• Home
  • ਡਾ: ਹਰਦਿਲਜੀਤ ਸਿੰਘ ਗੋਸਲ ਸੁਰਗਵਾਸ-ਅੰਤਿਮ ਸੰਸਕਾਰ 6ਸਤੰਬਰ ਨੂੰ ਸਵੇਰੇ 11ਵਜੇ ਹੋਵੇਗਾ।

ਡਾ: ਹਰਦਿਲਜੀਤ ਸਿੰਘ ਗੋਸਲ ਸੁਰਗਵਾਸ-ਅੰਤਿਮ ਸੰਸਕਾਰ 6ਸਤੰਬਰ ਨੂੰ ਸਵੇਰੇ 11ਵਜੇ ਹੋਵੇਗਾ।

ਲੁਧਿਆਣਾ : (ਖ਼ਬਰ ਵਾਲੇ ਬਿਊਰੋ )ਗੋਵਿੰਦ ਨੈਸ਼ਨਲ ਕਾਲਿਜ ਨਾਰੰਗਵਾਲ ਦੇ ਪ੍ਰਿੰਸੀਪਲ ਡਾ: ਹਰਦਿਲਜੀਤ ਸਿੰਘ ਗੋਸਲ ਅੱਜ ਸੁਰਗਵਾਸ ਹੋ ਗਏ ਹਨ

ਉਨ੍ਹਾਂ ਦਾ ਅੰਤਿਮ ਸੰਸਕਾਰ 6 ਸਤੰਬਰ ਸਵੇਰੇ 11 ਵਜੇ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨ ਘਾਟ ਲੁਧਿਆਣਾ ਵਿਖੇ ਹੋਵੇਗਾ। ਡਾ:ਗੋਸਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਤੇ ਸਿੰਡੀਕੇਟ ਦੇ ਲੰਮੇ ਸਮੇਂ ਤੋਂ ਮੈਂਬਰ ਸਨ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜੀਵਨ ਮੈਂਬਰ ਤੇ ਹਿੰਮਤੀ ਲੇਖਕ ਤੇ ਕੁਸ਼ਲ ਪ੍ਰਬੰਧਕ ਸਨ।
ਡਾ: ਗੋਸਲ ਦੇ ਦੇਹਾਂਤ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ,ਵਰਤਮਾਨ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਤੇ ਉੱਘੇ ਕਵੀ ਜਸਵੰਤ ਜਫ਼ਰ, ਤਰਲੋਚਨ ਲੋਚੀ ਤੇ ਮਨਜਿੰਦਰ ਧਨੋਆ ਨੇ ਵੀ ਡੂੰਘੇ ਅਫਸ਼ੋਸ ਦਾ ਪ੍ਰਗਟਾਵਾ ਕੀਤਾ ਹੈ।