• Home
  • ਬੋਰਡ ਦੇ ਨਵੇਂ ਵਾਈਸ ਚੇਅਰਮੈਨ ਵਜੋਂ ਬਲਦੇਵ ਸਚਦੇਵਾ ਨੇ ਅਹੁੱਦਾ ਸੰਭਾਲਿਆ

ਬੋਰਡ ਦੇ ਨਵੇਂ ਵਾਈਸ ਚੇਅਰਮੈਨ ਵਜੋਂ ਬਲਦੇਵ ਸਚਦੇਵਾ ਨੇ ਅਹੁੱਦਾ ਸੰਭਾਲਿਆ

ਐੱਸ.ਏ.ਐੱਸ ਨਗਰ (ਖ਼ਬਰ ਵਾਲੇ ਬਿਊਰੋ   )  ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵੇਂ ਵਾਈਸ ਚੇਅਰਮੈਨ ਵਜੋਂ ਸ੍ਰੀ ਬਲਦੇਵ ਸਚਦੇਵਾ ਨੇ ਅੱਜ ਪੂਰਵ ਦੁਪਹਿਰ ਆਪਣੇ ਅਹੁੱਦੇ ਦਾ ਚਾਰਜ ਸੰਭਾਲ ਲਿਆ ਹੈ| ਸ੍ਰੀ ਸਚਦੇਵਾ ਦੇ ਅਹੁੱਦਾ ਸੰਭਾਲਣ ਸਮੇਂ ਮਾਣਯੋਗ ਸਿੱਖਿਆ ਮੰਤਰੀ ਸ੍ਰੀ ਓ.ਪੀ ਸੋਨੀ, ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਬੋਰਡ ਦੇ ਚੇਅਰਮੈਨ ਸ੍ਰੀ ਮਨੋਹਰ ਕਾਂਤ ਕਲੋਹੀਆ, ਸ੍ਰੀ ਪ੍ਰਸ਼ਾਂਤ ਕੁਮਾਰ ਗੋਇਲ ਡੀ.ਜੀ.ਐਸ.ਈ-ਕਮ- ਸਕੱਤਰ ਬੋਰਡ, ਸ੍ਰੀ ਜੇ.ਆਰ ਮਹਿਰੋਕ ਸੰਯੁਕਤ ਸਕੱਤਰ, ਬੋਰਡ ਦੀ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ ਸੈਣੀ ਤੇ ਸਕੱਤਰ ਪਰਵਿੰਦਰ ਸਿੰਘ ਖੰਗੂੜਾ ਤੋਂ ਇਲਾਵਾ ਬੋਰਡ  ਦੇ ਅਧਿਕਾਰੀ ਕਰਮਚਾਰੀ ਅਤੇ ਨਵੇਂ ਵਾਈਸ ਚੇਅਰਮੈਨ ਤੇ ਦੋਸਤ ਮਿੱਤਰ ਹਾਜ਼ਰ ਸਨ|

ਬੋਰਡ ਦੇ ਬੁਲਾਰੇ ਵੱਲੋਂ ਮੀਡੀਆ ਨੂੰ ਭੇਜੀ ਜਾਣਕਾਰੀ 'ਚ ਦੱਸਿਆ ਗਿਆ ਕਿ ਸ੍ਰੀ ਬਲਦੇਵ ਸਚਦੇਵਾ ਦਾ ਲੰਮਾ ਅਕਾਦਮਿਕ ਤਜ਼ਰਬਾ ਹੈ| ਉਨ੍ਹਾਂ ਲਗਪਗ 37 ਸਾਲ ਕਾਮਰਸ ਦਾ ਵਿਸ਼ਾ ਡੀ.ਏ.ਵੀ ਕਾਲਜ ਅੰਮ੍ਰਿਤਸਰ ਵਿਖੇ ਪੜ੍ਹਾਇਆ ਹੈ 1954 'ਚ ਜਨਮੇ ਸ੍ਰੀ ਸਚਦੇਵਾ ਦਾ ਸੰਘਰਸ਼ਾਂ ਨਾਲ ਸ਼ੁਰੂ ਤੋਂ ਵਾਹ ਰਿਹਾ ਹੈ ਤੇ ਪੇਂਡੂ ਕਿਸਾਨੀ ਖੇਤਰ ਨਾਲ ਖਾਸ ਲਗਾਓ ਹੈ| ਐੱਲ.ਐੱਲ.ਬੀ ਅਤੇ ਹੋਰ ਉੱਚ ਅਕਾਦਮਿਕ ਡਿਗਰੀਆਂ ਪ੍ਰਾਪਤ ਸ੍ਰੀ ਸਚਦੇਵਾ ਨੇ ਸਮੇਂ-ਸਮੇਂ ਤੇ ਡੀ.ਏ.ਵੀ ਕਾਲਜ ਅੰਮ੍ਰਿਤਸਰ ਦੇ ਮਹੱਤਵਪੂਰਨ  ਅਹੁਦਿਆਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸੈਨਿਟ ਦੀ ਮੈਂਬਰਸ਼ਿਪ, ਯੂਨੀਵਰਸਿਟੀ ਦੇ ਅਕਾਦਮਿਕ ਕੌਂਸਲ ਦੇ ਮੈਂਬਰ ਵਜੋਂ ਵੀ ਅਹਿਮ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ ਹੈ |
ਇਸ ਸਮੇਂ ਸ੍ਰੀ ਸਚਦੇਵਾ ਜੀ.ਜੀ.ਐਸ.ਡੀ ਕਾਲਜ ਸੁਸਾਇਟੀ ਸੈਕਟਰ-32 ਤੇ ਅਧੀਨ ਚਲਦੀਆਂ ਵਿੱਦਿਅਕ ਸੰਸਥਾਵਾਂ, ਪਹਿਲਾਂ ਪੇਂਡੂ ਖੇਤਰ ਦੇ ਖੇੜੀ ਗੁਰਨਾ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ (ਨੇੜੇ ਬਨੂੜ) ਹੁੰਦਿਆਂ ਕਾਲਜ ਨੂੰ ਕਾਮਯਾਬੀ ਦੇ ਰਾਹ ਤੋਰਨ ਪਿੱਛੋਂ ਅੱਜ ਕੱਲ ਉਹ ਗੁਰਦਾਸਪੁਰ ਜ਼ਿਲ੍ਹੇ 'ਚ ਉਪ੍ਰੋਕਤ ਸੁਸਾਇਟੀ ਦੀਆਂ ਤਿੰਨ ਵਿੱਦਿਅਕ ਸੰਸਥਾਵਾਂ ਦੇ ਰਿਜ਼ਨਲ ਡਾਇਰੈਕਟਰ ਦੇ ਅਹੁੱਦੇ ਦੀਆਂ ਸੇਵਾਵਾਂ ਨਿਭਾਅ ਰਹੇ ਸਨ|