• Home
  • ਖਹਿਰੇ ਦੇ ਬੋਲਣ ਤੇ ਅਕਾਲੀਆਂ ਨੇ ਮਚਾਇਆ ਸ਼ੋਰ – ਖਹਿਰਾ ਨੇ ਬਾਦਲ ਪਰਿਵਾਰ ਤੇ ਕੀਤੇ ਤਿੱਖੇ ਹਮਲੇ

ਖਹਿਰੇ ਦੇ ਬੋਲਣ ਤੇ ਅਕਾਲੀਆਂ ਨੇ ਮਚਾਇਆ ਸ਼ੋਰ – ਖਹਿਰਾ ਨੇ ਬਾਦਲ ਪਰਿਵਾਰ ਤੇ ਕੀਤੇ ਤਿੱਖੇ ਹਮਲੇ

ਚੰਡੀਗੜ੍ਹ, (ਖਬਰ ਵਾਲੇ ਬਿਊਰੋ )-ਪੰਜਾਬ ਵਿਧਾਨ ਸਭਾ ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਚੱਲ ਰਹੀ ਬਹਿਸ ਜਾਰੀ ਹੈ । ਕਾਂਗਰਸ ਦੇ ਵਿਧਾਇਕ ਰਾਜਾ ਵੜਿੰਗ ,ਵਿਧਾਇਕ ਕੁਸ਼ਲਦੀਪ ਢਿੱਲੋਂ ਅਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਆਦਿ ਨੇ ਆਪਣੇ ਭਾਸ਼ਣਾਂ ਰਾਹੀਂ ਤਕਰੀਰਾਂ ਦਿੱਤੀਆਂ ।

ਆਮ ਆਦਮੀ ਪਾਰਟੀ ਦੇ ਬਾਗੀ ਧੜੇ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵੱਲੋਂ ਜਦੋਂ ਭਾਸ਼ਣ ਸ਼ੁਰੂ ਕਰ ਕੇ ਉਸ ਨੇ ਅਕਾਲੀ ਦਲ ਤੇ ਤਿੱਖਾ ਹਮਲਾ ਕਰਨਾ ਸ਼ੁਰੂ ਕੀਤਾ ਤਾਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਚ ਅਕਾਲੀ ਦਲ ਦੇ ਵਕੀਲ ਆ ਕੇ ਸ਼ੋਰ ਸ਼ਰਾਬਾ ਕਰਨਾ ਸ਼ੁਰੂ ਕਰ ਦਿੱਤਾ ।

ਸੁਖਪਾਲ ਸਿੰਘ ਖਹਿਰਾ ਨੇ ਇਸ ਮੌਕੇ  ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ  ਨੂੰ ਨਿਸ਼ਾਨਾ ਬਣਾਉਂਦੇ ਹੋਏ  ਕਿਹਾ ਕਿ ਪੰਥ ਦਾ ਮੁਖੌਟਾ ਸਿੱਖਾਂ ਨਾਲ ਗਦਾਰੀ ਕੀਤੀ ਹੈ ,॥ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਅੱਜ ਹਿੰਦੁਸਤਾਨ ਦੇ  ਤਰਫਦਾਰ  ਬਣਨ ਵਾਲੇ ਕਾਲੇ ਦਿਨਾਂ ਦੌਰਾਨ ਖਾੜਕੂ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਤੇ ਹੋਰਾਂ ਦੇ ਪਾਠਾਂ ਦੇ ਭੋਗਾਂ ਤੇ ਸਿਰਫ਼ ਰੋਟੀਆਂ ਸੇਕਣ ਲਈ ਜਾਂਦੇ ਸਨ ।

ਬਾਗੀ ਆਗੂ ਖਹਿਰਾ ਨੇ ਕਿਹਾ ਕਿ ਅੱਜ ਸੁਖਬੀਰ ਬਾਦਲ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ  ਦੀ   ਨੈਲਸਨ ਮੰਡੇਲਾ ਨਾਲ ਤੁਲਨਾ ਕਰਦਾ ਹੈ । ਜਦਕਿ ਨੈਲਸਨ   ਨੇ ਲੋਕ ਹਿੱਤਾਂ ਲਈ 28 ਸਾਲ ਜੇਲ੍ਹ ਚ ਕੱਟੇ ਅਤੇ ਉਸ ਨੇ ਆਪਣੀ ਸਾਰੀ ਜ਼ਿੰਦਗੀ ਪਬਲਿਕ ਦੀ ਸੇਵਾ ਚ ਲਗਾ ਦਿੱਤੀ ।

ਪਰ ਇਸ ਦੇ ਉਲਟ ਬਾਦਲਾਂ ਨੇ ਸੱਤਾ ਦੇ ਸਹਾਰੇ  ਸੈਵਨ ਸਟਾਰ ਹੋਟਲ ਬਣਾਏ, ਟਰਾਂਸਪੋਰਟ ਤੇ ਬਿਜ਼ਨਸ ਵਧਾਇਆ ।

ਆਪਣੇ ਭਾਸ਼ਣ ਚ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਬਾਦਲਾਂ ਨੇ ਪੰਥ ਦੇ ਨਾਂ ਤੇ ਲੋਕਾਂ ਤੋਂ ਵੋਟਾਂ ਲੈ ਕੇ ਸੱਤਾ ਚ ਆਉਣ ਤੋਂ ਬਾਅਦ ਸਿੱਖਾਂ ਦੇ ਘਾਣ ਸ਼ੁਰੂ ਕਰ ਦਿੱਤਾ ਸੀ ,ਉਸ ਨੇ ਦੋਸ਼ ਲਾਇਆ ਕਿ ਬਹਿਬਲ ਕਲਾਂ ਕਾਂਡ ਗੋਲੀ ਕਾਂਡ ਦਾ ਮੁੱਖ ਦੋਸ਼ੀ ਸਮੇਧ ਸੈਣੀ ਵਰਗਿਆਂ ਨੂੰ ਡੀ ਜੀ ਪੀ ਲਗਾਇਆ ਜਿਹੜਾ ਕਿ ਪਹਿਲਾਂ ਹੀ ਸੈਂਕੜੇ ਬੇਗੁਨਾਹ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਵਿੱਚ ਪੰਥ ਦੇ ਅੱਖਾਂ ਚ ਰੜਕ ਰਿਹਾ ਸੀ ਅਤੇ ਦੂਸਰਾ ਪੁਲਿਸ ਅਧਿਕਾਰੀ ਮਾਲੇਰਕੋਟਲੇ ਦਾ ਇਜ਼ਹਾਰ ਆਲਮ ਉਸ ਨੂੰ ਵੀ ਬਾਦਲ ਸਰਕਾਰ ਨੇ ਅਕਾਲੀ ਦਲ ਤੋਂ ਟਿਕਟ ਦਿੱਤੀ ।

ਸੁਖਪਾਲ ਸਿੰਘ ਖਹਿਰਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ  ਸ਼ਲਾਘਾ ਕੀਤੀ ਅਤੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਮੰਗ ਕੀਤੀ ।