈ ਕੀਤੀਆਂ ਵੱਡੀਆਂ ਕਾਮਯਾਬੀਆਂ : ਦਿਨਕਰ ਗੁਪਤਾ

ਡੀਜੀਪੀ ਅਰੋੜਾ ਦੇ ਕਾਰਜਕਾਲ ਦੌਰਾਨ ਪੁਲਿਸ ਨੇ ਜੁਰਮਾਂ ਨੂੰ ਠੱਲ• ਪਾਉਣ ਤੇ ਸ਼ਾਂਤੀ ਬਰਕਰਾਰ ਰੱਖਣ ਲਈ ਕੀਤੀਆਂ ਵੱਡੀਆਂ ਕਾਮਯਾਬੀਆਂ : ਦਿਨਕਰ ਗੁਪਤਾ

ਕਿਹਾ ਕਿ ਅਰੋੜਾ ਵੱਲੋਂ ਅਰੰਭੇ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਪੁਲਿਸ ਫੋਰਸ ਨੂੰ ਬਣਾਵਾਂਗਾ ਪੂਰੀ ਜਵਾਬਦੇਹ

ਚੰਡੀਗੜ• : ਅੱਜ ਇੱਥੇ ਪੰਜਾਬ ਦੇ ਪੁਲਿਸ ਮੁਢੀ ਦਾ ਅਹੁੰਦਾ ਸੰਭਾਲਣ ਉਪਰੰਤ ਦਿਨਕਰ ਗੁਪਤਾ ਨੇ ਕਿਹਾ ਕਿ ਸੂਬੇ ਵਿੱਚ ਘਿਨੌਣੇ ਅਪਰਾਧਾਂ 'ਤੇ ਕਾਬੂ ਪਾਉਣਾ, ਸਾਲ 2015-16 ਦੌਰਾਨ ਸੂਬੇ ਵਿੱਚ ਮਿੱਥਕੇ ਕਤਲ ਕਰਨ ਵਰਗੇ ਮਾਮਲਿਆਂ ਦੀ ਜੜ• ਤੱਕ ਪਹੁੰਚਣਾ, ਬੇਅਦਬੀ ਦੀਆਂ ਘਟਨਾਵਾਂ ਨੂੰ ਸੁਲਝਾਉਣਾ ਅਤੇ ਗੁਰਮੀਤ ਰਾਮ ਰਹੀਮ ਸਿੰਘ ਦੀ ਸਜ਼ਾ ਸੁਣਾਉਣ ਦੀ ਨਾਜ਼ੁਕ ਸਥਿਤੀ ਸਮੇਂ ਕਾਨੂੰਨ ਵਿਵਸਥਾਂ ਸਥਾਪਿਤ ਕਰਨ ਵਿੱਚ ਕਾਮਯਾਬੀ ਹਾਸਲ ਕਰਨਾ ਡੀਜੀਪੀ ਸੁਰੇਸ਼ ਅਰੋੜਾ ਦੇ ਕਾਰਜਕਾਲ ਦੀਆਂ ਮੁੱਖ ਉਪਲੱਭਧੀਆਂ ਰਹੀਆਂ ਹਨ ਅਤੇ ਉਨਾਂ ਵੱਲੋਂ ਅਰੰਭੇ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਪੁਲਿਸ ਫੋਰਸ ਨੂੰ ਪੂਰੀ ਜਵਾਬਦੇਹ ਬਣਾਵਾਂਗਾ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਇਸ ਤੋਂ ਇਲਾਵਾ ਵਿਸ਼ੇਸ਼ ਆਪ੍ਰੇਸ਼ਨ ਗਰੁੱਪ (ਐਸਓਜੀ) ਬਣਾਕੇ ਪੁਲਿਸ ਵੱਲੋਂ ਕਈ ਵੱਡੇ ਅੱਤਵਾਦੀ ਗੁੱਟਾਂ 'ਤੇ ਕਾਬੂ ਪਾਉਣਾ, ਕ੍ਰਾਈਮ ਐਂਡ ਕ੍ਰਿਮੀਨਲ ਟ੍ਰੈਕਿੰਗ ਸਿਸਟਮਜ਼ (ਸੀਸੀਟੀਐਨਐਸ) ਅਤੇ ਨੈਸ਼ਨਲ ਐਮਰਜੈਂਸੀ ਰਿਸਪੌਂਸ ਸਿਸਟਮ (ਐਨਈਆਰਐਸ) ਦੀ ਸਥਾਪਨਾ ਕਰਕੇ ਪੰਜਾਬ ਪੁਲਿਸ ਦੀ ਕਾਰਜ ਕੁਸ਼ਲਤਾ ਵਿੱਚ ਵਿਸਥਾਰ ਕਰਨਾ ਆਦਿ ਕੁਝ ਅਹਿਮ ਕਾਮਯਾਬੀਆਂ ਤੇ ਪ੍ਰਾਪਤੀਆਂ  ਹਨ ਜੋ ਡੀਜੀਪੀ ਅਰੋੜਾ ਦੇ ਸਾਢੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਪੁਲਿਸ ਦੇ ਹਿੱਸੇ ਆਈਆਂ। ਉਨਾਂ ਕਿਹਾ ਕਿ ਸ੍ਰੀ ਅਰੋੜਾ ਨੇ ਸੂਬੇ ਵਿੱਚ 2014 ਦੀਆਂ ਲੋਕ ਸਭਾ ਤੇ 2017 ਦੀਆਂ ਵਿਧਾਨ ਸਭਾ ਚੋਣਾਂ , ਜ਼ਿਮਨੀ ਤੇ ਪੰਚਾਇਤੀ ਚੋਣਾਂ ਨੂੰ ਸਫਲਤਾਪੂਰਫਕ ਮੁਕੰਮਲ ਕਰਾਉਣ ਵਿੱਚ ਕਾਮਯਾਬ ਹੋਏ।
ਸ਼ੀ ਦਿਨਕਰ ਗੁਪਤਾ ਨੇ ਕਿਹਾ ਕਿ ਮੋਗਾ ਨੇੜੇ 8 ਨਵੰਬਰ, 2017 ਨੂੰ ਅੱਤਵਾਦੀ ਗੁੱਟ ਦਾ ਪਰਦਾਫਾਸ਼ ਕਰਨ ਨਾਲ ਪੰਜਾਬ ਵਿੱਚ ਪਾਕਿਸਤਾਨ ਦੀ ਸਹਾਇਤਾ ਨਾਲ ਗÎੱਟ ਗਿਣਤੀ ਵਰਗ ਦੇ ਨੇਤਾਵਾਂ ਦੀ ਮਿੱਥ ਕੇ ਹੱਤਿਆ ਕਰਨ ਵਾਲੇ 8 ਅੱਤਵਾਦੀ ਗਿਰੋਹਾਂ ਦੀ ਗੁੱਥੀ ਸੁਲਝਾਉਣਾਂ ਵੀ ਇੱਕ ਵੱਡੀ ਸਫਲਤਾ ਹੈ। ਇਸਦੇ ਨਾਲ ਹੀ ਯੂਰਪ, ਉੱਤਰੀ ਅਮਰੀਕਾ ਤੇ ਮਿਡਲ ਈਸਟ ਵੱਲੋਂ ਵਿੱਤੀ ਸਹਾਇਤਾ ਪ੍ਰਾਪਤ ਵਾਲੇ ਗੁੱਟਾਂ ਨਾਲ ਨਜਿੱਠਿਆ ਗਿਆ। ਗ਼ੌਰਤਲਬ ਹੈ ਕਿ ਉੱਤਰੀ ਅਮਰੀਕਾ ਤੇ ਯੂਰਪ ਮੂਲ ਦੇ ਕਈ ਅਪਰਾਧਿਕ ਅਨਸਰਾਂ ਅਤੇ ਸ਼ੋਸ਼ਲ ਮੀਡੀਆ ਵਿੱਚ ਪੰਜਾਬ ਵੱਖਵਾਦੀ ਲਹਿਰ ਉਭਾਰਨ ਵਾਲੀਆਂ ਫਿਰਕੂ ਤਾਕਤਾਂ ਨਾਲ ਸਫਲਤਾਪੂਰਫਕ ਨਜਿੱਠਣ ਨਾਲ  ਵੀ ਪੁਲਿਸ ਦੇ ਅਕਸ ਨੂੰ ਚਾਰ ਚੰਦ ਲੱਗੇ। ਉਨਾਂ ਕਿਹਾ ਕਿ ਅਗਸਤ, 2017 ਵਿੱਚ ਗੁਰਮੀਤ ਰਾਮ ਰਹੀਮ ਸਿੰਘ ਦੀ ਨੂੰ ਸਜ਼ਾ ਸੁਣਾਏ ਜਾਣ ਦੇ ਨਾਜ਼ੁਕ ਸਮੇਂ ਸੁਰੇਸ਼ ਅਰੋੜਾ ਦੀ ਅਗਵਾਈ ਵਾਲੀ ਪ ੰਜਾਬ ਪੁਲਿਸ ਸੂਬੇ ਵਿੱਚ ਸ਼ਾਂਤੀ ਤੇ ਕਾਨੂੰੰਨ ਵਿਵਸਥਾ ਬਣਾਈ ਰੱਖਣ ਵਿੱਚ ਸਫਲ ਹੋਈ ਸੀ।
ਉਨਾਂ ਹੋਰ ਉਪਲੱਭਧੀਆਂ ਦੱਸਦਿਆਂ ਕਿਹਾ ਕਿ ਡੀਜੀਪੀ ਅਰੋੜਾ ਦੇ ਕਾਰਜ ਕਾਲ ਦੌਰਾਨ ਪੰਜਾਬ ਪੁਲਿਸ ਨੇ 24 ਅੱਤਵਾਦੀ ਸੰਗਠਨਾਂ ਦਾ ਪਰਦਾਫਾਸ਼ ਕੀਤਾ 115 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ, 6 ਏਕੇ47/ਏਕੇ74 ਰਾਈਫਲਾਂ, 65 ਰਿਵਾਲਵਰ /ਪਿਸਟਲ ਵੀ ਬਰਾਮਦ ਕੀਤੇ। ਇਸ ਤੋਂ ਇਲਾਵਾ ਪੰਜਾਬ ਵਿੱਚ ਹੋਈਆਂ ਬੇਅਦਬੀਆਂ ਦੀਆਂ ਮੰਦਭਾਗੀਆਂ ਘਟਨਾਵਾਂ ਲਈ ਜਿੰਮੇਵਾਰ ਲੋਕਾਂ ਅਤੇ ਉਥਲ-ਪੁਥਲ ਮਚਾਕੇ ਸੂਬੇ ਦੀ ਸਾਂਤੀ ਭੰਗ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨਾ ਤੇ 24,500 ਧਾਰਮਿਕ ਸਥਾਨਾਂ ਸਮੇਤ ਸੂਬੇ ਦੀਆਂ ਵੱਖ-ਵੱਖ ਜਨਤਕ ਥਾਵਾਂ ਤੇ 36,000 ਸੀਸੀਟੀਵੀ ਕੈਮਰੇ ਲਵਾਉਣਾ ਵੀ ਕਿਸੇ ਮਾਅਰਕੇ ਤੋਂ ਘੱਟ ਨਹੀਂ। ਇਸ ਤੋਂ ਇਲਾਵਾ ਸੂਬੇ ਵਿੱਚ 810.767 ਕਿੱਲੋ ਹੈਰੋਇਨ, 1222.68 ਕਿੱਲੋ ਅਫੀਮ ਤੇ 123,200 ਕਿੱਲੋ ਚੂਰਾ-ਪੋਸਤ ਜ਼ਬਤ ਕਰਨ, ਵਿਸ਼ੇਸ਼ ਟਾਸਕ ਫੋਰਸ (ਐਸਟੀਐਫ) ਬਣਾਉਣਾ ਪੰਜਾਬ ਵਿੱਚ ਸਿੱਖਿਆ ਤੇ ਨਸ਼ਿਆਂ ਵਿਰੋਧੀ  ਜਾਗਰੂਕਤਾ ਫੈਲਾਉਣਾ ਵੀ ਪੰਜਾਬ ਪਲਿਸ ਦੀ ਵਧੀਆ ਕਾਰਗੁਜ਼ਾਰੀ ਦੀ ਗਵਾਹੀ ਭਰਦੇ ਹਨ।
ਦਿਨਕਰ ਗੁਪਤਾ ਨੇ ਕਿਹਾ ਕਿ ਪੰਜਾਬ ਵੱਲੋਂ ਜਨਵਰੀ 2018 ਵਿੱਚ ਫਿਦਾਈਨ ਹਮਲਿਆਂ, ਘੁਸਪੈਠਾਂ ਤੇ ਅੱਤਵਾਦੀ ਗਤੀਵਿਧੀਆਂ ਦਾ ਟਾਕਰਾ ਕਰਨ ਲਈ ਵਿਸ਼ੇਸ਼ ਆਪ੍ਰੇਸ਼ਨ ਗਰੁੱਪ (ਐਸਓਜੀ) ਦਾ ਗਠਨ ਕਰਨਾ ਵੀ ਸ਼ਲਾਘਾ ਵਾਲੀ ਗੱਲ ਹੈ। ਇਸ ਤੋਂ ਇਲਾਵਾ 2016 ਵਿੱਚ ਪਠਾਨਕੋਟ ਵਿਖੇ ਹੋਏ ਫਿਦਾਈਨ ਹਮਲੇ ਦੌਰਾਨ ਫੌਜ ਅਤੇ ਐਨਐਸਜੀ ਦੀ ਸਹਾਇਤਾ  ਦੇ ਨਾਲ ਪੰਜਾਬ ਪੁਲਿਸ ਨੇ ਸਥਿਤੀ 'ਤੇ ਕਾਬੂ ਪਾਇਆ ਸੀ ਤੇ ਉਸੇ ਤਜਰਬੇ ਦੇ ਆਧਾਰ 'ਤੇ ਹੀ ਸ੍ਰੀ ਅਰੋੜਾ ਨੇ ਇਸ ਫੋਰਸ ਦਾ ਆਗਾਜ਼ ਕੀਤਾ। ਇਸੇ ਤਰ•ਾਂ ਪਾਕਿਸਤਾਨ ਨਾਲ ਲਗਦੀ ਅੰਤਰਰਾਸ਼ਟਰੀ ਸਰਹੱਦ 'ਤੇ ਸਰਹੱਦ ਪਾਰ ਤੋਂ ਹੋ ਚੱਲ ਰਹੀਆਂ ਅੱਤਵਾਦੀ ਗਤੀਵਿਧੀਆਂ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਨੇ ਇਨ•ਾਂ ਸਰਹੱਦੀ ਜ਼ਿਲਿ•ਆਂ ਨੂੰ ਬੀਪੀ ਮੋਰਚੇ, ਥਰਮਲ ਇਮੇਜਰ, ਬੀਪੀ ਟ੍ਰੈਕਟਰ, ਬਾਡੀ ਪ੍ਰੋਟੈਕਟਰ ਤੇ ਮਾਈਕਰੋ ਯੂਏਵੀ ਆਦਿ ਆਧੁਨਿਕ ਸਮੱਘਰੀ ਪ੍ਰਦਾਨ ਕਰਵਾਕੇ ਇੱਕ ਨਵੀਂ ਪਿਰਤ ਪਾਈ।
