• Home
  • ਬਾਦਲ ਪਰਿਵਾਰ ਦੇ ਨਜ਼ਦੀਕੀਆਂ ਦੇ ਵਿਰੋਧ ਹੋਣ ਤੋਂ ਬਾਅਦ-ਸੁਖਬੀਰ ਨੇ ਕੋਰ ਕਮੇਟੀ ਦੀ ਮੀਟਿੰਗ ਸੱਦੀ

ਬਾਦਲ ਪਰਿਵਾਰ ਦੇ ਨਜ਼ਦੀਕੀਆਂ ਦੇ ਵਿਰੋਧ ਹੋਣ ਤੋਂ ਬਾਅਦ-ਸੁਖਬੀਰ ਨੇ ਕੋਰ ਕਮੇਟੀ ਦੀ ਮੀਟਿੰਗ ਸੱਦੀ

ਚੰਡੀਗੜ੍ਹ,(ਖਬਰ ਵਾਲੇ ਬਿਊਰੋ)-ਪੰਜਾਬ ਵਿਧਾਨ ਸਭਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਬਰਗਾੜੀ ਕਾਂਡ ਅਤੇ ਬਹਿਬਲ ਕਲਾਂ ਗੋਲੀ ਕਾਂਡ  ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਹੋਣ ਤੋਂ ਬਾਅਦ ਪੇਂਡੂ ਖੇਤਰ ਚ ਬਾਦਲ ਪਰਿਵਾਰ ਦੇ ਨਜ਼ਦੀਕੀਆਂ ਦਾ ਵਿਰੋਧ ਅਤੇ  ਅਕਾਲੀ ਦਲ  ਦੀ ਸਾਖ਼ ਨੂੰ ਲੱਗ ਰਹੇ ਵੱਡੇ ਖੋਰੇ  ਤੋਂ ਚਿੰਤਤ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ  ਅੱਜ ਕੋਰ ਕਮੇਟੀ ਦੀ ਮੀਟਿੰਗ  ਸੱਦ  ਲਈ ਹੈ ।

ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਇਹ ਕੋਰ ਕਮੇਟੀ ਦੀ ਮੀਟਿੰਗ 1 ਵਜੇ ਸੁਖਬੀਰ ਸਿੰਘ ਬਾਦਲ ਦੇ ਚੰਡੀਗੜ੍ਹ ਸਥਿਤ ਐਮਐਲਏ ਫਲੈਟ ਚ ਹੋਵੇਗੀ ।

ਇਸ ਮੀਟਿੰਗ ਚ ਪੰਚਾਇਤੀ ਚੋਣਾਂ ਬਾਰੇ ਵਿਚਾਰ ਵਟਾਂਦਰੇ ਤੋਂ ਇਲਾਵਾ ਵਿਧਾਨ ਸਭਾ ਦੇ ਸੈਸ਼ਨ ਚ ਅਕਾਲੀ ਦਲ ਨਾਲ ਹੋਏ ਵਿਵਹਾਰ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ ।