• Home
  • ਅਕਾਲੀ-ਭਾਜਪਾ ਦੀਆਂ ਲੋਕ ਪੱਖੀ ਨੀਤੀਆਂ ਦੇ ਸੰਦੇਸ਼ ਘਰ-ਘਰ ਪਹੁੰਚਾਓ- ਢੀਂਡਸਾ

ਅਕਾਲੀ-ਭਾਜਪਾ ਦੀਆਂ ਲੋਕ ਪੱਖੀ ਨੀਤੀਆਂ ਦੇ ਸੰਦੇਸ਼ ਘਰ-ਘਰ ਪਹੁੰਚਾਓ- ਢੀਂਡਸਾ

ਸੰਗਰੂਰ, 7 ਮਈ - ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਅਕਾਲੀ ਦਲ ਆਈ.ਟੀ. ਵਿੰਗ ਦੇ ਮੈਂਬਰਾਂ ਨਾਲ ਆਪਣੀ ਰਿਹਾਇਸ਼ ਵਿਖੇ ਮੀਟਿੰਗ ਕੀਤੀ। ਇਸ ਦੌਰਾਨ ਸ. ਢੀਂਡਸਾ ਨੇ ਸਮੂਹ ਮੈਂਬਰਾਂ ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਰਗਰਮੀ ਵਧਾਉਣ ਦੀ ਹਿਦਾਇਤ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਦੀਆਂ ਲੋਕ ਪੱਖੀ ਨੀਤੀਆਂ ਦੇ ਸੰਦੇਸ਼ ਘਰ-ਘਰ ਤੱਕ ਪਹੁੰਚਾਓ ਅਤੇ ਸੋਸ਼ਲ ਮੀਡੀਆ 'ਤੇ ਵਿਰੋਧੀ ਪਾਰਟੀਆਂ ਵੱਲੋਂ ਕੀਤੇ ਜਾਣ ਵਾਲੇ ਗੁੰਮਰਾਹਕੁੰਨ ਪ੍ਰਚਾਰ 'ਤੇ ਵੀ ਤਿੱਖੀ ਨਜਰ ਰੱਖੀ ਜਾਵੇ ਅਤੇ ਉਸ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਸੱਚਾਈ ਤੋਂ ਜਾਣੂ ਕਰਵਾਇਆ ਜਾਵੇ, ਤਾਂ ਜੋ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਜਿੱਤ ਦਰਜ ਕਰਕੇ ਹਲਕੇ ਦੇ ਬਹੁਪੱਖੀ ਵਿਕਾਸ ਲਈ ਯਤਨ ਕੀਤੇ ਜਾ ਸਕਣ।
ਸ. ਢੀਂਡਸਾ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਕੋਲ ਇਨ੍ਹਾਂ ਚੋਣਾਂ ਵਿਚ ਕੋਈ ਮੁੱਦਾ ਨਹੀਂ ਹੈ। ਕਾਂਗਰਸ ਅਤੇ ਆਪ ਵੱਲੋਂ ਆਪਣੇ ਪਿਛਲੇ ਸਮੇਂ ਦੌਰਾਨ ਕੋਈ ਅਜਿਹਾ ਕੰਮ ਹੀ ਨਹੀਂ ਕੀਤਾ ਗਿਆ, ਜਿਸ ਲਈ ਉਹ ਵੋਟ ਮੰਗ ਸਕਣ। ਇਸ ਲਈ ਉਨ੍ਹਾਂ ਕੋਲ ਗੁੰਮਰਾਹਕੁੰਨ ਪ੍ਰਚਾਰ ਕਰਕੇ ਅਕਾਲੀ-ਭਾਜਪਾ ਨੂੰ ਭੰਡਣ ਤੋਂ ਇਲਾਵਾ ਕੁਝ ਨਹੀਂ ਹੈ। ਵਿਰੋਧੀ ਪਾਰਟੀਆਂ ਵੱਲੋਂ ਸੋਸ਼ਲ ਮੀਡੀਆ ਦੀ ਦੁਰਵਰਤੋ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਤੁਸੀਂ ਲੋਕਾਂ ਨੂੰ ਸੱਚ ਤੋਂ ਜਾਣੂ ਕਰਵਾ ਕੇ ਇਨ੍ਹਾਂ ਕੋਸ਼ਿਸ਼ਾਂ ਨੂੰ ਨਾਕਾਮ ਬਣਾਉਣਾ ਹੈ, ਤਾਂ ਜੋ ਅਕਾਲੀ-ਭਾਜਪਾ ਦੀ ਵੱਡੀ ਲੀਡ ਨਾਲ ਜਿੱਤ ਹੋ ਸਕੇ ਅਤੇ ਹਲਕੇ ਦਾ ਵਿਕਾਸ ਹੋ ਸਕੇ। 

ਇਸ ਮੌਕੇ ਕੰਵਰਜੀਤ ਸਿੰਘ ਸੰਧੂ,ਵਿਨਰਜੀਤ ਸਿੰਘ ਗੋਲਡੀ, ਕਮਲਜੀਤ ਸਿੰਘ ਖਹਿਰਾ,ਪ੍ਰਿਤਪਾਲ ਸਿੰਘ ਹਾਂਡਾ, ਹਰਪਾਲ ਸਿੰਘ ਖਡਿਆਲ, ਵਿਸਵਜੀਤ ਸਿੰਘ  ਲਿਟਲੂ, ਸਤਗੁਰ ਸਿੰਘ ਨਮੋਲ, ਸਿਵਮ ਗਰਗ,ਡਾ ਅਮਨਦੀਪ ਗੋਸਲ, ਜਸਵਿੰਦਰ ਸਿੰਘ ਦੱਦੀ,ਹਨੀ ਮਾਨ, ਇੰਦਰਪਾਲ ਸਿੰਘ ਸਿਬੀਆ,ਹੈਪੀ ਗਾਗਾ, ਵਿਸਾਲ ਬਾਂਸਲ, ਹਰਪੀ੍ਰਤ ਸਿੰਘ ਢੀਂਡਸਾ, ਗੁਰਮੀਤ ਸਿੰਘ ਜੋਹਲ, ਪਰਮਿੰਦਰ ਸਿੰਘ ਅੜਕਵਾਸ, ਗੁਰਮੇਲ ਸਿੰਘ ਨੌਧਰਾਣੀ, ਲਖਵੀਰ ਸਿੰਘ, ਗੁਰਕੀਰਤ ਸਿੰਘ ਅਤੇ ਹੋਰ ਵਰਕਰ ਮੌਜੂਦ ਸਨ।