• Home
  • ਅਕਾਲੀਆਂ ਤੇ ਕਾਂਗਰਸੀਆਂ ਨੇ ਚਲਾਏ ਇਕ ਦੂਜੇ ‘ਤੇ ਰੋੜੇ

ਅਕਾਲੀਆਂ ਤੇ ਕਾਂਗਰਸੀਆਂ ਨੇ ਚਲਾਏ ਇਕ ਦੂਜੇ ‘ਤੇ ਰੋੜੇ

ਫ਼ਿਰੋਜ਼ਪੁਰ, (ਖ਼ਬਰ ਵਾਲੇ ਬਿਊਰੋ): ਫਿਰੋਜ਼ਪੁਰ ਦੇ ਪਿੰਡ ਢੀਂਡਸਾ ਵਿਖੇ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਅਕਾਲੀ ਤੇ ਕਾਂਗਰਸੀ ਸਮਰਥਕਾਂ ਵਿਚਕਾਰ ਝੜਪ ਹੋ ਗਈ। ਪਿੰਡ ਢੀਂਡਸਾ 'ਚ ਮਾਹੌਲ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਅਕਾਲੀ ਵਰਕਰਾਂ ਨੇ ਕਾਂਗਰਸ 'ਤੇ ਬੂਥ 'ਤੇ ਕਬਜ਼ਾ ਕਰਨ ਦੇ ਦੋਸ਼ ਲਾਏ ਤੇ ਸਿੱਟੇ ਵਜੋਂ ਦੋਹਾਂ ਧਿਰਾਂ ਦੇ ਵਰਕਰਾਂ ਨੇ ਇਕ ਦੂਜੇ 'ਤੇ ਇੱਟਾਂ ਰੋੜੇ ਅਤੇ ਡੰਡੇ ਵਰਾਏ।। ਇਸ ਦੌਰਾਨ ਅਕਾਲੀ ਸਮਰਥਕਾਂ ਨੇ ਦੋਸ਼ ਲਾਇਆ ਹੋਏ ਕਿਹਾ ਕਿ ਕਾਂਗਰਸ ਪ੍ਰਧਾਨ ਬੂਥਾਂ 'ਤੇ ਕਬਜ਼ਾ ਕਰਵਾ ਕੇ ਵੋਟਾਂ ਪਵਾ ਰਿਹਾ ਹੈ। ਦੂਜੇ ਪਾਸੇ ਕਾਂਗਰਸੀਆਂ ਦਾ ਕਹਿਣਾ ਸੀ ਕਿ ਅਕਾਲੀ ਜਾਅਲੀ ਵੋਟਾਂ ਭੁਗਤਾ ਰਹੇ ਸਨ।