ਡੀ.ਜੀ.ਪੀ ਗੁਪਤਾ ਨੇ ਕਿਹਾ ਸ੍ਰੀ ਅਰੋੜਾ ਦੇ ਕਾਰਜ਼ਕਾਲ ਦੌਰਾਨ 51 ਗੈਂਗਾਂ ਨੂੰ ਨੱਥ ਪਾਉਂਦਿਆਂ ਇਨ•ਾਂ ਦੇ 255 ਗੈਂਗ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਇਨ•ਾਂ 'ਚ ਜਿਹੜੇ ਗ੍ਰਿਫ਼ਤਾਰ ਕੀਤੇ ਜਾਂ ਜਿਨ•ਾਂ ਨੂੰ ਪ੍ਰਭਾਵਹੀਣ ਕੀਤਾ, ਉਨ•ਾਂ 'ਚੋਂ ਵਿਸ਼ੇਸ਼ ਕਰਕੇ ਗੈਂਗਸਟਰ ਗੁਰਪ੍ਰੀਤ ਸੇਖੋਂ, ਵਿੱਕੀ ਗੌਂਡਰ, ਨੀਟਾ ਦਿਉਲ, ਗੁਰਬਖ਼ਸ਼ ਸਿੰਘ ਸੇਵੇਵਾਲਾ, ਅਮਨ ਢੋਟੀਆਂ, ਜਸਪ੍ਰੀਤ ਸਿੰਘ ਉਰਫ਼ ਜੰਪੀ ਡੌਨ, ਬੌਬੀ ਮਲਹੋਤਰਾ, ਦਿਲਪ੍ਰੀਤ ਸਿੰਘ ਉਰਫ਼ ਬਾਬਾ ਅਤੇ ਹੋਰਨਾਂ ਦੇ ਨਾਮ ਸ਼ਾਮਲ ਹਨ।  ਗੈਂਗਸਟਰਾਂ ਕੋਲੋਂ 647 ਅਤਿਆਧੁਨਿਕ ਹਥਿਆਰ ਅਤੇ 345 ਵਾਹਨ ਵੀ ਬਰਾਮਦ ਕੀਤੇ ਗਏ ਹਨ। ਉਨ•ਾਂ ਕਿਹਾ ਪੰਜਾਬ ਪੁਲਿਸ ਨੇ ਇੱਕ ਮੋਬਾਇਲ ਐਪਲੀਕੇਸ਼ਨ ਸਾਫ਼ਟਵੇਅਰ ਤਿਆਰ ਕੀਤਾ ਹੈ, ਜਿਸ 'ਚ 80,000 ਕ੍ਰਿਆਸ਼ੀਲ ਅਪਰਾਧੀਆਂ ਦੀ ਫਾਇਲ ਤਿਆਰ ਕੀਤੀ ਗਈ ਹੈ, ਜਿਸ 'ਚ ਚਿਹਰੇ ਦੀ ਪਛਾਣ ਤੇ ਹੋਰ ਮਹੱਤਵਪੂਰਨ ਤਕਨੀਕਾਂ ਵਰਤੀਆਂ ਗਈਆਂ ਹਨ, ਜੋਕਿ ਸੰਗਠਿਤ ਅਪਰਾਧਾਂ ਨਾਲ ਲੜਨ 'ਚ ਕਾਫ਼ੀ ਲਾਹੇਵੰਦ ਸਾਬਤ ਹੋ ਰਹੀ ਹੈ।
