• Home
  • ਪੰਜਾਬ ਪੁਲਿਸ ਵੱਲੋਂ ਮੁਕਾਬਲੇ ਚ ਮਾਰੇ ਗਏ ਖੂੰਖਾਰ ਗੈਂਗਸਟਰ ਭਾਦੂ ਦੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕੀਤੇ ਸਨਸਨੀਖੇਜ਼ ਖੁਲਾਸੇ : – ਪੜ੍ਹੋ !ਫਿਲਮੀ ਅੰਦਾਜ਼ ਚ ਮਾਰੇ ਗਏ ਗੈਂਗਸਟਰ ਦੀ ਅਪਰਾਧਿਕ ਜਗਤ ਬਾਰੇ ਕਹਾਣੀ

ਪੰਜਾਬ ਪੁਲਿਸ ਵੱਲੋਂ ਮੁਕਾਬਲੇ ਚ ਮਾਰੇ ਗਏ ਖੂੰਖਾਰ ਗੈਂਗਸਟਰ ਭਾਦੂ ਦੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕੀਤੇ ਸਨਸਨੀਖੇਜ਼ ਖੁਲਾਸੇ : – ਪੜ੍ਹੋ !ਫਿਲਮੀ ਅੰਦਾਜ਼ ਚ ਮਾਰੇ ਗਏ ਗੈਂਗਸਟਰ ਦੀ ਅਪਰਾਧਿਕ ਜਗਤ ਬਾਰੇ ਕਹਾਣੀ

ਚੰਡੀਗੜ, 8 ਫਰਵਰੀ

ਸੰਗਠਿਤ ਅਪਰਾਧੀਆਂ ਖਿਲਾਫ ਆਪਣੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਬੀਤੀ ਰਾਤ ਜੀਰਕਪੁਰ ਨੇੜੇ ਇਕ ਮੁਕਾਬਲੇ ਦੌਰਾਨ ਲਾਰੈਂਸ ਬਿਸ਼ਨੋਈ ਗੈਂਗ ਦੇ ਖਤਰਨਾਕ ਗੁਰਗੇ ਅੰਕਿਤ ਭਾਦੂ ਨੂੰ ਢੇਰ ਕਰਕੇ ਉਸਦੇ ਗੈਂਗ ਦੇ ਦੋ ਹੋਰ ਮੈਂਬਰਾਂ ਜਰਮਨਪ੍ਰੀਤ ਸਿੰਘ ਤੇ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਲਿਆ ਗਿਆ ਹੈ ਜੋ ਕਿ ਦੋਵੇਂ ਤਰਨਤਾਰਨ ਜ਼ਿਲੇ ਨਾਲ ਸਬੰਧਤ ਹਨ।

ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕੁੰਵਰ ਵਿਜੈ ਪ੍ਰਤਾਪ ਸਿੰਘ, ਆਈ.ਜੀ.ਪੀ. ਇੰਟੈਲੀਜੈਂਸ, ਸੰਗਠਿਤ ਅਪਰਾਧ ਨਿਯੰਤਰਣ ਯੁਨਿਟ (ਓਕੂ) ਨੇ ਦੱਸਿਆ ਕਿ ਅਬੋਹਰ ਦੇ ਪਿੰਡ ਸਿਰੀਏ ਵਾਲਾ ਦਾ ਅੰਕਿਤ ਭਾਦੂ ਅਤੇ ਉਸਦੇ ਦੋ ਸਾਥੀ ਵੱਖ-ਵੱਖ ਗੰਭੀਰ ਅਪਰਾਧਾਂ ਲਈ ਪੁਲਿਸ ਨੂੰ ਲੋੜੀਂਦੇ ਸਨ। 

ਉਨਾਂ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਅੰਕਿਤ ਭਾਦੂ ਜੀਰਕਪੁਰ ਦੇ ਮਹਾਲਕਸ਼ਮੀ ਅਪਾਰਟਮੈਂਟ ਵਿਚ ਕਿਰਾਏ ਦੇ ਫਲੈਟ ਵਿਚ ਲੁਕਿਆ ਹੋਇਆ ਹੈ, ਜਿਸ ਤੇ ਡੀਐਸਪੀ ਬਿਕਰਮ ਸਿੰਘ ਬਰਾੜ ਦੀ ਟੀਮ ਨੇ ਇਸ ਇਲਾਕੇ ਨੂੰ ਘੇਰਾ ਪਾ ਕੇ ਉਸਨੂੰ ਆਤਮਸਪਰਪਨ ਕਰਨ ਲਈ ਕਿਹਾ ਪਰ ਉਸਨੇ ਪੁਲਿਸ ਤੇ ਗੋਲੀਬਾਰੀ ਕਰਕੇ ਭੱਜਣ ਦੀ ਕੋਸ਼ਿਸ ਕੀਤੀ ਅਤੇ ਇਸੇ ਦੌਰਾਨ ਉਹ ਗੁਆਂਢ ਦੇ ਇਕ ਫਲੈਟ ਵਿਚ ਦਾਖਿਲ ਹੋ ਗਿਆ ਅਤੇ ਇੱਥੇ ਉਸਨੇ ਦੋ ਬੱਚਿਆਂ ਨੂੰ ਬੰਧਕ ਬਣਾ ਲਿਆ।

