• Home
  • ਦਸਤਾਰ ਸਮੇਤ ਕਿਸੇ ਦੇ ਚਰਨਾਂ ਤੇ ਮੱਥਾ ਟੇਕਣ ਦੀ ਕੀਤੀ ਬੱਜਰ ਗਲਤੀ ਦੀ ਸਿੱਖ ਪੰਥ ਤੋ ਪੁਰੀ ਮੁਆਫੀ ਮੰਗੇ – ਸਰਨਾ

ਦਸਤਾਰ ਸਮੇਤ ਕਿਸੇ ਦੇ ਚਰਨਾਂ ਤੇ ਮੱਥਾ ਟੇਕਣ ਦੀ ਕੀਤੀ ਬੱਜਰ ਗਲਤੀ ਦੀ ਸਿੱਖ ਪੰਥ ਤੋ ਪੁਰੀ ਮੁਆਫੀ ਮੰਗੇ – ਸਰਨਾ

                ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ) ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਅੰਮ੍ਰਿਤਸਰ ਲੋਕ ਸਭਾ ਹਲਕਾ ਤੋ ਅਕਾਲੀ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਤੇ ਭਾਜਪਾ ਮੰਤਰੀ ਸ੍ਰ ਹਰਦੀਪ ਸਿੰਘ ਪੁਰੀ ਵੱਲੋ  ਿੱਕ ਮਹਿਲਾਂ ਦੇ ਪੈਰਾਂ 'ਤੇ ਪਗੜੀ ਸਮੇਤ ਮੱਥਾ ਟੇਕਣ ਨੂੰ ਮੰਦਭਾਗਾ ਗਰਦਾਨਦਿਆ ਕਿਹਾ ਕਿ ਗੁਰੂ ਸਾਹਿਬ ਨੇ ਦਸਤਾਰ ਸਿੱਖਾਂ ਨੂੰ ਪੈਰਾਂ ਵਿੱਚ ਰੋਲਣ ਲ ੀ ਸਗੋ ਸੀਸ ਤੇ ਸਜ਼ਾ ਕੇ ਗੁਰੂ ਸਾਹਿਬ ਦੇ ਸੰਕਲਪ ਨੂੰ ਬੁਲੰਦ ਕਰਨ ਦੀ ਲ ੀ ਦਿੱਤੀ ਹੈ।
                    ਜਾਰੀ  ਿੱਕ ਬਿਆਨ ਰਾਹੀ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਗੁਰੂ ਦਾ ਸਿੱਖ ਕਿਸੇ ਅੱਗੇ ਸਿਰ ਨਹੀ ਝੁਕਾ ੇਗਾ ਜਿਸ ਦਾ ਸਬੂਤ ਛੋਟੇ ਸਾਹਿਬਜ਼ਾਦਿਆ ਨੇ ਸੂਬੇ ਦੀ ਅਦਾਲਤ ਵਿੱਚ ਜਾਣ ਸਮੇਂ ਦਿੱਤਾ ਸੀ। ਸ੍ਰ ਪੁਰੀ ਨੂੰ ਚਾਹੀਦਾ ਸੀ ਕਿ ਉਹ ਕਿਸੇ ਦਸਤਾਰ ਸਮੇਤ ਕਿਸੇ ਔਰਤ ਦੇ ਪੈਰਾਂ ਤੇ ਮੱਥਾ ਟੇਕਣ ਤੋ ਪਹਿਲਾਂ ਛੋਟੇ ਸ਼ਾਹਿਬਜਾਂਦਿਆ ਦੀ ਅਜ਼ੀਮ ਸ਼ਹਾਦਤ ਨੂੰ ਯਾਦ ਕਰ ਲੈਦੇ। ਉਹਨਾਂ ਕਿਹਾ ਕਿ ਸ੍ਰ ਹਰਦੀਪ ਸਿੰਘ ਪੁਰੀ ਨੂੰ ਪਤਾ ਨਹੀ ਕੁਰਸੀ ਦੀ  ਿੰਨੀ ਭੁੱਖ ਕਿਉ ਹੈ ਜਦ ਕਿ ਸਾਰੀ ਜਿੰਦਗੀ ਵਿਦੇਸ਼ਾਂ ਵਿੱਚ ਰਹਿ ਕੇ ਉਹਨਾਂ ਨੇ ਕੁਰਸੀ ਦਾ ਅਨੰਦ ਹੀ ਮਾਣਿਆ ਹੈ ਅਤੇ ਹਾਲੇ ਵੀ ਕੁਰਸੀ ਦੀ ਲਾਲਸਾ ਨਹੀ ਜਾ ਰਹੀ।  