• Home
  • ਹਰਿਆਣਾ ’ਚ ‘ਬੇਟੀ ਬਚਾਉ’ ਦਾ ਨਾਹਰਾ ਜ਼ੀਰੋ-ਬਲਾਤਕਾਰ ਦੇ ਦੋ ਹੋਰ ਮਾਮਲੇ ਸਾਹਮਣੇ ਆਏ

ਹਰਿਆਣਾ ’ਚ ‘ਬੇਟੀ ਬਚਾਉ’ ਦਾ ਨਾਹਰਾ ਜ਼ੀਰੋ-ਬਲਾਤਕਾਰ ਦੇ ਦੋ ਹੋਰ ਮਾਮਲੇ ਸਾਹਮਣੇ ਆਏ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਹਰਿਆਣਾ ਦੀ ਖੱਟਰ ਸਰਕਾਰ ਵਲੋਂ ਲਾਇਆ ਨਾਹਰਾ ‘ਬੇਟੀ ਬਚਾਉ’ ਦਾ ਨਾਹਰਾ ਦਮ ਤੋੜਦਾ ਨਜ਼ਰ ਆ ਰਿਹਾ ਹੈ ਕਿਉਂਕਿ ਆਏ ਦਿਨ ਸੂਬੇ ’ਚ ਦੁਸ਼ਕਰਮ ਦੇ ਮਾਮਲੇ ਸਾਹਮਣੇ ਆ ਰਹੇ ਹਨ। ਰਿਵਾੜੀ ਸਮੂਹਿਕ ਬਲਾਤਕਾਰ ਮਾਮਲੇ ਦੀ ਅੱਗ ਅਜੇ ਠੰਡੀ ਵੀ ਨਹੀਂ ਪਈ ਸੀ ਕਿ ਅੱਜ ਦੋ ਬਲਾਤਕਾਰ ਦੀਆਂ ਖ਼ਬਰਾਂ ਮਿਲੀਆਂ ਹਨ। ਪਹਿਲਾ ਮਾਮਲਾ ਪਾਣੀਪਤ ਦਾ ਹੈ ਜਿਥੇ ਗੁੰਡਿਆਂ ਨੇ ਅੱਠਵੀਂ ਜਮਾਤ ਦੀ ਬਾਲੜੀ ਨੂੰ ਪਹਿਲਾਂ ਅਗ਼ਵਾ ਕੀਤਾ ਤੇ ਫਿਰ ਸਮੂਹਿਕ ਦੁਸ਼ਕਰਮ ਕੀਤਾ। ਬਾਲੜੀ ਖੇਤਾਂ ’ਚੋਂ ਬੇਹੋਸ਼ੀ ਦੀ ਹਾਲਤ ’ਚ ਮਿਲੀ। ਪੁਲਿਸ ਨੇ ਲੜਕੀ ਨੂੰ ਬਰਾਮਦ ਕਰ ਕੇ ਹਸਪਤਾਲ ’ਚ ਭਰਤੀ ਕਰਵਾਇਆ ਤੇ ਜਾਂਚ ਸ਼ੁਰੂ ਕਰ ਦਿੱਤੀ।
ਦੂਜਾ ਮਾਮਲਾ ਜੀਂਦ ਦਾ ਹੈ ਜਿਥੇ ਇਕ 26 ਸਾਲਾ ਮਹਿਲਾ ਨਾਲ ਉਸ ਸਮੇਂ ਦੁਸ਼ਕਰਮ ਕੀਤਾ ਗਿਆ ਜਦੋਂ ਉਹ ਕਲੀਨਿਕ ’ਤੇ ਦਵਾਈ ਲੈਣ ਗਈ ਸੀ। ਪੁਲਿਸ ਨੇ ਔਰਤ ਦੀ ਸ਼ਿਕਾਇਤ ’ਤੇ ਦੋ ਮੁਲਜ਼ਮਾਂ ਨੂੰ ਨਾਮਜ਼ਦ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।