• Home
  • ਦਰਬਾਰਾ ਗੁਰੂ ਦੇ ਹੱਕ ‘ਚ ਅਕਾਲੀ ਆਗੂਆਂ ਵੱਲੋਂ ਚੋਣ ਜਲਸੇ

ਦਰਬਾਰਾ ਗੁਰੂ ਦੇ ਹੱਕ ‘ਚ ਅਕਾਲੀ ਆਗੂਆਂ ਵੱਲੋਂ ਚੋਣ ਜਲਸੇ

ਲੋਹਟਬੱਦੀ, 8ਮਈ- ਲੋਕ ਸਭਾ ਹਲਕਾ ਫਤਿਹਗੜ• ਸਾਹਿਬ ਤੋਂ ਅਕਾਲੀ-ਭਾਜਪਾ ਗੱਠਜੋੜ ਉਮੀਦਵਾਰ ਦਰਬਾਰ ਸਿੰਘ ਗੁਰੂ ਦੇ ਹੱਕ ਵਿਚ ਹਲਕਾਈ ਲੀਡਰਾਂ ਸਮੇਤ ਉਨ•ਾਂ ਦੇ ਛੋਟੇ ਭਰਾ ਐਡਵੋਕੇਟ ਜਸਪਾਲ ਸਿੰਘ ਗੁਰੂ ਵੱਲੋਂ ਵੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਐਡਵੋਕੇਟ ਜਸਪਾਲ ਸਿੰਘ ਗੁਰੂ ਅਤੇ ਯੂਥ ਵਿੰਗ ਜ਼ਿਲਾ ਲੁਧਿਆਣਾ ਦੇ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਹਲਕਾ ਰਾਏਕੋਟ ਕੇ ਸਰਕਲ ਪੱਖੋਵਾਲ ਦੇ ਪਿੰਡ ਮਹੇਰਨਾਂ ਕਲਾ, ਰਾਜਗੜ•, ਬ੍ਰਹਮਪੁਰ, ਤੂੰਗਾਹੇੜੀ, ਅਕਾਲਗੜ• ਖੁਰਦ, ਧਾਲੀਆਂ, ਨੰਗਲ ਕਲਾਂ, ਕੈਲੇ ਅਤੇ ਲੀਲਾ ਆਦਿ ਵਿਚ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਉਨ•ਾਂ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਕਾਂਗਰਸ ਸਰਕਾਰ ਨੇ ਵਿਧਾਨ ਸਭਾ ਚੋਣਾਂ 'ਚ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਕੇ ਪੰਜਾਬ ਦੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ, ਜਦਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਸਮੇਂ ਲੋਕਾਂ ਨੂੰ ਵੱਡੇ ਪੱਧਰ 'ਤੇ ਸਹੂਲਤਾਂ ਮਿਲਦੀਆਂ ਸਨ ਅਤੇ ਅਨੇਕਾਂ ਹੀ ਲੋਕ ਭਲਾਈ ਦੀਆਂ ਸਕੀਮਾਂ ਚਲਾਈਆਂ ਜਾਂਦੀਆਂ ਸਨ, ਸਗੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੰਗਤ ਦਰਸ਼ਨ ਆਦਿ ਪ੍ਰੋਗਰਾਮਾਂ ਰਾਹੀਂ ਲੋਕਾਂ ਵਿਚ ਵਿਚਰਦੇ ਸਨ ਪ੍ਰੰਤੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜ ਮਹਿਲ 'ਚੋਂ ਹੀ ਬਾਹਰ ਨਹੀਂ ਨਿੱਕਲਦੇ, ਉਨ•ਾਂ ਲੋਕਾਂ ਦੀ ਭਲਾਈ ਤੇ ਬੇਹਤਰੀ ਲਈ ਕੀ ਕਰਨਾ, ਉਥੇ ਹੀ ਇਨਕਲਾਬੀ ਬਦਲਾਅ ਲਿਆਉਣ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਵਿਧਾਇਕ ਹੀ ਹੁਣ ਪਾਰਟੀਆਂ ਬਦਲ ਰਹੇ ਹਨ ਅਤੇ ਜਿਨ•ਾਂ ਲੋਕਾਂ ਨੇ ਉਨ•ਾਂ 'ਤੇ ਭਰੋਸਾ ਪ੍ਰਗਟਾਅ ਕੇ ਜਿਤਾਇਆ ਸੀ, ਉਨ•ਾਂ ਦੀ ਪਿੱਠ 'ਚ ਛੁਰਾ ਮਾਰ ਗਏ, ਬਲਕਿ ਬਾਕੀ ਜਿੱਤੇ ਹੋਏ ਆਪ ਵਿਧਾਇਕਾਂ ਨੇ ਇਨ•ਾਂ ਢਾਈ ਸਾਲਾਂ ਵਿਚ ਹਲਕੇ ਦੇ ਲੋਕਾਂ ਦਾ ਸੰਵਾਰਨ ਦੀ ਬਜਾਏ ਆਪਣਾ ਹੀ ਸੰਵਾਰਿਆ ਹੈ। ਇਸ ਲਈ ਇਨ•ਾਂ ਲੋਕ ਸਭਾ ਚੋਣਾਂ ਵਿਚ ਲੋਕ ਹਿਤੈਸ਼ੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰਾਂ ਨੂੰ ਭਾਰੀ ਬੁਹਮੱਤ ਨਾਲ ਜਿਤਾਓ ਤਾਂ ਜੋ ਲੋਕ ਨੂੰ ਸਹੂਲਤਾਂ ਮੁੜ ਮਿਲ ਸਕਣ। ਇਸ ਮੌਕੇ ਸੁਖਰਾਜ ਸਿੰਘ ਮਹੇਰਨਾ, ਰਮਨ ਅਕਾਲਗੜ•, ਲਖਵਿੰਦਰ ਬਾਵਾ, ਜਗਦੀਪ ਸਿੰਘ ਧਾਲੀਵਾਲ, ਸਾਬਕਾ ਸਰਪੰਚ ਗੁਰਜੀਤ ਸਿੰਘ ਅਕਾਲਗੜ•, ਕੰਵਰਦੀਪ ਬੜੂੰਦੀ, ਸਾਬਕਾ ਸਰਪੰਚ ਰਘਬੀਰ ਸਿੰਘ ਬ੍ਰਹਮਪੁਰ, ਨੰਬਰਦਾਰ ਬਲਵੀਰ ਸਿੰਘ, ਨੰਬਰਦਾਰ ਦਲਜੀਤ ਸਿੰਘ ਬ੍ਰਹਮਪੁਰ, ਕੁਲਵਿੰਦਰ ਸਿੰਘ ਤੂੰਗਾਹੇੜੀ, ਸਾਬਕਾ ਸਰਪੰਚ ਰਾਮ ਆਸਰਾ ਸਿੰਘ ਤੁੰਗਾਹੇੜੀ, ਸਨੀ ਰਾਏਕੋਟ ਆਦਿ ਹਾਜ਼ਰ ਸਨ।