ਉਨ•ਾਂ ਕਿਹਾ ਕਿ ਪੰਜਾਬ ਪੁਲਿਸ ਨੇ ਆਪਣੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਦਿਆਂ ਦੋਸ਼ੀਆਂ ਤੇ ਅਪਰਾਧੀਆਂ ਦੀ ਪੈੜ ਡਿਜ਼ੀਟਲ ਢੰਗ ਨਾਲ ਨੱਪਣ ਵਾਲੀ ਨੈਟਵਰਕ ਅਤੇ ਪ੍ਰਣਾਲੀ (ਸੀ.ਸੀ.ਟੀ.ਐਨ.ਐਸ.) ਨੂੰ ਵਿਕਸਤ ਕਰਕੇ ਪਿਛਲੇ 10 ਸਾਲਾਂ 'ਚ ਦਰਜ ਹੋਈਆਂ 6.24 ਲੱਖ ਐਫ਼.ਆਈ.ਆਰਜ ਨੂੰ 600 ਸਾਇਟਸ ਨਾਲ ਜੋੜਕੇ ਅਪਲੋਡ ਕੀਤਾ ਹੈ।
ਡੀ.ਜੀ.ਪੀ. ਗੁਪਤਾ ਨੇ ਕਿਹਾ ਕਿ ਸੁਰੇਸ਼ ਅਰੋੜਾ ਦੀ ਗਤੀਸ਼ੀਲ ਅਗਵਾਈ ਹੇਠ ਪੁਲਿਸ ਮੁਲਾਜਮਾਂ ਦੀ ਭਲਾਈ ਲਈ ਵੀ ਅਹਿਮ ਕਦਮ ਚੁੱਕਦਿਆਂ ਨਵੀਆਂ ਪਹਿਲਕਦਮੀਆਂ ਕੀਤੀਆਂ ਹਨ। ਪੰਜਾਬ ਸਰਕਾਰ ਨੇ ਪੁਲਿਸ ਭਲਾਈ ਲਈ ਵੱਖਰੇ ਫੰਡਾਂ ਦਾ ਪ੍ਰਬੰਧ ਕੀਤੇ ਅਤੇ ਪਿਛਲੇ ਦੋ ਸਾਲਾਂ ਦਰਮਿਆਨ 25 ਕਰੋੜ ਰੁਪਏ ਮੁਲਾਜਮਾਂ ਲਈ ਭਲਾਈ ਸਕੀਮਾਂ 'ਤੇ ਖਰਚੇ ਗਏ। ਇਸ ਤੋਂ ਬਿਨ•ਾਂ ਮੁਲਾਜਮਾਂ ਦੀ ਲੰਮੇ ਸਮੇਂ ਤੋਂ ਲਮਕਦੀ ਮੰਗ ਨੂੰ ਪੂਰਾ ਕਰਦਿਆਂ ਸ਼ਹੀਦ ਪੁਲਿਸ ਮੁਲਾਜਮਾਂ ਦੀਆਂ ਵਿਧਵਾਵਾਂ ਅਤੇ ਆਸ਼ਰਿਤ ਪਰਿਵਾਰਕ ਮੈਂਬਰਾਂ ਲਈ ਵਿਸ਼ੇਸ਼ ਪਰਿਵਾਰਕ ਪੈਨਸ਼ਨ ਚਾਲੂ ਕੀਤੀ ਗਈ।
ਉਨ•ਾਂ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਅਰੋੜਾ ਨੇ ਪੁਲਿਸ ਫ਼ੋਰਸ ਤੱਕ ਸਿੱਧੀ ਪਹੁੰਚ ਸਥਾਪਤ ਕਰਦਿਆਂ ਅਤੇ ਉਨ•ਾਂ ਦੇ ਸੁਝਾਵਾਂ ਨੂੰ ਮੰਨਦਿਆਂ ਪੁਲਿਸ ਦੀ ਕਾਰਜ਼ਸ਼ੈਲੀ 'ਚ ਹੋਰ ਨਿਖਾਰ ਤੇ ਸੁਧਾਰ ਲਿਆਉਣ ਦੇ ਮੰਤਵ ਨਾਲ ਜਿੱਥੇ ਈ.ਮੇਲ ਰਾਹੀਂ ਉਨ•ਾਂ ਦੇ ਸੁਝਾਉ ਮੰਗਵਾਉਣੇ ਸ਼ੁਰੂ ਕੀਤੇ ਉਥੇ ਹੀ ਮੁਲਾਜਮਾਂ ਨੂੰ ਐਵਾਰਡ ਪ੍ਰਦਾਨ ਕਰਦਿਆਂ ਇਨ•ਾਂ ਨੂੰ ਲਾਗੂ ਵੀ ਕੀਤਾ। ਡੀ.