ਆਈ.ਜੀ.ਪੀ. ਇੰਟੈਲੀਜੈਂਸ ਨੇ ਅੱਗੇ ਦੱਸਿਆ ਕਿ ਅੰਕਿਤ ਭਾਦੂ ਨੇ ਪੁਲਿਸ ਤੇ ਫਾਇਰਿੰਗ ਕੀਤੀ ਅਤੇ ਇਸ ਵਿਚ ਏ.ਐਸ.ਆਈ. ਸੁਖਵਿੰਦਰ ਸਿੰਘ ਜਖ਼ਮੀ ਹੋ ਗਿਆ। ਇਸੇ ਮੁਕਾਬਲੇ ਦੌਰਾਨ ਉਸਦੇ ਦੋ ਸਾਥੀ ਪੁਲਿਸ ਨੇ ਮੌਕੇ ਤੇ ਹੀ ਗ੍ਰਿਫਤਾਰ ਕਰ ਲਏ ਅਤੇ ਅੰਕਿਤ ਭਾਦੂ ਦੀ ਹਸਪਤਾਲ ਨੂੰ ਲਿਜਾਂਦੇ ਸਮੇਂ ਮੌਤ ਹੋ ਗਈ। 

ਆਈ.ਜੀ. ਓ..ਸੀ.ਸੀ.ਯੁ ਨੇ ਹੋਰ ਦੱਸਿਆ ਕਿ ਕੁੱਲ 3 ਪਿਸਤੌਲ, ਇਕ ਮੈਗਨ ਅਤੇ 43 ਜਿੰਦਾ ਕਾਰਤੂਸ ਇੰਨਾਂ ਅਪਰਾਧੀਆਂ ਤੋਂ ਮਿਲੇ ਹਨ। ਕੁਝ ਹਥਿਆਰ ਵਿਦੇਸ਼ੀ ਵੀ ਹਨ। ਉਨਾਂ ਦੱਸਿਆ ਕਿ ਇੰਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਆਈ.ਜੀ. ਨੇ ਅੱਗੇ ਕਿਹਾ ਕਿ ਅੰਕਿਤ ਭਾਦੂ ਨੂੰ ਵੱਖ ਵੱਖ ਕੇਸਾਂ ਵਿਚ ਉੱਤਰ ਭਾਰਤ ਦੇ ਸੱਤ ਰਾਜਾਂ ਦੀ ਪੁਲਿਸ ਲੱਭ ਰਹੀ ਸੀ ਅਤੇ ਉਸਦੇ ਰਾਜਸਥਾਨ ਅਤੇ ਹਰਿਆਣਾ ਪੁਲਿਸ ਵੱਲੋਂ 1-1 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ ਜਦ ਕਿ ਪੰਜਾਬ ਪੁਲਿਸ ਵੱਲੋਂ ਉਸਤੇ 2 ਲੱਖ ਰੁਪਏ ਦਾ ਇਨਾਮ ਘੋਸ਼ਿਤ ਕੀਤਾ ਹੋਇਆ ਸੀ।

ਉਨਾਂ ਕਿਹਾ ਕਿ ਅੰਕਿਤ ਭਾਦੂ ਖਿਲਾਫ ਹੱਤਿਆ ਅਤੇ ਫਿਰੌਤੀ ਦੇ ਪੰਜਾਬ, ਰਾਜਸਥਾਨ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਆਦਿ ਵਿਚ ਅਨੇਕਾਂ ਕੇਸ ਦਰਜ ਸਨ। ਉਸਤੇ 7 ਕਤਲਾਂ ਦੇ ਕੇਸ ਦਰਜ ਸਨ ਅਤੇ ਉਹ ਗੰਗਾਨਗਰ ਵਿਚ ਜਾਰਡਨ ਦੇ ਕਤਲ, ਬਨੂੜ ਵਿਚ ਕੌਸ਼ਲਰ ਦੇ ਪਤੀ ਦਲਜੀਤ ਸਿੰਘ, ਚੁਰੂ ਵਿਚ ਅਜੈ ਜੈਤਪੁਰੀਆ ਦਾ ਕਤਲ ਜੋ ਕਿ ਰਾਜਸਥਾਨ ਵਿਚ ਅਜੈ ਰਾਥ ਦੇ ਗੈਂਗ ਦਾ ਮੈਂਬਰ ਸੀ, ਪੰਕਜ ਸੋਨੀ ਸਰਾਫ਼ ਦੇ ਕਤਲ ਅਤੇ ਹੁਣੇ ਜਿਹੇ ਬਹਾਦੁਰਗੜ ਹਰਿਆਣਾ ਵਿਚ ਹੋਈ ਗੈਂਗਵਾਰ ਹੱਤਿਆਵਾਂ ਵਿਚ ਲੋਂੜੀਦਾ ਸੀ। 

ਇਸ ਮੌਕੇ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਉਦੇਸ਼ ਲੋਕਾਂ ਨੂੰ ਸਰੱਖਿਅਤ ਅਤੇ ਸਾਂਤ ਮਹੌਲ ਮੁਹਈਆ ਕਰਵਾਉਣਾ ਹੈ। ਉਨਾਂ ਨੇ ਗੈਂਗਸਟਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਅਪਰਾਧ ਦਾ ਰਾਹ ਛੱਡ ਕੇ ਪੁਲਿਸ ਕੋਲ ਆਤਮ ਸਮਰਪਨ ਕਰ ਦੇਣ ਜਾਂ ਗੰਭੀਰ ਸਿੱਟੇ ਭੁਗਤਣ ਲਈ ਤਿਆਰ ਰਹਿਣ।