• Home
  • ਵਿਜੀਲੈਂਸ ਵੱਲੋਂ ਕਰ ਵਿਭਾਗ ਦਾ ਕਰਮਚਾਰੀ 25,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ-ਇੰਸਪੈਕਟਰ ਖਿਲਾਫ਼ ਵੀ ਮੁਕੱਦਮਾ ਦਰਜ

ਵਿਜੀਲੈਂਸ ਵੱਲੋਂ ਕਰ ਵਿਭਾਗ ਦਾ ਕਰਮਚਾਰੀ 25,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ-ਇੰਸਪੈਕਟਰ ਖਿਲਾਫ਼ ਵੀ ਮੁਕੱਦਮਾ ਦਰਜ

ਚੰਡੀਗੜ੍ਹ, 28 ਫਰਵਰੀ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵਿਕਰੀ ਕਰ ਵਿਭਾਗ ਲੁਧਿਆਣਾ ਵਿਖੇ ਠੇਕੇ 'ਤੇ ਤਾਇਨਾਤ ਕਰਮਚਾਰੀ ਪ੍ਰਸ਼ਾਤ ਕੁਮਾਰ ਨੂੰ 25,000 ਰੁਪਏ ਦੀ ਰਿਸ਼ਵਤ ਲੈਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ ਅਤੇ ਇਸ ਰਿਸ਼ਵਤਖੋਰੀ ਦੇ ਕੇਸ ਵਿਚ  ਸ਼ਾਮਲ ਸੰਗਰੂਰ ਵਿਖੇ ਤਾਇਨਾਤ ਵਿਕਰੀ ਕਰ ਇੰਸਪੈਕਟਰ ਪੰਕਜ ਟੱਕਰ ਖਿਲਾਫ਼ ਵੀ ਪਰਚਾ ਦਰਜ ਕੀਤਾ ਗਿਆ ਹੈ।

         ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ  ਉਕਤ ਕਰਮਚਾਰੀ ਪ੍ਰਸ਼ਾਂਤ ਕੁਮਾਰ ਨੂੰ ਸ਼ਿਕਾਇਕਕਰਤਾ ਸ਼ਾਮ ਲਾਲ ਵਾਸੀ ਮਾਸਟਰ ਕਲੌਨੀ, ਸੁਨਾਮ ਜਿਲਾ ਸੰਗਰੂਰ ਦੀ ਸ਼ਿਕਾਇਤ 'ਤੇ 25,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਕਪੜੇ ਦੀ ਦੂਕਾਨ ਹੈ ਅਤੇ ਸੇਲ ਟੈਕਸ ਵਿਭਾਗ ਵਲੋਂ ਉਸ ਦੀ ਦੁਕਾਨ ਦਾ ਸੇਲ ਟੈਕਸ ਨਾ ਭਰਨ ਕਾਰਨ ਨੋਟਿਸ ਜਾਰੀ ਕੀਤੇ ਸਨ, ਜਿਨ੍ਹਾਂ ਨੋਟਿਸਾਂ ਨੂੰ ਰਫਾ-ਦਫਾ ਕਰਾਉਣ ਦੇ ਬਦਲੇ ਉਕਤ ਕਰਮਚਾਰੀ ਪ੍ਰਸ਼ਾਂਤ ਕੁਮਾਰ ਅਤੇ ਸੰਗਰੂਰ ਵਿਖੇ ਤਾਇਨਾਤ ਵਿਕਰੀ ਕਰ ਇੰਸਪੈਕਟਰ ਪੰਕਜ ਟੱਕਰ ਵਲੋਂ 50,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਹੈ ਅਤੇ ਸੌਦਾ 40,000 ਰੁਪਏ ਵਿਚ ਤੈਅ ਹੋਇਆ ਹੈ ਅਤੇ ਉਸ ਵਲੋਂ 15,000 ਰੁਪਏ ਪਹਿਲੀ ਕਿਸ਼ਤ ਵਜੋਂ ਅਦਾ ਵੀ ਕੀਤੇ ਜਾ ਚੁੱਕੇ ਹਨ।

         ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਪ੍ਰਸ਼ਾਂਤ ਕੁਮਾਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਦੁੱਜੀ ਕਿਸ਼ਤ ਦੇ 25,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ  ਉਕਤ ਦੋਹਾਂ ਦੋਸ਼ੀਆਂ ਵਿਰੁੱਧ ਪਟਿਆਲਾ ਸਥਿਤ ਵਿਜੀਲੈਂਸ ਬਿਓਰੋ ਦੇ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।