• Home
  • ਕੱਲ੍ਹ ਪੰਜਾਬ ਭਰ ਦੇ ਸਰਕਾਰੀ ਦਫਤਰਾਂ ਚ ਕੰਮ ਕਾਜ ਰਹੇਗਾ ਠੱਪ -ਸਾਂਝੇ ਮੁਲਾਜ਼ਮ ਮੰਚ ਨੇ ਖੋਲ੍ਹਿਆ ਮੋਰਚਾ

ਕੱਲ੍ਹ ਪੰਜਾਬ ਭਰ ਦੇ ਸਰਕਾਰੀ ਦਫਤਰਾਂ ਚ ਕੰਮ ਕਾਜ ਰਹੇਗਾ ਠੱਪ -ਸਾਂਝੇ ਮੁਲਾਜ਼ਮ ਮੰਚ ਨੇ ਖੋਲ੍ਹਿਆ ਮੋਰਚਾ

ਐਸ.ਏ.ਐਸ. ਨਗਰ, (ਖ਼ਬਰ ਵਾਲੇ ਬਿਊਰੋ): ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ ਟੀ ਵਲੋਂ ਇਕ ਮੁਲਾਜ਼ਮ ਚੇਤਨਾ ਮਾਰਚ ਭਲਕੇ 6 ਸਤੰਬਰ ਨੂੰ ਚੰਡੀਗੜ• ਦੇ ਵੱਖ ਵੱਖ ਇਲਾਕਿਆਂ ਵਿਚ ਕਢਿਆ ਜਾਵੇਗਾ। ਇਹ ਮਾਰਚ ਸਵੇਰੇ 10:00 ਵਜੇ ਸਿਵਲ ਸਕੱਤਰੇਤ ਤੋਂ ਸ਼ੁਰੂ ਹੋ ਕੇ ਸਿਵਲ ਸਕੱਤਰੇਤ 2, ਜਲ ਸਰੋਤ ਵਿਭਾਗ ਸੈ: 18, ਵਿੱਤ ਯੋਜਨਾ ਭਵਨ ਸੈ: 33, ਸਿਹਤ ਵਿਭਾਗ ਦਫ਼ਤਰ ਸੈ: 34, ਦਫ਼ਤਰ ਸਥਾਨਕ ਸਰਕਾਰਾਂ ਸੈ: 35, ਤਕਨੀਕੀ ਸਿਖਿਆ ਦਫ਼ਤਰ ਸੈ: 36 ਹੁੰਦਾ ਹੋਇਆ ਮਿਊਸੀਪਲ ਕਾਰਪੋਰੇਸ਼ਨ ਦਫ਼ਤਰ ਸੈ: 17 'ਚ ਸਮਾਪਤ ਹੋਵੇਗਾ। ਇਸ ਮੰਚ ਦੇ ਆਗੂਆਂ ਨੇ ਦਸਿਆ ਕਿ ਇਹ ਮਾਰਚ ਮੋਟਰ ਸਾਈਕਲਾਂ 'ਤੇ ਕਢਿਆ ਜਾਵੇਗਾ ਜਿਸ ਵਿਚ ਲਗਭਗ 5000 ਮੋਟਰ ਸਾਈਕਲ ਸ਼ਾਮਲ ਹੋਣਗੇ ਤੇ ਇਨ•ਾਂ ਨੇ ਕਾਲੇ ਕੱਪੜੇ ਪਹਿਨੇ ਹੋਣਗੇ। ਆਗੂਆਂ ਨੇ ਦਸਿਆ ਕਿ ਇਹ ਚੇਤਨਾ ਮਾਰਚ ਕਰੀਬ 1:30 ਵਜੇ ਖ਼ਤਮ ਹੋ ਜਾਵੇਗਾ।