• Home
  • ਪੰਜਾਬ ਸਰਕਾਰ ਨੇ ਰਮਸਾ /ਐੱਸਐੱਸਏ /ਆਦਰਸ਼ ਤੇ ਮਾਡਲ ਸਕੂਲਾਂ ਦੇ 8886 ਅਧਿਆਪਕਾਂ ਨੂੰ ਕੀਤਾ ਰੈਗੂਲਰ

ਪੰਜਾਬ ਸਰਕਾਰ ਨੇ ਰਮਸਾ /ਐੱਸਐੱਸਏ /ਆਦਰਸ਼ ਤੇ ਮਾਡਲ ਸਕੂਲਾਂ ਦੇ 8886 ਅਧਿਆਪਕਾਂ ਨੂੰ ਕੀਤਾ ਰੈਗੂਲਰ

ਚੰਡੀਗੜ੍ਹ (ਖਬਰ ਵਾਲੇ ਬਿਊਰੋ )-ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿੱਚ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਹਿਮ ਫੈਸਲਾ ਲੈਂਦਿਆਂ ਸਿੱਖਿਆ ਵਿਭਾਗ ਦੇ ਰਮਸਾ /ਐੱਸਐੱਸਏ /ਆਦਰਸ਼ ਸਕੂਲਾਂ ਤੇ ਮਾਡਲ ਸਕੂਲਾਂ ਦੇ 8886 ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਕੈਬਨਿਟ ਚ ਮਤਾ ਪਾਸ ਕਰ ਦਿੱਤਾ ਹੈ ।

ਸਰਕਾਰ ਨੇ ਨੇ ਆਪਣੀ ਪਾਲਿਸੀ ਮੁਤਾਬਕ ਰੈਗੂਲਰ ਕੀਤੇ ਗਏ ਅਧਿਆਪਕਾਂ ਨੂੰ ਪਹਿਲੇ ਤਿੰਨ ਸਾਲ ਤੱਕ ਬੇਸ਼ੱਕ ਤਨਖਾਹ 10300 ਦਿੱਤੀ ਜਾਵੇਗੀ ਅਤੇ ਬਾਅਦ ਵਿੱਚ ਪੂਰੀ ਤਨਖਾਹ ਹੋਵੇਗੀ ।

ਕੈਬਨਿਟ ਨੇ ਇਸ ਸਮੇਂ ਇਸ ਸਮੇਂ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਰੈਗੂਲਰ ਕੀਤੇ ਜਾਣ ਵਾਲੇ ਅਧਿਆਪਕਾਂ ਦੀ  ਸੀਨੀਅਰਤਾ ਸੂਚੀ ਜਿਸ ਮਿਤੀ ਤੋਂ ਉਨ੍ਹਾਂ ਦੇ ਵਿਭਾਗ ਵਿੱਚ ਜੁਆਇਨ ਕੀਤਾ ਹੈ ,ਉਸ ਮਿਤੀ ਤੋਂ ਹੀ ਮੰਨੀ ਜਾਵੇਗੀ ।