• Home
  • ਅਕਾਲੀ ਦਲ ਦੀ ਪਟਿਆਲਾ ਰੈਲੀ-‘ਸੱਪ ਦੇ ਮੂੰਹ ‘ਚ ਕੋਹੜ ਕਿਰਲੀ’ ..….. ਦੁੱਖ ਰੋਇਆ ਹਲਕਾ ਇੰਚਾਰਜਾਂ ਨੇ

ਅਕਾਲੀ ਦਲ ਦੀ ਪਟਿਆਲਾ ਰੈਲੀ-‘ਸੱਪ ਦੇ ਮੂੰਹ ‘ਚ ਕੋਹੜ ਕਿਰਲੀ’ ..….. ਦੁੱਖ ਰੋਇਆ ਹਲਕਾ ਇੰਚਾਰਜਾਂ ਨੇ

ਚੰਡੀਗੜ੍ਹ ,(ਖਬਰ ਵਾਲੇ ਬਿਓਰੋ) -ਸ਼੍ਰੋਮਣੀ ਅਕਾਲੀ ਦਲ ਦੀ ਪਟਿਆਲਾ ਵਿਖੇ ਹੋ ਰਹੀ ਰੈਲੀ "ਜਬਰ ਵਿਰੋਧੀ ਰੈਲੀ" ਨਹੀਂ, ਸਗੋਂ ਇਹ ਤਾਂ ਸੱਚ ਮੁੱਚ "ਸੁਖਬੀਰ ਬਚਾਓ" ਰੈਲੀ ਹੈ ,ਇਹ ਟਿੱਪਣੀ ਖ਼ਬਰ ਵਾਲੇ ਡਾਟ ਕਾਮ, ਨਾਲ ਟਕਸਾਲੀ ਅਕਾਲੀ ਆਗੂ ਤੇ ਹਲਕਾ ਇੰਚਾਰਜ ਨੇ ਕੀਤੀ । ਫਿਲਹਾਲ ਦੀ ਘੜੀ ਆਪਣਾ ਨਾਮ ਨਾ ਛਾਪਣ ਦੀ ਸੂਰਤ ਚ ਇਸ ਆਗੂ ਨੇ ਸਪੱਸ਼ਟ ਸ਼ਬਦਾਂ ਵਿਚ ਕਹਿ ਦਿੱਤਾ ਕਿ ਇਨ੍ਹਾਂ ਨੂੰ ਆਪਣੀ ਹੋਂਦ ਬਚਾਉਣ ਲਈ ਕਰਵਾਈ ਜਾਣ ਵਾਲੀ ਰੈਲੀ ਤੇ ਖੁਦ ਪੈਸਾ ਖ਼ਰਚਣਾ ਚਾਹੀਦਾ ਹੈ ਨਾ ਕਿ ਹਲਕਾ ਇੰਚਾਰਜਾਂ /ਵਿਧਾਇਕਾ ਉਪਰ  ਬੋਝ  ਪਾਉਣਾ  ਚਾਹੀਦਾ ਹੈ ।ਜਾਂ ਫਿਰ ਜਿਨ੍ਹਾਂ ਨੇ ਦਸ ਸਾਲ ਸਰਕਾਰੀ ਅਹੁਦੇ ਵਾਲ਼ੇ ਹਨ ਤੇ ਆਪਣੇ ਵੱੱਡੇ ਬਿਜ਼ਨਸ ਚਲਾਏ ਹਨ,ਉਨ੍ਹਾਂ ਨੂੰ ਕਿਹਾ ਜਾਵੇ। ਉਸ ਨੇ ਵੀ ਕਿਹਾ ਕਿ ਭਾਵੇ ਉਸ ਨੂੰ ਵੀ ਇਸ ਰੈਲੀ ਲਈ 100ਬੱਸਾਂ ਨੂੰ ਵਰਕਰਾਂ ਨਾਲ਼ ਭਰਕੇ ਲਿਜਾਣ ਦਾ ਹੁਕਮ ਹੋਇਆ ਹੈ਼ ।

