• Home
  • ਪੱਥਰਬਾਜ਼ਾਂ ਨੂੰ ਦਬੋਚਣ ਲਈ ਪੱਥਰਬਾਜ਼ ਬਣੀ ਜੰਮੂ-ਕਸ਼ਮੀਰ ਪੁਲਿਸ

ਪੱਥਰਬਾਜ਼ਾਂ ਨੂੰ ਦਬੋਚਣ ਲਈ ਪੱਥਰਬਾਜ਼ ਬਣੀ ਜੰਮੂ-ਕਸ਼ਮੀਰ ਪੁਲਿਸ

ਸ਼੍ਰੀਨਗਰ, (ਖ਼ਬਰ ਵਾਲੇ ਬਿਊਰੋ): ਜੰਮੂ-ਕਸ਼ਮੀਰ ਪੁਲਿਸ ਨੇ ਪੱਥਰਬਾਜ਼ਾਂ ਨਾਲ ਨਿਪਟਣ ਲਈ ਨਵੀਂ ਰਣਨੀਤੀ ਘੜੀ ਹੈ ਕਿ ਉਨਾਂ ਨੂੰ ਉਨਾਂ ਦੀ ਭਾਸ਼ਾ ਵਿਚ ਹੀ ਜਵਾਬ ਦਿਤਾ ਜਾਵੇ। ਇਥੋਂ ਦੀ ਜਾਮਾ ਮਸਜਿਦ ਕੋਲੋਂ ਪੁਲਿਸ ਨੇ ਸ਼ੁਕਰਵਾਰ ਦੀ ਨਮਾਜ਼ ਤੋਂ ਬਾਅਦ ਹਿੰਸਾ ਫੈਲਾਉਣ ਦੇ ਇਰਾਦੇ ਨਾਲ ਆਏ ਉਨਾਂ ਦੋ ਪੱਥਰਬਾਜ਼ਾਂ ਨੂੰ ਦਬੋਚ ਲਿਆ ਜਿਹੜੇ ਭੀੜ ਦੀ ਅਗਵਾਈ ਕਰਨ ਵਾਲੇ ਸਨ। ਦਸ ਦਈਏ ਕਿ ਨਮਾਜ਼ ਤੋਂ ਬਾਅਦ ਪੱਥਰਬਾਜ਼ਾਂ ਨੇ ਸੀਆਰਪੀਐਫ਼ ਤੇ ਪੁਲਿਸ ਦੇ ਜਵਾਨਾ 'ਤੇ ਪੱਕਰਬਾਜ਼ੀ ਕਰ ਦਿਤੀ, ਇਸੇ ਦੌਰਾਨ ਕੁਝ ਪੁਲਿਸ ਵਾਲੇ ਪੱਥਰਬਾਜ਼ ਬਣ ਕੇ ਭੀੜ 'ਚ ਸ਼ਾਮਲ ਹੋ ਗਏ ਤੇ ਆਪਣੀ ਰਣਨੀਤੀ 'ਤੇ ਕੰਮ ਕਰਦਿਆਂ ਉਨਾਂ ਪੱਥਰਬਾਜ਼ਾਂ ਦੇ ਆਗੂਆਂ ਨੂੰ ਦਬੋਚ ਲਿਆ।