• Home
  • ਗੈਂਗਸਟਰ ਰਾਜਨੀਤੀ ਚ ਆਉਣਗੇ ? ਖੂੰਖਾਰ ਗੈਂਗਸਟਰ ਕਾਂਗਰਸ ਚ ਸ਼ਾਮਿਲ,ਪਟਿਆਲਾ ਤੋਂ ਕੀਤੀ ਸ਼ੁਰੂਆਤ :-ਪੜ੍ਹੋ ਸਪੈਸ਼ਲ ਸਟੋਰੀ

ਗੈਂਗਸਟਰ ਰਾਜਨੀਤੀ ਚ ਆਉਣਗੇ ? ਖੂੰਖਾਰ ਗੈਂਗਸਟਰ ਕਾਂਗਰਸ ਚ ਸ਼ਾਮਿਲ,ਪਟਿਆਲਾ ਤੋਂ ਕੀਤੀ ਸ਼ੁਰੂਆਤ :-ਪੜ੍ਹੋ ਸਪੈਸ਼ਲ ਸਟੋਰੀ

ਪਟਿਆਲਾ :- ਗੈਂਗਸਟਰਾਂ,ਲੁਟੇਰਿਆਂ ਨੂੰ ਜੇਲ੍ ਚ ਡੱਕਣ ਦੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਈ ਮੁਹਿੰਮ ਤੋਂ ਬਾਅਦ ਹੁਣ ਅਕਾਲੀਆਂ ਦੀ ਤਰ੍ਹਾਂ ਕਾਂਗਰਸ ਗੈਂਗਸਟਰਾਂ ਨੂੰ ਰਾਜਨੀਤੀ ਚ ਲਿਆਉਣ ਲੱਗੀ ਹੋਈ ਹੈ । ਇਸ ਦੀ ਸ਼ੁਰੂਆਤ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਰਸਮੀ ਤੌਰ ਤੇ ਕੀਤੀ ਗਈ ਹੈ । ਅਕਾਲੀ ਸਰਕਾਰ ਮੌਕੇ ਪੰਜਾਬ ਪੁਲਿਸ ਵੱਲੋਂ ਅਸਲੇ ਅਤੇ ਲੁੱਟਾਂ ਖੋਹਾਂ ਦੇ ਸਾਮਾਨ ਸਮੇਤ ਗ੍ਰਿਫਤਾਰ ਕੀਤੇ ਗਏ ਖ਼ਤਰਨਾਕ ਗੈਂਗਸਟਰ ਗਰੋਹ ਦੇ ਮੈਂਬਰ ਰਣਦੀਪ ਸਿੰਘ ਖਰੌੜ ,ਨੂੰ ਇੱਕ ਸਮਾਗਮ ਦੌਰਾਨ ਬੜੇ ਮਾਣ ਸਨਮਾਨ ਨਾਲ ਕਾਂਗਰਸ ਪਾਰਟੀ ਚ ਸ਼ਾਮਿਲ ਕੀਤਾ ਗਿਆ ਹੈ ,। ਕਾਂਗਰਸ ਚ ਸ਼ਾਮਲ ਕਰਵਾਉਣ ਲਈ ਕਾਂਗਰਸ ਦੇ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਦੀਆਂ ਕੋਸ਼ਿਸ਼ਾਂ ਸਦਕਾ ਹੀ ਬੂਰ ਪਿਆ ਹੈ ,ਕਿਉਂਕਿ ਹਰਦਿਆਲ ਸਿੰਘ ਹੈਰੀਮਾਨ ਅਕਾਲੀ ਸਰਕਾਰ ਮੌਕੇ ਸੂਚਨਾ ਕਮਿਸ਼ਨ ਦੇ ਮੈਂਬਰ ਸਨ ਅਤੇ ਉਹ ਸਾਲ 2016 ਚ ਕਾਂਗਰਸ ਚ ਸ਼ਾਮਲ ਹੋਏ ਸਨ ,ਜਿਸ ਨੂੰ ਕਾਂਗਰਸ ਵੱਲੋਂ ਹਲਕਾ ਸਨੌਰ ਤੋਂ ਚੋਣ ਲੜਾਈ ਗਈ ਸੀ । ਕਾਂਗਰਸ ਚ ਸ਼ਾਮਿਲ ਹੋਣ ਵਾਲਾ ਗੈਂਗਸਟਰ ਹੈਰੀ ਮਾਨ ਦੇ ਪੁੱਤਰ ਰਿੱਕੀ ਮਾਨ ਦਾ ਦੋਸਤ ਦੱਸਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਕਾਂਗਰਸ ਚ ਸ਼ਾਮਿਲ ਹੋਏ ਰਣਦੀਪ ਸਿੰਘ ਖਰੌੜ ਤੇ ਇਸ ਦੇ ਸਾਥੀਆਂ ਦ ਦੀ ਲੁੱਟਾਂ ਖੋਹਾਂ ਤੇ ਕਤਲਾਂ ਚ ਸ਼ਮੂਲੀਅਤ ਕਾਰਨ ਗ੍ਰਿਫਤਾਰੀ ਲਈ ਚੰਡੀਗੜ੍ਹ ਪੁਲਿਸ ਵੱ 50 -50 ਹਜ਼ਾਰ ਰੁਪਏ ਦੇ ਨਕਦ ਇਨਾਮ ਸੂਚਨਾ ਦੇਣ ਵਾਲੇ ਨੂੰ ਰੱਖੇ ਗਏ ਸਨ । ਇਸ ਗੈਂਗ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਬਕਾਇਦਾ ਪ੍ਰੈੱਸ ਕਾਨਫਰੰਸ ਕੀਤੀ ਗਈ ਸੀ ਜਿਸ ਚ ਦੱਸਿਆ ਗਿਆ ਸੀ ,ਕੀ ਇਹ ਸਾਰੇ ਇਨਾਮੀ ਗੈਂਗਸਟਰ ਹਨ । ਪ੍ਰੈੱਸ ਕਾਨਫਰੰਸ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਇਨ੍ਹਾਂ ਗੈਂਗਸਟਰਾਂ ਵੱਲੋਂ ਪਟਿਆਲਾ, ਮੁਹਾਲੀ, ਨਵਾਂ ਸ਼ਹਿਰ ਜਲੰਧਰ ਆਦਿ ਥਾਵਾਂ ਤੇ ਵਾਰਦਾਤਾਂ ਕੀਤੀਆਂ ਗਈਆਂ ਹਨ ਅਤੇ ਗੈਂਗਸਟਰ ਦਿਲਪ੍ਰੀਤ ਸਿੰਘ ਨੂੰ ਰੋਪੜ ਜੇਲ ਚੋਂ ਪੇਸ਼ੀ ਤੇ ਲੈ ਕੇ ਜਾ ਰਹੀ ਪੁਲਿਸ ਤੇ ਗੋਲੀਆਂ ਚਲਾ ਕੇ ਛੁਡਵਾਉਣ ਦਾ ਵੀ ਮਾਮਲਾ ਦਰਜ ਹੈ ।

