• Home
  • ਭਾਰਤੀ ਕ੍ਰਿਕਟ: ਟੈਸਟ ਟੀਮ ‘ਚ ਚੋਣ ਨਾ ਹੋਣ ‘ਤੇ ਕਰੁਣ ਨਾਇਰ ਨਾਖ਼ੁਸ਼

ਭਾਰਤੀ ਕ੍ਰਿਕਟ: ਟੈਸਟ ਟੀਮ ‘ਚ ਚੋਣ ਨਾ ਹੋਣ ‘ਤੇ ਕਰੁਣ ਨਾਇਰ ਨਾਖ਼ੁਸ਼

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ): ਭਾਰਤੀ ਕ੍ਰਿਕਟ ਟੀਮ ਦਾ ਹੁਣ ਵੈਸਟ ਇੰਡੀਜ਼ ਦਾ ਦੌਰਾ ਹੈ। ਇਹ ਦੌਰਾ 4 ਅਕਤੂਬਰ ਨੂੰ ਸ਼ੁਰੂ ਹੋ ਜਾਵੇਗਾ ਪਰ ਇਸੇ ਦੌਰੇ ਲਈ ਜਿਸ ਟੀਮ ਦੀ ਚੋਣ ਕੀਤੀ ਗਈ ਉਸ ਤੋਂ ਦੇਸ਼ ਦੇ ਪੁਰਾਣੇ ਖਿਡਾਰੀ ਵੀ ਹੈਰਾਨ ਹਨ ਤੇ ਮੌਜੂਦਾ ਦੌਰ ਦੇ ਚੰਗੇ ਖਿਡਾਰੀ ਨਾਖ਼ੁਸ਼। ਸਭ ਤੋਂ ਪਹਿਲਾ ਨਾਮ ਕਰੁਣ ਨਾਇਰ ਦਾ ਹੈ ਜਿਸ ਨੂੰ ਚੋਣਕਰਤਾਵਾਂ ਨੇ ਪਹਿਲਾਂ ਵੀ ਕਈ ਵਾਰ ਨਜ਼ਰਅੰਦਾਜ਼ ਕਰ ਦਿੱਤਾ ਸੀ। ਨਾਇਰ ਨੂੰ ਆਸ ਸੀ ਕਿ ਇਸ ਵਾਰ ਉਸ ਦੀ ਚੋਣ ਜ਼ਰੂਰ ਹੋ ਜਾਵੇਗੀ।
ਦਸ ਦਈਏ ਕਿ ਵਰਿੰਦਰ ਸਹਿਵਾਗ ਤੋਂ ਬਾਅਦ ਨਾਇਰ ਇਕਲੌਤਾ ਬੱਲੇਬਾਜ਼ ਹੈ ਜਿਸ ਨੇ ਅੰਤਰ ਰਾਸ਼ਟਰੀ ਟੈਸਟ ਮੈਚ 'ਚ 300 ਦੌੜਾਂ ਦਾ ਅੰਕੜਾ ਪਾਰ ਕੀਤਾ ਹੈ। ਇਸ ਦੇ ਬਾਵਜੂਦ ਵੀ ਉਸ ਦੀ ਟੈਸਟ ਟੀਮ ਲਈ ਚੋਣ ਨਹੀਂ ਹੋਈ।
ਉਧਰ ਦੇਸ਼ ਦੇ ਪੁਰਾਣੇ ਤੇ ਦਿੱਗਜ਼ ਖਿਡਾਰੀ ਇਸ ਲਈ ਰਵੀ ਸ਼ਾਸਤਰੀ ਤੇ ਕੋਹਲੀ ਦੀ ਜੋੜੀ ਨੂੰ ਦੋਸ਼ੀ ਮੰਨ ਰਹੇ ਹਨ। ਇਸ ਸਬੰਧੀ ਸੁਨੀਲ ਗਾਵਸਕਰ ਦਾ ਕਹਿਣਾ ਹੈ ਕਿ ਚੋਣਕਰਤਾਵਾਂ ਨੂੰ ਬਾਕੀ ਖਿਡਾਰੀਆਂ 'ਚ ਅਜਿਹਾ ਕੀ ਦਿਸਿਆ ਜੋ ਕਰੁਣ ਨਾਇਰ 'ਚ ਨਹੀਂ ਹੈ। ਜੇਕਰ ਉਸ ਦੀ ਚੋਣ ਹੁਣ ਨਹੀਂ ਹੋਈ ਤਾਂ ਹੋਰ ਕਦੋਂ ਹੋਵੇਗੀ।
ਇਸ ਤੋਂ ਇਲਾਵਾ ਸੌਰਭ ਗਾਂਗੁਲੀ ਤੇ ਹਰਭਜਨ ਸਿੰਘ ਨੇ ਵੀ ਚੋਣਕਰਤਾਵਾਂ ਦੇ ਨਾਲ ਨਾਲ ਸ਼ਾਸਤਰੀ ਤੇ ਕੋਹਲੀ ਦੀ ਭੂਮਿਕਾ 'ਤੇ ਵੀ ਸਵਾਲ ਚੁੱਕੇ ਹਨ।