• Home
  • ਮਾਮਲਾ 192 ਕਲਰਕਾਂ ਦੀ ਨਿਯੁਕਤੀ ਦਾ-ਹਾਈਕੋਰਟ ਨੇ ਲਾਈ ਸਰਕਾਰ ਨੂੰ ਫਿਟਕਾਰ

ਮਾਮਲਾ 192 ਕਲਰਕਾਂ ਦੀ ਨਿਯੁਕਤੀ ਦਾ-ਹਾਈਕੋਰਟ ਨੇ ਲਾਈ ਸਰਕਾਰ ਨੂੰ ਫਿਟਕਾਰ

ਚੰਡੀਗੜ : ਪੰਜਾਬ ਤੋਂ ਬਾਹਰਲੀਆਂ ਯੂਨੀਵਰਸਿਟੀਆਂ ਤੋਂ ਵਿਦਿਅਕ ਯੋਗਤਾ ਰੱਖਣ ਵਾਲੇ 192 ਉਮੀਦਵਾਰਾਂ ਨੂੰ ਕਲਰਕਾਂ ਦੇ ਨਿਯੁਕਤੀ ਪੱਤਰ ਨਾ ਦੇਣ 'ਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਫਿਟਕਾਰ ਲਗਾਈ ਹੈ। ਅਦਾਲਤ ਨੇ ਇਸ ਸਬੰਧੀ ਅਗਲੀ ਕਾਰਵਾਈ ਲਈ ਮੁੱਖ ਸਕੱਤਰ ਨੂੰ ਹਦਾਇਤ ਦਿੱਤੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 21 ਜਨਵਰੀ ਨੂੰ ਹੈ।