ਖਤਰਨਾਕ ਗੈਂਗਸਟਰ ਦੇ ਕਾਂਗਰਸ ਚ ਸ਼ਾਮਿਲ ਹੋਣ ਤੋਂ ਬਾਅਦ ਪੁਲਸ ਦੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚੱਲ ਰਹੀ ਕਾਰਗੁਜ਼ਾਰੀ ਤੇ ਵੀ ਪ੍ਰਸ਼ਨ ਚਿੰਨ ਲੱਗ ਗਿਆ ਹੈ ਕਿਉਂਕਿ ਮਹਾਰਾਣੀ ਪ੍ਰਨੀਤ ਕੌਰ ਨੂੰ ਖਤਰੇ ਕਾਰਨ ਖੁਫੀਆ ਏਜੰਸੀ ਦੀਆਂ ਰਿਪੋਰਟਾਂ ਦੇ ਆਧਾਰ ਤੇ ਬੁਲਟ ਪਰੂਫ ਗੱਡੀ ਮੁਹੱਈਆ ਕੀਤੀ ਗਈ ਹੈ ,ਜਦਕਿ ਦੂਜੇ ਪਾਸੇ ਪੁਲਸ ਦੀ ਹਾਜ਼ਰੀ ਚ ਖੁੰਖਾਰ ਗੈਂਗਸਟਰ ਆਪਣੇ ਸਾਥੀਆਂ ਸਮੇਤ ਮਹਾਰਾਣੀ ਪ੍ਰਨੀਤ ਕੌਰ ਦੇ ਨਾਲ ਸਟੇਜ ਤੇ ਇੱਕ ਵੀ ਵੀ ਆਈ ਪੀ ਦੀ ਹੈਸੀਅਤ ਨਾਲ ਬੈਠੇ ਰਹੇ ਤੇ ਪੁਲਿਸ ਮੂਕ ਦਰਸ਼ਕ ਬਣ ਕੇ ਖੜ੍ਹੀ ਰਹੀ ।

ਅਕਾਲੀ ਦਲ ਦੇ ਲੋਕ ਸਭਾ ਦੇ ਆਗੂ ਸੁਰਜੀਤ ਸਿੰਘ ਰੱਖੜਾ ਨੇ ਖੂੰਖਾਰ ਗੈਂਗਸਟਰ ਨੂੰ ਕਾਂਗਰਸ ਸ਼ਾਮਲ ਕਰਨ ਤੇ ਟਿੱਪਣੀ ਕਰਦਿਆਂ ਕੈਪਟਨ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੈਂਗਸਟਰਾਂ ਨੂੰ ਲੋਕ ਸਭਾ ਚੋਣਾਂ ਲਈ ਵਰਤਿਆ ਜਾਵੇਗਾ ।