• Home
  • ਮੁੱਖ ਮੰਤਰੀ ਵੱਲੋ ਸਾਊਦੀ ਅਰਬ ਵਿੱਚ ਦੋ ਪੰਜਾਬੀਆਂ ਦਾ ਸਿਰ ਕਲਮ ਕਰਨ ਦੀ ਨਿੰਦਾ – ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਕੋਲੋਂ ਘਟਨਾ ਦੀ ਵਿਸਤ੍ਰਿਤ ਰਿਪੋਰਟ ਮੰਗਣਗੇ

ਮੁੱਖ ਮੰਤਰੀ ਵੱਲੋ ਸਾਊਦੀ ਅਰਬ ਵਿੱਚ ਦੋ ਪੰਜਾਬੀਆਂ ਦਾ ਸਿਰ ਕਲਮ ਕਰਨ ਦੀ ਨਿੰਦਾ – ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਕੋਲੋਂ ਘਟਨਾ ਦੀ ਵਿਸਤ੍ਰਿਤ ਰਿਪੋਰਟ ਮੰਗਣਗੇ

ਚੰਡੀਗੜ•, ਸਾਊੁਦੀ ਅਰਬ ਵਿੱਚ ਹਾਲ ਹੀ ਵਿੱਚ ਦੋ ਪੰਜਾਬੀਆਂ ਦਾ ਸਿਰ ਕਲਮ ਕਰਨ ਦੀ ਘਿਨਾਉਣੀ ਅਤੇ ਗੈਰ ਮਾਨਵੀ ਘਟਨਾ ਦੀ ਤਿੱਖੀ ਅਲੋਚਨਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਭਾਰਤ ਦੇ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਕੋਲੋ ਇਸ ਸਬੰਧ ਵਿੱਚ ਵਿਸਤ੍ਰਿਤ ਰਿਪੋਰਟ ਮੰਗਣਗੇ। 
ਇਸ ਘਿਨਾਉਣੀ ਕਾਰਵਾਈ 'ਤੇ ਦੁਖ ਪ੍ਰਗਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਦੁਖ ਦੀ ਗੱਲ ਹੈ ਕਿ ਸੱਭਿਅਕ ਰਾਸ਼ਟਰਾ ਵਿੱਚ ਵੀ ਅਜਿਹੀਆਂ ਅਤਿਆਚਾਰੀ ਘਟਨਾਵਾਂ ਲਗਾਤਾਰ ਵਾਪਰ ਰਹੀਂਆਂ ਹਨ। ਇਸ ਘਟਨਾ ਦੀ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਵੱਲੋਂ ਪੁਸ਼ਟੀ ਕੀਤੀ ਜਾ ਚੁੱਕੀ ਹੈ ਜੋ ਕਿ 28 ਫਰਵਰੀ ਨੂੰ ਵਾਪਰੀ ਸੀ।   
ਮੁੱਖ ਮੰਤਰੀ ਨੇ ਇਸ ਘਟਨਾ ਨੂੰ ਰੋਕੇ ਜਾਣ ਵਿੱਚ ਅਸਫਲ ਰਹਿਣ ਅਤੇ ਦੋ ਵਿਅਕਤੀਆਂ ਦੀ ਸਿਰ ਕਲਮ ਕਰਕੇ ਕੀਤੀ ਗਈ ਹੱਤਿਆ ਦਾ ਪ੍ਰਗਟਾਵਾ ਨਾ ਕਰਨ ਲਈ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਦੀ ਤਿੱਖੀ ਆਲੋਚਨਾ ਕੀਤੀ ਹੈ। ਇਨ•ਾਂ ਵਿਅਕਤੀਆਂ ਦੀ ਹੁਸ਼ਿਆਰਪੁਰ ਦੇ ਸਤਵਿੰਦਰ ਕੁਮਾਰ ਅਤੇ ਲੁਧਿਆਣਾ ਦੇ ਹਰਜੀਤ ਸਿੰਘ ਵਜੋਂ ਇਹ ਸ਼ਨਾਖਤ ਹੋਈ ਹੈ। ਸਤਵਿੰਦਰ ਸਿੰਘ ਦੀ ਪਤਨੀ ਵੱਲੋਂ ਦਾਖਲ ਕੀਤੀ ਪਟੀਸ਼ਨ ਤੋਂ ਬਾਅਦ ਅਜਿਹਾ ਪ੍ਰਗਟਾਵਾ ਹੋਇਆ ਹੈ। 
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੋ ਵਿਅਕਤੀਆਂ ਦਾ ਸਿਰ ਕਲਮ ਕਰਨ ਦੀ ਘਟਨਾ ਹੋਰ ਵੇਰਵੇ ਪ੍ਰਾਪਤ ਕਰਨ ਲਈ ਉਹ ਵਿਦੇਸ਼ ਮਾਮਲਿਆਂ ਦੇ ਮੰਤਰੀ ਸੁਸ਼ਮਾ ਸਵਰਾਜ ਕੋਲ ਪਹੁੰਚ ਕਰਨਗੇ ਅਜਿਹਾ ਕਥਿਤ ਤੌਰ 'ਤੇ ਇਕ ਹੱਤਿਆ ਦੇ ਮਾਮਲੇ ਵਿੱਚ ਕੀਤਾ ਗਿਆ ਹੈ। ਮੁੱਖ ਮੰਤਰੀ ਇਸ ਸਬੰਧੀ ਦੋਸ਼ਾਂ ਦੀ ਜਾਣਕਾਰੀ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਕੋਲੋਂ ਪ੍ਰਾਪਤ ਕਰਨਗੇ ਅਤੇ ਇਹ ਵੀ ਪੁਛਣਗੇ ਕਿ ਉਨ•ਾਂ ਦੋ ਵਿਅਕਤੀਆਂ ਨੂੰ ਬਣਦੀ ਕਾਨੂੰਨੀ ਨੁਮਾਇੰਦਗੀ ਮੁਹੱਈਆ ਕਰਵਾਈ ਗਈ ਸੀ ਕਿ ਨਹੀਂ। 
ਮੁੱਖ ਮੰਤਰੀ ਨੇ ਕਿਹਾ ਕਿ ਜੇ ਉਨ•ਾਂ ਨੂੰ ਸਾਊਦੀ ਅਰਬੀ ਵਿੱਚ ਭਾਰਤੀ ਸਫਾਰਤਖਾਨੇ ਨੂੰ ਆਗਾਉਂ ਸੂਚਨਾ ਦਿੱਤੇ ਜਾਣ ਤੋ ਬਿਨਾਂ ਕਤਲ ਕੀਤਾ ਗਿਆ ਹੈ ਅਤੇ ਦੋਸ਼ੀਆਂ ਨੂੰ ਕਾਨੂੰਨੀ ਸਹਾਇਤਾ ਨਹੀਂ ਮੁਹੱਈਆ ਕਰਵਾਈ ਗਈ ਤਾਂ ਇਹ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਉਨ•ਾਂ ਨੇ ਸੰਯੁਕਤ ਰਾਸ਼ਟਰ ਅਤੇ ਮਨੁੱਖੀ ਅਧਿਕਾਰਾਂ ਦੀਆਂ ਹੋਰ ਸੰਸਾਰ ਪੱਧਰ ਦੇ ਸੰਗਠਨਾਂ ਨੂੰ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ ਹੈ। ਉਨ•ਾਂ ਨੇ ਮਾਨਵਤਾ ਦੇ ਵਿਰੁੱਧ ਚਲ ਰਹੇ ਗੈਰ ਕਾਨੂੰਨੀ ਅਮਲ ਦੇ ਸਬੰਧ ਵਿੱਚ ਵੀ ਸਾਊੁਦੀ ਅਰਬ 'ਤੇ ਦਬਾਅ ਪਾਉਣ ਲਈ ਆਖਿਆ ਹੈ। 
ਸਾਊਦੀ ਅਰਬ ਵਿੱਚ ਪਾਬੰਦੀਆਂ ਦੇ ਕਾਰਨ ਇਨ•ਾਂ ਵਿਅਕਤੀਆਂ ਦੀਆਂ ਲਾਸ਼ਾਂ ਪਰਿਵਾਰਾਂ ਨੂੰ ਨਾ ਦੇਣ ਸਬੰਧੀ ਮੀਡੀਆ ਰਿਪੋਰਟਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਹ ਸਾਊਦੀ ਅਰਬ ਕੋਲ ਇਹ ਮਾਮਲਾ ਉਠਾਉਣ ਲਈ ਸੁਸ਼ਮਾ ਸਵਰਾਜ ਦੇ ਨਿੱਜੀ ਦਖਲ ਦੀ ਮੰਗ ਕਰਨਗੇ। ਉਨ•ਾਂ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਆਪਣੇ ਵਿਅਕਤੀਆਂ ਦੀਆਂ ਅੰਤਿਮ ਰਸਮਾਂ ਕਰਨ ਤੋਂ ਵਾਂਝੇ ਰਖਿਆ ਗਿਆ ਹੈ ਜੋ ਕਿ ਬਹੁਤ ਦੁਖਦਾਈ ਹੈ। 
ਉਨ•ਾਂ ਕਿਹਾ ਕਿ ਇਨ•ਾਂ ਵਿਅਕਤੀਆਂ ਦੇ ਸਿਰ ਕਲਮ ਕਰਨ ਤੋਂ ਕੁਝ ਦਿਨ ਪਹਿਲਾਂ ਹੀ ਭਾਰਤ ਨੇ ਸਾਊੁਦੀ ਪ੍ਰਿੰਸ ਦੀ ਮੇਜ਼ਬਾਨੀ ਕੀਤੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਰੋਟੋਕਾਲ ਦੀ ਉਲੰਘਣਾ ਕਰਕੇ ਖੁਦ ਉਨ•ਾਂ ਨੂੰ ਜੀ ਆਇਆ ਆਖਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਦੋਵਾਂ ਆਗੂਆਂ ਵਿੱਚ ਮਿਤਰਤਾਪੂਰਨ ਸਬੰਧ ਹੋਣ ਕਰਕੇ ਇਨ•ਾਂ ਦੋਵੇ ਵਿਅਕਤੀਆਂ ਦੀਆਂ ਦੇਹਾ ਵਾਪਸ ਭਾਰਤ ਲਿਆਉਣਾ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਲਈ ਕੋਈ ਔਖਾ ਕੰਮ ਨਹੀਂ। ਜਰੂਰਤ ਪੈਣ 'ਤੇ ਪ੍ਰਧਾਨ ਮੰਤਰੀ ਵੱਲੋਂ ਖੁਦ ਦਖਲ ਦਿੱਤਾ ਜਾਣਾ ਚਾਹੀਦਾ ਸੀ ।
ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ ਕਿ ਇਸ ਤਰ•ਾਂ ਦੀਆਂ ਘਟਨਾਵਾਂ ਨਾ ਵਾਪਰਨ ਅਤੇ ਨਾ ਹੀ ਕਿਸੇ ਭਾਰਤੀ ਨੂੰ ਨਿਆਂ ਤੋਂ ਵਾਂਝਾ ਰਹਿਣਾ ਪਵੇ।