• Home
  • ਸੁਖਬੀਰ ਬਾਦਲ ਤੋਂ ਉਸਦੇ “7 ਸਟਾਰ”ਹੋਟਲ ‘ਚ ਲੋਕ ਸਭਾ ਸੀਟ ਮੰਗਣ ਗਈ ਲੁਧਿਆਣਾ ਦੇ “5 ਸਟਾਰ” ਯੂਥ ਪ੍ਰਧਾਨਾਂ ਦੀ ਚੌਂਕੜੀ :- ਪੜ੍ਹੋ ਕਿਸਦੇ ਲਈ ?

ਸੁਖਬੀਰ ਬਾਦਲ ਤੋਂ ਉਸਦੇ “7 ਸਟਾਰ”ਹੋਟਲ ‘ਚ ਲੋਕ ਸਭਾ ਸੀਟ ਮੰਗਣ ਗਈ ਲੁਧਿਆਣਾ ਦੇ “5 ਸਟਾਰ” ਯੂਥ ਪ੍ਰਧਾਨਾਂ ਦੀ ਚੌਂਕੜੀ :- ਪੜ੍ਹੋ ਕਿਸਦੇ ਲਈ ?

ਚੰਡੀਗੜ ;, ਸਮੇਂ ਸਮੇਂ ਦੀਆਂ ਹਾਕਮ ਸਰਕਾਰਾਂ ਵੱਲੋਂ ਕੀਤੇ ਜਾਂਦੇ ਜਬਰ ਜ਼ੁਲਮ ਦੇ ਵਿਰੁੱਧ ਟਾਕਰਾ ਕਰਨ ਲਈ ਦੱਬੇ ਕੁਚਲੇ ਲੋਕਾਂ ਵੱਲੋਂ ਬਣਾਈ ਗਈ ਜਥੇਬੰਦੀ ਸ੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਚੰਡੀਗੜ੍ਹ ਸਥਿਤ 7 ਸਟਾਰ ਹੋਟਲ ਚ ਅੱਜ ਬਿਕਰਮ ਸਿੰਘ ਮਜੀਠੀਆ ਵੱਲੋਂ ਪਿਛਲੇ ਦਿਨੀਂ ਨਿਯੁਕਤ ਕੀਤੇ ਗਏ ਲੁਧਿਆਣਾ ਜ਼ਿਲ੍ਹੇ ਦੇ ਚਾਰ ਜ਼ਿਲਾ ਪ੍ਰਧਾਨ ਜਿਹੜੇ ਕਿ ਲਗਜ਼ਰੀ ਗੱਡੀਆਂ ਸਮੇਤ 5 ਤਾਰਾ ਸਹੂਲਤਾਂ ਦਾ ਨਿੱਘ ਮਾਨਣ ਵਾਲੇ ਹਨ ਵੱਲੋਂ ਇੱਕ ਆਪਣੇ ਆਕਾ ਯੂਥ ਆਗੂ ਲਈ ਲੁਧਿਆਣਾ ਸੀਟ ਤੋਂ ਟਿਕਟ ਮੰਗੀ ਗਈ । ਭਾਵੇਂ ਕਿ ਇਨ੍ਹਾਂ ਜ਼ਿਲ੍ਹੇ ਦੇ ਯੂਥ ਪ੍ਰਧਾਨਾਂ ਜਿਨ੍ਹਾਂ ਚ ਗੁਰਦੀਪ ਸਿੰਘ  ਗੋਸ਼ਾ, ਮੀਤਪਾਲ ਦੁਗਰੀ, ਪ੍ਰਭਜੋਤ ਸਿੰਘ ਧਾਲੀਵਾਲ ਅਤੇ ਤਨਵੀਰ ਸਿੰਘ ਧਾਲੀਵਾਲ ਆਪ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਚ ਇਹ ਦੱਸਿਆ ਗਿਆ ਹੈ ਕਿ ਉਹ ਚੰਡੀਗੜ ਸਥਿਤ ਸੁਖਵਿਲਾਸ ਵਿਲਾ ਵਿੱਖੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨਾਲ ਂ ਮੁਲਾਕਾਤ ਕਰਕੇ ਅਗਲੀਆ ਲੋਕਸਭਾ ਚੋਣਾਂ ਦੀਆਂ ਤਿਆਰੀਆਂ ਤੇ ਵਿਚਾਰ ਵਟਾਂਦਰਾ ਕਰਨ ਅਤੇ ਉਮੀਦਵਾਰਾਂ ਦੀ ਘੋਸ਼ਨਾ ਕਰਦੇ ਸਮੇਂ ਪਾਰਟੀ  ਦੇ ਪ੍ਰਤੀ ਨਿਸ਼ਠਾਵਾਨ ਯਊਥ ਆਗੂਆਂ ਨੂੰ ਅਨੁਪਾਤ  ਦੇ ਅਨੁਸਾਰ ਭਾਗੀਦਾਰੀ ਦੇਣ ਦੀ ਵਕਾਲਤ ਕਰਕੇ ਆਏ ਹਨ । ਉਕਤ ਯੂਥ ਪ੍ਰਧਾਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਪਹਿਲਾਂ ਪਾਰਟੀ  ਵੱਲੋਂ ਨੌਜਵਾਨ ਲੀਡਰਸ਼ਿਪ ਤੇ ਜਤਾਏ ਭਰੋਸੇ ਦਾ ਹਵਾਲਾ ਦਿੰਦੇ ਹੋਏ ਪ੍ਰੈੱਸ ਨੋਟ ਚ ਇਹ ਵੀ ਸਪੱਸ਼ਟ ਕੀਤਾ ਹੈ ਕਿ ਪਾਰਟੀ ਲੀਡਰਸ਼ਿਪ ਨੇ ਲੁਧਿਆਣਾ ਸੰਸਦੀ ਸੀਟ ਤੇ ਯੂਥ ਅਕਾਲੀ ਦਲ  ਦੇ ਉਸ ਸਮੇਂ  ਦੇ ਪ੍ਰਧਾਨ ਸ਼ਰਨਜੀਤ ਸਿੰਘ ਢਿੱਲੋਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ । ਜਿਸਦੇ ਨਾਲ ਪ੍ਰਭਾਵਿਤ ਹੋ ਕੇ ਲੁਧਿਆਣਾ ਦੀ ਜਨਤਾ ਨੇ ਢਿੱਲੋਂ ਨੂੰ ਖੁੱਲੇ ਦਿਲੋਂ ਸਮਰਥਨ ਦੇ ਕੇ ਢਿੱਲੋਂ ਨੂੰ ਸਾਂਸਦ  ਦੇ ਰੁਪ ਵਿੱਚ ਲੋਕਸਭਾ ਵਿੱਚ ਭੇਜਿਆ ਸੀ । ਜੇਕਰ ਇਸ ਵਾਰ ਵੀ ਪਾਰਟੀ ਕਿਸੇ ਨੌਜਵਾਨ ਆਗੂ ਨੂੰ ਮੈਦਾਨ ਵਿੱਚ ਉਤਾਰਦਾ ਹੈ ਤਾਂ ਅਕਾਲੀ - ਭਾਜਪਾ ਗਠ-ਜੋੜ ਦੀ ਜਿੱਤ ਪੱਕੀ ਹੋਵੇਗੀ । ਸੁਖਬੀਰ ਬਾਦਲ ਨੇਯੂਥ ਆਗੂਆਂ  ਦੇ ਸੁਝਾਅ ਨੂੰ ਪਾਰਟੀ ਪਲੇਟਫਾਰਮ ਤੇ ਵਿਚਾਰ ਕਰਨ ਦਾ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਪਾਰਟੀ ਨੇ ਹਮੇਸ਼ਾ ਯੋਗ ਅਤੇ ਨਿਸ਼ਠਾਵਾਨ ਅਤੇ ਮੌਜਵਾਨ ਵਰਕਰਾਂ ਨੂੰ ਤਰਜੀਹ ਦਿੱਤੀ ਹੈ । ਇਸ ਵਾਰ ਵੀ ਇਹ ਕ੍ਰਮ ਜਾਰੀ ਰਹੇਗਾ । ਸੂਤਰਾਂ ਤੋਂ ਪਤਾ ਲੱਗਾ ਹੈ ਕਿ ਲੁਧਿਆਣਾ ਯੂਥ ਅਕਾਲੀ ਦਲ ਦੇ ਪ੍ਰਧਾਨਾਂ ਦੀ ਚੌਕੜੀ ਨੇ ਬਿਕਰਮ ਸਿੰਘ ਮਜੀਠੀਆ ਦਾ ਸੱਜਾ ਹੱਥ ਮੰਨੇ ਜਾਂਦੇ ਪਰਮਿੰਦਰ ਸਿੰਘ ਬਰਾੜ ਲਈ ਲੁਧਿਆਣਾ ਦੀ ਟਿਕਟ ਮੰਗੀ ਹੈ । ਇੱਥੇ ਇਹ ਵੀ ਦੱਸਣਾ ਹੋਵੇਗਾ ਕਿ ਲੁਧਿਆਣਾ ਤੋਂ ਚੋਣ ਲੜਨ ਲਈ ਕਿਸੇ ਸਮੇਂ ਜ਼ਿਆਦਾ ਟੌਹੜਾ ਦੇ ਵਫਾਦਾਰ ਸਮਝੇ ਜਾਂਦੇ ਤੇ ਹੁਣ ਬਿਕਰਮ ਮਜੀਠੀਆ ਦੇ ਆਪਣੇ ਆਪ ਨੂੰ ਖਾਸ ਕਹਾਉਣ ਵਾਲੇ ਮਹੇਸ਼ਇੰਦਰ ਸਿੰਘ ਗਰੇਵਾਲ ਵੱਲੋਂ ਵੀ ਲੁਧਿਆਣਾ ਤੋਂ ਸੀਟ ਮੰਗੀ ਜਾ ਰਹੀ ਹੈ ,ਪਰ ਉਸ ਦੀ ਲੁਧਿਆਣੇ ਜ਼ਿਲ੍ਹੇ ਚ ਵਿਰੋਧਤਾ ਵੀ ਪਾਰਟੀ ਅੱਖੋਂ ਪਰੋਖੇ ਨਹੀਂ ਕਰ ਸਕਦੀ ।