ਜੀ.ਪੀ. ਨੇ ਆਪਣੇ ਪੁਲਿਸ ਮੁਲਾਜਮਾਂ ਨਾਲ ਸਿੱਧਾ ਸੰਪਰਕ ਬਣਾਉਦਿਆਂ ਸੰਪਰਕ ਸਭਾਵਾਂ ਉਲੀਕੀਆਂ ਅਤੇ ਨਿਜੀ ਸੁਣਵਾਈ ਦੇ ਨਾਲ-ਨਾਲ ਸਿੱਧੇ ਮੁਬਾਇਲ ਸੁਨੇਹਿਆਂ ਦਾ ਵੀ ਪ੍ਰਬੰਧ ਕੀਤਾ।
ਡੀ.ਜੀ.ਪੀ ਨੇ ਕਿਹਾ ਕਿ ਪੰਜਾਬ ਪੁਲਿਸ ਵਿਚ ਮੁਲਾਜਮਾਂ ਦੀਆਂ ਤਰੱਕੀਆਂ 'ਚ ਆਈ ਖੜੋਤ ਨੂੰ ਤੋੜਦਿਆਂ 16-24-30 ਦੇ ਨਾਮ ਨਾਲ ਜਾਣੀ ਜਾਂਦੀ ਅਸ਼ੋਅਰਡ ਕੈਰੀਅਰ ਪ੍ਰੌਗ੍ਰੈਸਨ ਸਕੀਮ ਨੂੰ ਪੰਜਾਬ ਪੁਲਿਸ ਨੇ ਜੁਲਾਈ 2018 'ਚ ਲਾਗੂ ਕੀਤਾ ਅਤੇ ਨਿਰਧਾਰਤ ਸਾਲਾਂ ਦੀ ਸੇਵਾ ਨਿਭਾਉਣ ਮਗਰੋਂ ਪੁਲਿਸ ਮੁਲਾਜਮਾਂ ਨੂੰ ਲੋਕਲ ਰੈਂਕ ਦੀ ਤਰੱਕੀ ਦੇਣੀ ਲਾਜਮੀ ਕੀਤੀ।
ਉਨ•ਾਂ ਕਿਹਾ ਕਿ ਕਮਿਊਨਿਟੀ ਪੁਲਿਸਿੰਗ ਪ੍ਰਣਾਲੀ ਨੂੰ ਲਾਗੂ ਕਰਦਿਆਂ ਪੰਜਾਬ ਪੁਲਿਸ ਨੇ ਜਿੱਥੇ ਸਾਂਝ ਕੇਂਦਰਾਂ ਰਾਂਹੀਂ ਲੋਕਾਂ ਨਾਲ ਆਪਣੀ ਸਾਂਝ ਹੋਰ ਮਜ਼ਬੂਤ ਕੀਤੀ ਉਥੇ ਹੀ ਕੇਂਦਰ ਸਰਕਾਰ ਨੇ ਸਰਾਹਿਆ ਅਤੇ ਬੀ.ਪੀ.ਆਰ.ਐਂਡ ਡੀ ਨੇ ਵੀ ਇਸ ਮਾਡਲ ਨੂੰ ਲਾਗੂ ਕੀਤਾ। ਇਨਾਂ ਕੇਂਦਰਾਂ ਤੋਂ ਲੋਕਾਂ ਨੂੰ 47 ਨਾਗਰਿਕ ਸੇਵਾਂਵਾਂ, 27 ਜ਼ਿਲ•ਾ ਸਾਂਝ ਕੇਂਦਰਾਂ ਅਤੇ 114 ਉਪ ਮੰਡਲ ਕੇਂਦਰਾਂ ਸਮੇਤ 363 ਪੁਲਿਸ ਸਟੇਸ਼ਨ ਸਾਂਝ ਕੇਂਦਰਾਂ ਰਾਹੀਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।