ਿਸ ਲਾਲਸਾ ਨੂੰ ਪੂਰਾ ਕਰਨ ਲ ੀ ਉਹ ਦਸਤਾਰ ਦੀ ਮਹੱਤਤਾ ਨੂੰ ਹੀ ਭੁੱਲ ਗ ੇ ਹਨ। ਉਹਨਾਂ ਕਿਹਾ ਕਿ ਦਸਤਾਰ ਸਿੱਖ ਨੇ ਸੀਸ ਭੇਟ ਕਰਕੇ ਲ ੀ ਹੈ ਤੇ ਉਸ ਦਸਤਾਰ ਨੂੰ ਸੀਸ ਸਮੇਤ ਕਿਸੇ ਦੇ ਚਰਨਾਂ ਤੇ ਰੱਖਣਾ ਦੀ ਬੱਜਰ ਕੁਰਾਹਿਤ ਕੋ ੀ ਮਾਨਸਿਕ ਰੋਗੀ ਹੀ ਕਰ ਸਕਦਾ ਹੈ। ਉਹਨਾਂ ਕਿਹਾ ਕਿ ਸਿੱਖ ਨੂੰ ਗੁਰੂ ਦਾ ਹੁਕਮ ਹੈ ਕਿ ਉਹ ਜਦੋ ਵੀ ਕਿਸੇ ਨੂੰ ਮਿਲਦਾ ਹੈ ਤਾਂ ਉਸ ਨੂੰ ਫਤਹਿ ਬੁਲਾ ੇ ਪਰ ਜਿਹਨਾਂ ਥਾਵਾਂ ਤੇ ਫਤਹਿ ਨਹੀ ਬੁਲਾ ੀ ਜਾ ਸਕਦੀ ਉਥੇ ਮਰਿਆਦਾ ਅਨੁਸਾਰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜਾਂ ਨਮਸਕਾਰ ਵੀ ਕਿਹਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਪੁਰੀ ਸਾਹਿਬ ਨੂੰ  ਿਹ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਗੁਰੂ ਦਾ ਸਿੱਖ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਹੀ ਸਿਰ ਝੁਕਾਉਦਾ ਹੈ ਕਿਸੇ ਵਿਸ਼ੇਸ਼ ਵਿਅਕਤੀ ਅੱਗੇ ਨਹੀ। ਉਹਨਾਂ ਕਿਹਾ ਕਿ ਸ੍ਰ ਪੁਰੀ ਆਪਣੀ  ਿਸ ਗਲਤੀ ਦੀ ਤੁਰੰਤ ਸਿੱਖ ਪੰਥ ਤੋਂ ਮੁਆਫੀ ਮੰਗਣ ਤੇ ਅੱਗੇ ਤੇ ਵਿਸ਼ਵਾਸ਼ ਦਿਵਾਉਣ ਕਿ ਉਹ ਅਜਿਹੀ ਹਰਕਤ ਭਵਿੱਖ ਵਿੱਚ ਕਦਾਚਿਤ ਨਹੀ ਕਰਨਗੇ ਤੇ ਸੀਸ ਤੇ ਸਜਾ ੀ ਦਸਤਾਰ ਦੀ ਆਣ, ਸ਼ਾਨ ਤੇ ਮਾਣ ਨੂੰ ਬਣਾ ੀ ਰੱਖਣਗੇ।