• Home
  • ਰੌਲੇ-ਰੱਪੇ ਤੋਂ ਬਾਅਦ ਖੇਡ ਮੰਤਰੀ ਦਾ ਪੀ.ਏ. ਜੇਤੂ ਐਲਾਨਿਆ?

ਰੌਲੇ-ਰੱਪੇ ਤੋਂ ਬਾਅਦ ਖੇਡ ਮੰਤਰੀ ਦਾ ਪੀ.ਏ. ਜੇਤੂ ਐਲਾਨਿਆ?

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਦੇ ਪੀ.ਏ. ਨਸੀਬ ਸੰਧੂ ਨੂੰ ਮਮਦੋਟ ਇਲਾਕੇ ਤੋਂ ਜੇਤੂ ਕਰਾਰ ਦੇਣ ਦੇ ਚਰਚੇ ਪਤਾ ਲੱਗੇ ਹਨ । ਜਦੋਂ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਲਿੰਦਰ ਸਿੰਘ ਨੂੰ ਜੇਤੂ ਕਰਾਰ ਦਿੱਤਾ ਜਾ ਰਿਹਾ ਸੀ ਪਰ ਮੌਕੇ 'ਤੇ ਕੈਬਨਿਟ ਮੰਤਰੀ ਦੀ ਦਖ਼ਲ ਤੋਂ ਬਾਅਦ ਮੁੜ ਤੋਂ ਗਿਣਤੀ ਕੀਤੀ ਗਈ ਅਤੇ ਦੋਬਾਰਾ ਹੋਈ ਗਿਣਤੀ ਵਿੱਚ ਨਸੀਬ ਸੰਧੂ ਨੂੰ 288 ਵੋਟਾਂ ਨਾਲ ਜੇਤੂ ਕਰਾਰ ਦੇਣ ਦੀਆਂ ਤਿਆਰੀਆਂ ਦਾ ਪਤਾ ਚੱਲਿਆ ਹੈ ।
ਸਾਰਾ ਦਿਨ ਮਦਦੋਟ ਜ਼ਿਲਾ ਪਰੀਸ਼ਦ ਸੀਟ ਨੂੰ ਲੈ ਕੇ ਚਲਦੀ ਰਹੀਂ ਸਥਿਤੀ ਵਿੱਚ ਸ਼ਾਮ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਲਿੰਦਰ ਸਿੰਘ ਅਤੇ ਉਨਾਂ ਦੇ ਸਾਥੀਆਂ ਨੇ ਧਰਨਾ ਦਿੰਦੇ ਹੋਏ ਪ੍ਰਸਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਇਸੇ ਦੌਰਾਨ ਪੰਜਾਬ ਪੁਲਿਸ ਨਾਲ ਵੀ ਆਮ ਲੋਕਾਂ ਦੀ ਝੜਪ ਹੋਈ ਤੇ ਧਰਨਾ ਅਜੇ ਵੀ ਜਾਰੀ ਹੈ।
ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਨਸੀਬ ਸੰਧੂ ਨੂੰ ਜੇਤੂ ਕਰਾਰ ਦੇਣ ਦੀ ਤਿਆਰੀ ਕੀਤੀ ਗਈ ਸੀ ਪਰ ਨਸੀਬ ਸੰਧੂ ਦੇ ਹੱਕ ਵਿੱਚ ਕਈ ਫੋਨ ਆਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਖ਼ੁਦ ਇਸ ਸਬੰਧੀ ਮੀਟਿੰਗ ਵੀ ਕੀਤੀ ਅਤੇ ਬਾਅਦ ਵਿੱਚ ਮੁੜ ਤੋਂ ਦੋਬਾਰਾ ਗਿਣਤੀ ਸ਼ੁਰੂ ਕੀਤੀ ਗਈ, ਜਿਸ ਵਿੱਚ ਦੇਰ ਸ਼ਾਮ 288 ਵੋਟਾ ਨਾਲ ਨਸੀਬ ਸੰਧੂ ਨੂੰ ਜੇਤੂ ਕਰਾਰ ਦਿੱਤੇ ਜਾਣ ਦੀ ਸੂਚਨਾ ਮਿਲੀ ਹੈ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਅਤੇ ਮਮਦੋਟ ਵਾਸੀਆ ਨੇ ਚੱਕਾ ਜਾਮ ਕੀਤਾ ਹੋਇਆ ਹੈ ਅਤੇ ਇਲਾਕੇ ਵਿੱਚ ਸਥਿਤੀ ਕਾਫ਼ੀ ਜਿਆਦਾ ਗੰਭੀਰ ਬਣੀ ਹੋਈ ਹੈ।

ਇਸ ਸਮੇਂ ਜਦੋਂ ਚੋਣ ਅਧਿਕਾਰੀਆਂ ਨਾਲ ਗੱਲ ਕੀਤੀ ਉਨ੍ਹਾਂ ਕਿਹਾ ਅਜੇ ਕੋਈ ਵੀ ਨਤੀਜਾ ਅਧਿਕਾਰਤ ਤੌਰ ਤੇ ਨਹੀਂ  ਐਲਾਨਿਆ  ਗਿਆ