• Home
  • ਸਿੱਖ ਜਥੇਬੰਦੀਆਂ ਵਲੋਂ ਸੁਖਬੀਰ ਬਾਦਲ ਦੇ ਦੌਰੇ ਦਾ ਵਿਰੋਧ

ਸਿੱਖ ਜਥੇਬੰਦੀਆਂ ਵਲੋਂ ਸੁਖਬੀਰ ਬਾਦਲ ਦੇ ਦੌਰੇ ਦਾ ਵਿਰੋਧ

ਸੰਗਰੂਰ, (ਖ਼ਬਰ ਵਾਲੇ ਬਿਊਰੋ): ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅੱਜ ਢੀਂਡਸਾ ਪਰਵਾਰ ਦੇ ਘਰ ਲੰਚ ਕਰਨ ਉਪਰੰਤ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਦਾ ਪ੍ਰੋਗਰਾਮ ਹੈ ਪਰ ਸੁਖਬੀਰ ਦੇ ਇਸ ਪ੍ਰੋਗਰਾਮ ਦਾ ਸਿੱਖ ਜਥੇਬੰਦੀਆਂ ਵਲੋਂ ਵਿਰੋਧ ਸ਼ੁਰੂ ਹੋ ਗਿਆ ਹੈ। ਇਥੋਂ ਦੇ ਜਿਸ ਗੁਰਦਵਾਰਾ ਸਾਹਿਬ 'ਚ ਸੁਖਬੀਰ ਨੇ ਮੱਥਾ ਟੇਕਣਾ ਹੈ ਉਸ ਦੇ ਬਾਹਰ ਇਕੱਠੇ ਹੋਏ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ।
ਦਸ ਦਈਏ ਕਿ ਅੱਜ ਸੁਖਬੀਰ ਬਾਦਲ ਪਰਮਿੰਦਰ ਸਿੰਘ ਢੀਂਡਸਾ ਨੂੰ ਨਾਲ ਲੈ ਕੇ ਅਕਾਲੀ ਵਰਕਰਾਂ 7 ਦੀ ਪਟਿਆਲਾ ਰੈਲੀ ਸਬੰਧੀ ਮੀਟਿੰਗ ਕਰਨ ਵਾਲੇ ਹਨ।