• Home
  • ਸਿਹਤ ਵਿਭਾਗ ਵੀ ‘ਹਾਈ ਅਲੱਰਟ’ ‘ਤੇ ਛੁੱਟੀਆਂ ਬੰਦ, ਫੋਨ ਹਰ ਸਮੇਂ ਚਾਲੂ ਰੱਖਣ ਅਤੇ ਮੈਡੀਕਲ ਕਿੱਟ ਤਿਆਰ ਰੱਖਣ ਦੇ ਆਦੇਸ਼

ਸਿਹਤ ਵਿਭਾਗ ਵੀ ‘ਹਾਈ ਅਲੱਰਟ’ ‘ਤੇ ਛੁੱਟੀਆਂ ਬੰਦ, ਫੋਨ ਹਰ ਸਮੇਂ ਚਾਲੂ ਰੱਖਣ ਅਤੇ ਮੈਡੀਕਲ ਕਿੱਟ ਤਿਆਰ ਰੱਖਣ ਦੇ ਆਦੇਸ਼

ਗੁਰੂਸਰ ਸੁਧਾਰ - (ਲੁਧਿਆਣਾ )(ਸੰਤੋਖ ਗਿੱਲ)=ਭਾਰਤੀ ਹਵਾਈ ਸੈਨਾ ਵੱਲੋਂ ਪਾਕਿਸਤਾਨੀ ਠਿਕਾਣਿਆਂ ‘ਤੇ ਹਮਲੇ ਦੇ ਮੱਦੇ ਨਜ਼ਰ ਸਿਵਲ ਪ੍ਰਸ਼ਾਸ਼ਨ ਖਾਸਕਰ ਸਿਹਤ ਵਿਭਾਗ ਵੀ “ਹਾਈ ਅਲੱਰਟ” ‘ਤੇ ਆ ਗਿਆ ਹੈ। ਬਾਅਦ ਦੁਪਿਹਰ ਸਿਵਲ ਸਰਜਨ ਦਫਤਰ ਲੁਧਿਆਣਾ ਤੋਂ ਟੈਲੀਫੋਨ ‘ਤੇ ਪ੍ਰਾਪਤ ਹੋਏ ਸੰਦੇਸ਼ ਤੋਂ ਬਾਅਦ ਸੀ.ਐਚ.ਸੀ ਸੁਧਾਰ ਦੀ ਸੀਨੀਅਰ ਮੈਡੀਕਲ ਅਫਸਰ ਵੱਲੋਂ ਇੱਕ ਦਫਤਰੀ ਹੁੱਕਮ ਸਾਰੇ ਕਰਮਚਾਰੀਆਂ ਲਈ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਸਾਰੇ ਕਰਮਚਾਰੀਆਂ ਦੀਆਂ ਹਰ ਤਰ੍ਹਾਂ ਦੀਆਂ ਛੁੱਟੀਆਂ ਬੰਦ ਕਰਨ ਦੇ ਹੁੱਕਮ ਕੀਤੇ ਗਏ ਹਨ। ਸਾਰੇ ਕਰਮਚਾਰੀਆਂ ਨੂੰ ਆਪਣੇ ਫੋਨ ਹਰ ਸਮੇਂ ਚਾਲੂ ਰੱਖਣ ਅਤੇ ਮੈਡੀਕਲ ਕਿੱਟ ਅਤੇ ਹੋਰ ਸਾਜੋ-ਸਮਾਨ ਤਿਆਰ ਰੱਖਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਚੀਫ ਫਾਰਮਾਸਿਸਟ ਨੂੰ ਲੋੜੀਂਦੀਆਂ ਦਵਾਈਆਂ ਦਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ ਹੈ। ਇਹ ਵੀ ਹਦਾਇਤ ਕੀਤੀ ਗਈ ਹੈ ਕਿ ਸਾਰੇ ਕਰਮਚਾਰੀ ਆਨ ਕਾਲ ਡਿਊਟੀ ‘ਤੇ ਹਾਜ਼ਰ ਸਮਝੇ ਜਾਣਗੇ। ਹੁੱਕਮਾਂ ਦੀ ਇਨਬਿਨ ਪਾਲਣਾ ਲਈ ਤਾੜਨਾ ਵੀ ਕੀਤੀ ਗਈ ਹੈ।