• Home
  • ਬੈਂਕਾਂ ਦਾ ਪੈਸਾ ਦੇਣ ਨੂੰ ਤਿਆਰ ਸੀ ਪਰ ਈਡੀ ਨੇ ਰੋਕਿਆ : ਮਾਲਿਆ

ਬੈਂਕਾਂ ਦਾ ਪੈਸਾ ਦੇਣ ਨੂੰ ਤਿਆਰ ਸੀ ਪਰ ਈਡੀ ਨੇ ਰੋਕਿਆ : ਮਾਲਿਆ

ਲੰਡਨ, (ਖ਼ਬਰ ਵਾਲੇ ਬਿਊਰੋ):ਦੇਸ਼ ਦਾ 9000 ਕਰੋੜ ਰੁਪਇਆ ਹੜੱਪ ਕੇ ਭਗੌੜਾ ਹੋ ਜਾਣ ਵਾਲੇ ਵਿਜੈ ਮਾਲਿਆ ਨੇ ਇਥੋਂ ਦੀ ਅਦਾਲਤ 'ਚ ਆਪਣੇ ਬਚਾਅ 'ਚ ਕਿਹਾ ਕਿ ਉਹ ਤਾਂ ਬੈਂਕਾਂ ਦੀ ਦੇਣਦਾਰੀ ਅਦਾ ਕਰਨ ਨੂੰ ਤਿਆਰ ਸੀ ਪਰ ਈਡੀ ਨੇ ਹਰੇਕ ਕਦਮ 'ਤੇ ਰੋਕ ਲਾਈ।
ਆਪਣੇ ਵਕੀਲ ਰਾਹੀਂ ਜੱਜ ਐਮ ਐਸ ਆਜ਼ਮੀ ਸਾਹਮਣੇ ਕਿਹਾ ਕਿ ਉਹ ਪਿਛਲੇ ਦੋ ਤਿੰਨ ਸਾਲਾਂ ਤੋਂ ਕਰਜ਼ਾ ਵਾਪਸ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਈਡੀ ਨੇ ਸਹਿਯੋਗ ਕਰਨ ਦੀ ਬਜਾਏ ਉਸ ਦੇ ਵਿਰੁਧ ਮਾਮਲੇ ਦਰਜ ਕਰ ਕੇ ਕੋਸ਼ਿਸ਼ ਨੂੰ ਨਾਕਾਮ ਕੀਤਾ ਗਿਆ। ਮਾਲਿਆ ਨੇ ਕਿਹਾ ਕਿ ਮੈਂ ਭਾਰਤ ਜਾਣ ਤੋਂ ਕਦੇ ਮਨਾ ਨਹੀਂ ਕੀਤਾ ਤੇ ਕਾਨੂੰਨ ਨੂੰ ਸਹਿਯੋਗ ਕਰ ਰਿਹਾ ਹਾਂ ਪਰ ਮੈਨੂੰ ਆਰਥਿਕ ਭਗੌੜਾ ਕਰਾਰ ਦੇਣਾ ਗ਼ਲਤ ਹੈ।
ਅਦਾਲਤ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਸ ਕੇਸ ਦੀ ਅਗਲੀ ਸੁਣਵਾਈ 10 ਦਸੰਬਰ 'ਤੇ ਪਾ ਦਿੱਤੀ।