• Home
  • ਆੜ੍ਹਤੀਆਂ ਵੱਲੋ 20 ਫ਼ੀਸਦੀ ਟੈਕਸ ਅਤੇ ਕੇਂਦਰ ਵੱਲੋ ਨਰਮੇ -ਕਪਾਹ ਦੀ ਸਿੱਧੀ ਖਰੀਦ ਦਾ ਵਿਰੋਧ

ਆੜ੍ਹਤੀਆਂ ਵੱਲੋ 20 ਫ਼ੀਸਦੀ ਟੈਕਸ ਅਤੇ ਕੇਂਦਰ ਵੱਲੋ ਨਰਮੇ -ਕਪਾਹ ਦੀ ਸਿੱਧੀ ਖਰੀਦ ਦਾ ਵਿਰੋਧ

 ਚੰਡੀਗੜ੍ਹ (ਖ਼ਬਰ ਵਾਲੇ ਬਿਊਰੋ )- ਆੜਤੀ ਐਸੋਸਿਏਸ਼ਨ ਪੰਜਾਬ ਦਾ ਇਕ ਵਫਦ ਪ੍ਰਧਾਨ ਰਵਿੰਦਰ ਸਿੰਘ ਚੀਮਾ ਦੀ ਅਗਵਾਈ ਵਿੱਚ ਮੰਡੀ ਬੋਰਡ ਦੇ ਚੇਅਰਮੈਨ ਸ. ਲਾਲ ਸਿੰਘ ਜੀ ਨੂੰ ਮਿਲਿਆ ਅਤੇ ਮੰਡੀਆਂ ਵਿੱਚ ਆੜਤੀਆਂ ਨੂੰ ਆ ਰਹਿਆਂ ਵਖ ਵਖ ਸਮਸਿੱਆਵਾਂ ਤੋ ਜਾਣੂ ਕਰਵਾਇਆ। ਜਿਸ ਵਿੱਚ ਅਨਾਜ ਮੰਡੀਆਂ ਦੀਆਂ ਸੜ੍ਹਕਾਂ ਅਤੇ ਫੜਾਂ ਦੀ ਮੁਰਮੱਤ ਕਾਟਨ ਕਾਰਪੋਰੇਸ਼ਨ ਆਫ਼ ਇੰਡੀਆਂ ਵਲੋ ਸਿੱਧੀ ਖਰੀਦ, ਆੜਤੀਆਂ ਤੇ 20 ਪ੍ਰਤੀਸ਼ਤ ਟੈਕਸ ਆਦਿ ਬਾਰੇ ਆ ਰਹਿਆਂ ਸਮਸਿੱਆਵਾਂ ਤੋਂ ਜਾਣੂ ਕਰਵਾਇਆ। ਸ. ਚੀਮਾ ਨੇ ਕਿਹਾ ਕਿ ਆੜਤੀਆਂ ਤੇ ਵਖਰਾ ਟੈਕਸ ਕਿਸੇ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ। ਕਾਟਨ ਕਾਰਪੋਰੇਸ਼ਨ ਆਫ਼ ਇੰਡੀਆਂ ਪੰਜਾਬ ਸਰਕਾਰ ਦੇ ਕਾਨੂੰਨ ਅਨੁਸਾਰ ਖਰੀਦ ਕਰੇ। ਉਹਨਾਂ ਕਿਹਾ ਕਿ ਸੀ.ਸੀ.ਆਈ ਵਲੋ ਬਾਦਲ ਸਰਕਾਰ ਸਮੇਂ ਵੀ ਇਹ ਪੋਲੀਸੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਸਮੇਂ ਪੰਜਾਬ ਸਰਕਾਰ ਵਲੋ ਪੰਜਾਬ ਦੇ ਖੇਤੀਬਾੜੀ ਐਕਟ ਦੀਆਂ ਧਾਰਾਵਾਂ ਦਾ ਹਵਾਲਾ ਦੇ ਕੇ ਆੜਤੀਆਂ ਰਾਹੀ ਖਰੀਦ ਚਾਲੂ ਕਰਵਾ ਦਿੱਤੀ ਸੀ। ਜਿਸ ਤੇ ਚੇਅਰਮੈਨ ਸ. ਲਾਲ ਸਿੰਘ ਵਲੋ ਆੜਤੀਆਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਦੀਆਂ ਸਾਰੀਆਂ ਮੁਰੱਮਤ ਯੋਗ ਅਨਾਜ ਮੰਡੀਆਂ ਦੇ ਫੜ , ਸੜਕਾ ਅਤੇ ਚਾਰਦੀਵਾਰੀਆਂ ਦੀ ਮੁਰਮੱਤ ਲਈ 700 ਕਰੋੜ ਰੁਪੇ ਦਾ ਬਜ਼ਟ ਪ੍ਰਵਾਨ ਕਰ ਦਿੱਤਾ ਗਿਆ ਹੈ ਆਉਦੇ 6 ਮਹਿਨੇ ਵਿੱਚ ਸਾਰੀਆਂ ਮੰਡੀਆਂ ਦੀ ਮੁਰੱਮਤ ਕਰ ਦਿੱਤੀ ਜਾਵੇਗੀ। ਪੰਜਾਬ ਮੰਡੀ ਬੋਰਡ ਸਕੱਤਰ ਸ਼੍ਰੀ ਅਮਿਤ ਦਾਖਾ ਵਲੋਂ ਆੜਤੀਆਂ ਨੂੰ ਭਰੋਸਾ ਦਿਵਾਇਆ ਗਿਆ ਕਿ ਕਪਾਹ ਨਰਮੇ ਦੀ ਖਰੀਦ ਬਾਰੇ ਆੜਤੀਆਂ ਦਾ ਮੰਗ ਪੱਤਰ ਭਾਰਤ ਸਰਕਾਰ ਨੂੰ ਭੇਜ ਕੇ ਇਸ ਸਮਸਿੱਆ ਦਾ ਹਲ ਕਰਵਾਇਆ ਜਾਵੇਗਾ।ਉਹਨਾਂ ਨਵੇਂ ਡਿਜੀਟਲ ਸਿਸਟਮ ਵਿਚ ਆੜਤੀਆਂ ਦੀ ਵਖ ਵਖ ਕੈਟਾਗਰੀ ਦੀ ਸੁਚਨਾਂ ਭੇਜਣ ਵਿੱਚ ਸਹਿਯੋਗ ਕਰਨ ਲਈ ਵੀ ਕਿਹਾ। ਫਾਰਮਰ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਅਜੇਵੀਰ ਜਾਖੜ ਵਲੋ ਆੜਤੀਆਂ ਤੇ 20 ਪ੍ਰਤੀਸ਼ਤ ਟੈਕਸ ਲਾਉਣ ਦੀ ਥਾਂ ਕੇਂਦਰੀ ਖਰੀਦ ਤੋ ਇਹ ਹਿੱਸਾ ਪ੍ਰਾਪਤ ਕਰਨ ਲਈ ਵੀ ਸਹਿਮਤੀ ਦਿੱਤੀ।ਇਸ ਮੋਕੇ ਸ. ਰਵਿੰਦਰ ਸਿੰਘ ਚੀਮਾ ਤੋ ਇਲਾਵਾ ਸੁਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਰਾਣਾ, ਸੁਬਾ ਸਕੱਤਰ ਰਜਿੰਦਰ ਕੁਮਾਰ ਰਾਜਪੁਰਾ, ਪੁਨੀਤ ਕੁਮਾਰ ਬਨੂੜ, ਜਿਲਾ ਪ੍ਰਧਾਨ ਲੁਧਿਆਣਾ ਸੁਖਵਿੰਦਰ ਸਿੰਘ ਗਿੱਲ, ਹਰਜਿੰਦਰ ਸਿੰਘ ਮਾਛੀਵਾੜਾ, ਪਿਰਥੀ ਸਿੰਘ ਭੁਨਰਹੇੜੀ, ਰਜਤ ਜੈਨ, ਰਾਜਵਿੰਦਰ ਸਿੰਘ ਸੈਣੀ ਆਦਿ ਹਾਜਰ ਸਨ।