• Home
  • ਇਮਰਾਨ ਖ਼ਾਨ ਨੇ ਲਿਖੀ ਮੋਦੀ ਨੂੰ ਚਿੱਠੀ : ਕਿਹਾ-ਆਉ ਸ਼ੁਰੂ ਕਰੀਏ ਦੁਬਾਰਾ ਗੱਲਬਾਤ

ਇਮਰਾਨ ਖ਼ਾਨ ਨੇ ਲਿਖੀ ਮੋਦੀ ਨੂੰ ਚਿੱਠੀ : ਕਿਹਾ-ਆਉ ਸ਼ੁਰੂ ਕਰੀਏ ਦੁਬਾਰਾ ਗੱਲਬਾਤ

ਇਸਲਾਮਾਬਾਦ/ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ) : ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਦੋਵੇਂ ਦੇਸ਼ ਖਿੱਤੇ 'ਚ ਸ਼ਾਂਤੀ ਲਈ ਦੁਬਾਰਾ ਗੱਲਬਾਤ ਸ਼ੁਰੂ ਕਰਨ। ਉਨਾਂ ਪੱਤਰ 'ਚ ਲਿਖਿਆ ਹੈ ਕਿ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ 'ਚ ਭਾਰਤੀ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਤੇ ਪਾਕਿਸਤਾਨੀ ਵਿਦੇਸ਼ ਮੰਤਰੀ ਮਹਿਮੂਦ ਕੁਰੈਸ਼ੀ ਦਰਮਿਆਨ ਗੱਲਬਾਤ ਹੋਣੀ ਚਾਹੀਦੀ ਹੈ। ਇਮਰਾਨ ਖ਼ਾਨ ਨੇ ਕਿਹਾ ਹੈ ਕਿ ਦੋਵੇਂ ਗੁਆਂਢੀ ਮੁਲਕ ਜੇਕਰ ਮਿਲ ਕੇ ਬੈਠਣਗੇ ਤਾਂ ਕਈ ਮਸਲਿਆਂ ਦਾ ਹੱਲ ਨਿਕਲ ਸਕਦਾ ਹੈ।
ਦਸ ਦਈਏ ਕਿ ਭਾਰਤੀ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਦਸੰਬਰ 2015 'ਚ ਹਾਰਟ ਆਫ਼ ਏਸ਼ੀਆ ਸੰਮੇਲਨ 'ਚ ਇਸਲਾਮਾਬਾਦ ਗਏ ਸਨ ਤੇ ਉਸ ਤੋਂ ਬਾਅਦ ਭਾਰਤ ਤੇ ਪਾਕਿ ਵਿਚਕਾਰ ਕੋਈ ਗੱਲਬਾਤ ਨਹੀਂ ਹੋਈ। ਹੁਣ ਇਮਰਾਨ ਖ਼ਾਨ ਵਲੋਂ ਕੀਤੀ ਪਹਿਲ ਤੋਂ ਲਗਦਾ ਹੈ ਕਿ ਦੋਹਾਂ ਦੇਸ਼ਾਂ ਵਿਚਕਾਰ ਸੁਖਾਵੇਂ ਸਬੰਧ ਬਣਨਗੇ।