• Home
  • ਜੈਨ ਭਾਈਚਾਰੇ ਦੇ ਧਾਰਮਿਕ ਸਮਾਗਮ ‘ਚ ਬੋਲੇ ਰਾਜਪਾਲ -ਕਿਹਾ ਜੈਨ ਸਮਾਜ ਦੇ ਵੱਖ-ਵੱਖ ਫ਼ਿਰਕੇ ਕਰਨ ਏਕਤਾ

ਜੈਨ ਭਾਈਚਾਰੇ ਦੇ ਧਾਰਮਿਕ ਸਮਾਗਮ ‘ਚ ਬੋਲੇ ਰਾਜਪਾਲ -ਕਿਹਾ ਜੈਨ ਸਮਾਜ ਦੇ ਵੱਖ-ਵੱਖ ਫ਼ਿਰਕੇ ਕਰਨ ਏਕਤਾ

ਰਾਏਕੋਟ, (ਖ਼ਬਰ ਵਾਲੇ ਬਿਊਰੋ): ਜੈਨ ਭਾਈਚਾਰੇ ਦੇ ਧਾਰਮਿਕ ਗੁਰੂ ਸ੍ਰੀ ਰਾਜੇਸ਼ ਮੁੰਨੀ ਜੀ ਦੇ ਪੰਦਰਾਂ ਸੌ ਵੇਂ 'ਅਭਿਗ੍ਰਹ' ਮੌਕੇ ਉਨਾਂ ਦੀ ਇਸ ਮਹਾਨ ਤਪੱਸਿਆ ਦਾ ਗੁਣਗਾਣ ਕਰਨ ਲਈ ਲੁਧਿਆਣਾ ਜ਼ਿਲੇ ਦੇ ਰਾਏਕੋਟ ਸ਼ਹਿਰ ਵਿੱਚ ਸ਼ਾਨਦਾਰ ਧਾਰਮਿਕ ਸਮਾਗਮ ਕਰਵਾਇਆ ਗਿਆ।।ਇਸ ਸਮਾਗਮ ਵਿੱਚ ਪੁੱਜੇ ਮੁੱਖ ਮਹਿਮਾਨ ਪੰਜਾਬ ਦੇ ਰਾਜਪਾਲ ਸ੍ਰ੍ਰੀ ਵਿਜੇਂਦਰ ਪਾਲ ਸਿੰਘ ਬਦਨੌਰ ਨੇ ਆਪਣੇ ਸੰਬੋਧਨ ਵਿੱਚ ਜੈਨ ਭਾਈਚਾਰੇ ਦੇ ਤਿਆਗ਼, ਕੁਰਬਾਨੀ ਅਤੇ ਬਹਾਦਰੀ ਦੀ ਜ਼ੋਰਦਾਰ ਪ੍ਰਸੰਸਾ ਕਰਦਿਆਂ ਜੈਨ ਭਾਈਚਾਰੇ ਦੇ ਵੱਖ-ਵੱਖ ਵਰਗਾਂ ਨੂੰ ਏਕਤਾ ਦੀ ਅਪੀਲ ਕੀਤੀ।। ਉਨਾਂ ਧਾਰਮਿਕ ਗੁਰੂ ਰਾਜੇਸ਼ ਮੁੰਨੀ ਜੀ ਦੀ ਮਹਾਨ ਤਪੱਸਿਆ ਅੱਗੇ ਸਿਰ ਝੁਕਾਉਂਦਿਆਂ ਇਸ ਸਮਾਗਮ ਵਿੱਚ ਸੱਦਾ ਦੇਣ ਲਈ ਉਨਾਂ ਦਾ ਧੰਨਵਾਦ ਵੀ ਕੀਤਾ।

ਇਸ ਸਮਾਗਮ ਵਿੱਚ ਅਨੇਕਾਂ ਧਾਰਮਿਕ ਸ਼ਖ਼ਸੀਅਤਾਂ ਅਤੇ ਤਪੱਸਵੀਆਂ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ ਦੇ ਪ੍ਰਬੰਧਕਾਂ ਨੇ ਪੰਜਾਬ ਦੇ ਰਾਜਪਾਲ ਸ਼੍ਰੀ ਵਿਜੇਂਦਰ ਪਾਲ ਸਿੰਘ ਬਦਨੌਰ ਨੂੰ 'ਸ਼ੇਰੇ ਰਾਜਸਥਾਨ' ਦੇ ਖਿਤਾਬ ਨਾਲ ਸਨਮਾਨਿਤ ਕੀਤਾ। ਸਮਾਗਮ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਅਮਰ ਸਿੰਘ ਬੋਪਾਰਾਏ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਨੇ ਪ੍ਰਬੰਧਕਾਂ ਨੂੰ ਸ਼ਾਨਦਾਰ ਧਾਰਮਿਕ ਸਮਾਗਮ ਲਈ ਵਧਾਈ ਦਿੱਤੀ।ਸਖਤ ਪ੍ਰਬੰਧਾਂ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਨੇ ਪ੍ਰਬੰਧਕਾਂ ਵੱਲੋਂ ਭੇਂਟ ਕੀਤੀ ਪਗੜੀ ਸਟੇਜ ਉਪਰ ਹੀ ਖ਼ੁਦ ਸਜਾਈ ਅਤੇ ਜੈਨ ਸਾਧਵੀਆਂ ਵੱਲੋਂ ਭੇਂਟ ਕੀਤੀ ਚਾਦਰ ਆਪਣੇ ਹੱਥੀ ਰਾਜੇਸ਼ ਮੁੰਨੀ ਨੂੰ ਪਹਿਨਾਈ।