ਲੁਧਿਆਣਾ ਜ਼ਿਲ੍ਹੇ ਦੇ ਦੋ ਹੋਰ ਹਲਕਾ ਇੰਚਾਰਜਾਂ ਨੇ "ਖ਼ਬਰ ਵਾਲੇ ਡਾਟ ਕਾਮ" ਕੋਲ ਆਪਣਾ ਦੁੱਖ ਰੋਂਦਿਆਂ ਦੱਸਿਆ ਕਿ ਰੈਲੀਆਂ ਲੲੀ ਨਾਲੇ ਵਰਕਰ ਤੇ ਨਾਲੇ ਬੱੱਸਾਂ ਉਹ ਵੀ ਆਪਣੇ ਖ਼ਰਚ ਤੇ ਲਿਜਾਣਾ ਬਹੁਤ ਔਖਾ ਹੈ

ਹਲਕਾ ਇੰਚਾਰਜਾਂ ਨੇ ਦੁਖੜਾ ਰੋਦਿਆਂ ਕਿਹਾ ਕਿ ਸੁਖਬੀਰ ਬਚਾਉ ਇਸ ਰੈਲੀ ਵਿਚ ਆਪਣੇ ਖ਼ਰਚੇ 'ਤੇ ਬੱਸਾਂ ਭਰ ਕੇ ਲਿਜਾਣੀਆਂ ਮੁਸ਼ਕਲ ਹੋਈਆਂ ਪਈਆਂ ਹਨ।
ਦਸ ਦਈਏ ਕਿ ਇਸ ਤੋਂ ਪਹਿਲਾਂ ਵੀ ਹਲਕਾ ਇੰਚਾਰਜਾਂ ਤੇ ਵਿਧਾਇਕਾਂ ਨੇ 'ਖ਼ਬਰ ਵਾਲੇ ਡਾਟ ਕਾਮ' ਕੋਲ ਦੁੱਖ ਰੋਇਆ ਸੀ ਤੇ ਜਿਸ ਨੂੰ ਪ੍ਰਮੁੱਖਤਾ ਨਾਲ ਛਾਪਿਆ ਗਿਆ ਸੀ। ਹੁਣ ਸੁਖਬੀਰ ਨੇ ਜਦੋਂ ਰੈਲੀ 'ਚ ਬੰਦੇ ਆਪਣੇ ਖ਼ਰਚੇ 'ਤੇ ਬੱਸਾਂ 'ਚ ਲਿਆਉਣ ਦਾ ਬੋਝ ਇਨਾਂ ਲੋਕਾਂ 'ਤੇ ਪਾਇਆ ਹੈ ਤਾਂ ਇਹ ਲੋਕ ਅੰਦਰੋਂ ਅੰਦਰੀ ਸੁਖਬੀਰ ਨੂੰ ਕੋਸਣ ਲੱਗੇ ਹੋਏ ਹਨ। ਇਨਾਂ ਆਗੂਆਂ ਦੀ ਹਾਲਤ 'ਸੱਪ ਦੇ ਮੂੰਹ 'ਚ ਕੋਹੜ ਕਿਰਲੀ' ਵਾਲੀ ਹੋਈ ਪਈ ਹੈ ਕਿਉਂਕਿ ਜੇਕਰ ਇਹ ਪ੍ਰਧਾਨ ਦਾ ਹੁਕਮ ਮੰਨਦੇ ਹਨ ਤਾਂ ਕੰਗਾਲ ਹੋਣਗੇ ਤੇ ਜੇਕਰ ਨਹੀਂ ਮੰਨਦੇ ਤਾਂ ਪਾਰਟੀ ਦੀ ਟਿਕਟ ਕੱਟ ਦਿੱਤੀ ਜਾਵੇਗੀ।

,