• Home
  • ਅਕਾਲੀ ਦਲ ਵਲੋਂ ਪੰਜਾਬ ਸਰਕਾਰ ਵਿਰੁਧ ਰੋਸ ਧਰਨੇ

ਅਕਾਲੀ ਦਲ ਵਲੋਂ ਪੰਜਾਬ ਸਰਕਾਰ ਵਿਰੁਧ ਰੋਸ ਧਰਨੇ

ਚੰਡੀਗੜ•, (ਖ਼ਬਰ ਵਾਲੇ ਬਿਊਰੋ): ਅੱਜ ਕਲ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਪੂਰੀ ਤਰ•ਾਂ ਭਖਿਆ ਹੋਇਆ ਹੈ। ਜਿਥੇ ਕਾਂਗਰਸੀ ਤੇ ਆਮ ਆਦਮੀ ਪਾਰਟੀ ਦੇ ਆਗੂ ਲਗਾਤਾਰ ਅਕਾਲੀਆਂ ਵਿਰੁਧ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ ਉਥੇ ਹੀ ਅਕਾਲੀ ਦਲ ਨੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਤੱਥਹੀਣ ਤੇ ਕਾਂਗਰਸ ਸਰਕਾਰ ਦੇ ਇਸ਼ਾਰੇ 'ਤੇ ਤਿਆਰ ਕੀਤੀ ਗਈ ਦਸਦਿਆਂ ਅੱਜ ਜ਼ਿਲ•ਾ ਹੈਡ ਕੁਆਟਰਾਂ 'ਤੇ ਰੋਸ ਧਰਨੇ ਦਿਤੇ ਗਏ। ਅੱਜ ਅਕਾਲੀ ਦਲ ਦੇ ਵਰਕਰਾਂ ਤੇ ਆਗੂਆਂ ਨੇ ਗੁਰਦਾਸਪੁਰ, ਬਠਿੰਡਾ, ਬਰਨਾਲਾ, ਲੁਧਿਆਣਾ, ਫ਼ਿਰੋਜ਼ਪੁਰ, ਅੰਮ੍ਰਿਤਸਰ ਵਿਖੇ ਰੋਸ ਧਰਨੇ ਦੇਣ ਦੇ ਨਾਲ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਵੀ ਫੂਕੇ ਗਏ। ਵੱਖ ਵੱਖ ਥਾਵਾਂ 'ਤੇ ਦਿਤੇ ਧਰਨਿਆਂ ਵਿਚ ਅਕਾਲੀਆਂ ਨੇ ਕਾਂਗਰਸ ਸਰਕਾਰ 'ਤੇ ਦੋਸ਼ ਲਾਇਆ ਕਿ ਉਹ ਧਾਰਮਕ ਮਾਮਲੇ ਦਾ ਸਿਆਸੀਕਰਨ ਕਰ ਰਹੀ ਹੈ। ਬਠਿੰਡਾ ਵਿਚ ਧਰਨੇ ਨੂੰ ਸੰਬੋਧਨ ਕਰਦਿਆਂ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਕਾਗਰਸੀ ਇਸ ਮਾਮਲੇ ਦਾ ਸਿਆਸੀ ਲਾਹਾ ਲੈਣਾ ਚਾਹੁੰਦੇ ਹਨ। ਇਸੇ ਤਰ•ਾਂ ਹਰਦੀਪ ਸਿੰਘ ਢਿਲੋਂ ਅਤੇ ਤਰੁਣ ਚੁਘ ਨੇ ਵੀ ਪੰਜਾਬ ਸਰਕਾਰ 'ਤੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਬਹਾਨੇ ਸਿਆਸੀ ਰੋਟੀਆਂ ਸੇਕਣ ਦਾ ਦੋਸ਼ ਲਾਇਆ। ਚੁੱਘ ਨੇ ਤਾਂ ਬੇਅਦਬੀ ਦਾ ਸਿੱਧਾ ਦੋਸ਼ 'ਆਪ' ਵਰਕਰਾਂ 'ਤੇ ਥੱਪ ਦਿਤਾ। ਇਸ ਤਰ•ਾਂ ਪੂਰਾ ਦਿਨ ਜ਼ਿਲ•ਾ ਹੈਡ ਕੁਆਟਰਾਂ 'ਤੇ ਅਕਾਲੀ ਬਨਾਮ ਕਾਂਗਰਸੀ ਬਣੇ ਰਹੇ।