• Home
  • ਉਹ ਤੜਫ਼ਦਾ ਰਿਹਾ ਤੇ ਲੋਕ ਵੀਡੀਉ ਬਣਾਉਂਦੇ ਰਹੇ-ਕੇਰਲ ਹੜਾਂ ‘ਚ ਹਜ਼ਾਰਾਂ ਲੋਕਾਂ ਨੂੰ ਬਚਾਉਣ ਵਾਲੇ ਨਾਇਕ ਦੀ ਦਰਦ ਭਰੀ ਮੌਤ

ਉਹ ਤੜਫ਼ਦਾ ਰਿਹਾ ਤੇ ਲੋਕ ਵੀਡੀਉ ਬਣਾਉਂਦੇ ਰਹੇ-ਕੇਰਲ ਹੜਾਂ ‘ਚ ਹਜ਼ਾਰਾਂ ਲੋਕਾਂ ਨੂੰ ਬਚਾਉਣ ਵਾਲੇ ਨਾਇਕ ਦੀ ਦਰਦ ਭਰੀ ਮੌਤ

ਥਿਰੁਵਨੰਤਪੁਰਮ, (ਖ਼ਬਰ ਵਾਲੇ ਬਿਊਰੋ) : ਭਾਰਤ ਵਿਚ ਇੰਝ ਲਗਦਾ ਹੈ ਕਿ ਮਨੁੱਖੀ ਜਾਨ ਦੀ ਕੋਈ ਕੀਮਤ ਨਹੀਂ ਹੈ। ਇਥੇ ਮਨੁੱਖ ਕੀੜਿਆਂ-ਮਕੌੜਿਆਂ ਦੀ ਤਰਾਂ ਮਰਦੇ ਰਹਿੰਦੇ ਹਨ ਤੇ ਤਮਾਸ਼ਬੀਨ ਤਮਾਸ਼ਾ ਦੇਖ ਕੇ ਤੁਰਦੇ ਬਣਦੇ ਹਨ। ਅਜਿਹਾ ਹੀ ਸ਼ਰਮਨਾਕ ਵਾਕਿਆ ਕੇਰਲ 'ਚ ਸਾਹਮਣੇ ਆਇਆ ਹੈ। ਕੇਰਲ ਹੜਾਂ ਦੌਰਾਨ ਹਜ਼ਾਰਾਂ ਜਾਨਾਂ ਬਚਾਉਣ ਵਾਲਾ ਜਿਨੇਸ਼ ਜੇਰੋਨ ਦੀ ਜਾਨ ਬਚਾਉਣ ਲਈ ਕੋਈ ਅੱਗੇ ਨਾ ਆਇਆ।
ਜਿਨੇਸ਼ ਜੇਰੋਨ ਦਾ ਆਪਣੇ ਘਰ ਤੋਂ 12 ਕਿਲੋਮੀਟਰ ਦੂਰ ਹਾਦਸਾ ਹੋ ਗਿਆ। ਇਕ ਅਣਪਛਾਤਾ ਵਾਹਨ ਉਸ ਦੇ ਵਾਈਕ ਨੂੰ ਟੱਕਰ ਮਾਰ ਕੇ ਦੌੜ ਗਿਆ ਤੇ ਉਹ ਕਿੰਨਾ ਸਮਾਂ ਸੜਕ 'ਤੇ ਤੜਫ਼ਦਾ ਰਿਹਾ। ਤਮਾਸ਼ਬੀਨ ਭੀੜ ਨੇ ਉਸ ਦੀ ਮਦਦ ਕਰਨ ਦੀ ਬਜਾਇ ਵੀਡੀਉ ਬਣਾਉਣੀ ਲਾਜ਼ਮੀ ਸਮਝੀ।
ਇਸ ਹਾਦਸੇ ਸਮੇਂ ਉਸ ਦੇ ਨਾਲ ਵਾਈਕ 'ਤੇ ਉਸ ਦਾ ਦੋਸਤ ਜਗਨ ਵੀ ਸੀ ਜਿਹੜਾ ਬੁਰੀ ਤਰਾਂ ਜ਼ਖ਼ਮੀ ਹੋ ਗਿਆ ਤੇ ਹਸਪਤਾਲ 'ਚ ਭਰਤੀ ਹੈ। ਜਗਨ ਇਹ ਸੋਚ ਸੋਚ ਕੇ ਹੈਰਾਨ ਹੈ ਕਿ ਜਿਹੜਾ ਵਿਅਕਤੀ ਮਨੁੱਖਤਾ ਦਾ ਭਲਾ ਚਾਹੁੰਦਾ ਸੀ ਉਸ ਦੀ ਕਿਸੇ ਨੇ ਮਦਦ ਕਿਉਂ ਨਹੀਂ ਕੀਤੀ। ਉਸ ਨੇ ਦਸਿਆ ਕਿ ਐਂਬੂਲੈਂਸ ਵੀ ਅੱਧਾ ਘੰਟਾ ਲੇਟ ਆਈ ਨਹੀਂ ਤਾਂ ਸ਼ਾਇਦ ਉਸ ਦੀ ਜਾਨ ਬਚ ਜਾਂਦੀ।