• Home
  • ਨਾਮਵਰ ਕੰਪਨੀਆਂ ਦੇ ਲੇਬਲ ਲਾ ਕੇ ਘਟੀਆ ਘਿਉ ਵੇਚਣ ਵਾਲੇ ਦਬੋਚੇ

ਨਾਮਵਰ ਕੰਪਨੀਆਂ ਦੇ ਲੇਬਲ ਲਾ ਕੇ ਘਟੀਆ ਘਿਉ ਵੇਚਣ ਵਾਲੇ ਦਬੋਚੇ

ਮਾਨਸਾ, (ਖ਼ਬਰ ਵਾਲੇ ਬਿਊਰੋ ) : ਆਮ ਜਨਤਾ ਨੂੰ ਸ਼ੁੱਧ ਖੁਰਾਕ ਪਦਾਰਥ ਮੁਹੱਈਆ ਕਰਵਾਉਣ ਦੀ ਵਿਢੀ ਗਈ ਮੁਹਿੰਮ ਤਹਿਤਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਰੇਡ ਮਾਰ ਕੇ ਗੁਪਤ ਸੂਚਨਾ ਦੇ ਅਧਾਰ 'ਤੇ ਮਾਨਸਾ ਸ਼ਹਿਰ ਵਿਖੇ ਪ੍ਰਵੀਨ ਕੁਮਾਰ ਅਤੇ ਅਜੈ ਕੁਮਾਰ ਮੈਸ: ਸੁਰੇਸ਼ ਕੁਮਾਰ ਹੰਸ ਰਾਜ, ਵਨ-ਵੇ-ਟਰੈਫਿਕ ਰੋਡ ਦੀ ਦੁਕਾਨ ਅਤੇ ਗੋਦਾਮ ਵਿੱਚ ਛਾਪੇਮਾਰੀ ਕੀਤੀ ਗਈ ਜਿੱਥੇ ਕਾਫੀ ਮਾਤਰਾ ਵਿੱਚ ਬਰਾਂਡਡ/ਨਾਮੀ ਕੰਪਨੀਆਂ ਦਾ ਸਮਾਨ ਆਪਣੇ ਵੱਲੋਂ ਲੇਬਲ ਕਰਕੇ ਤਿਆਰ ਕੀਤਾ ਜਾ ਰਿਹਾ ਸੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਫੂਡ) ਸ਼੍ਰੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਕਤ ਮਕਾਨ ਵਿੱਚੋਂ ਵੱਖ-ਵੱਖ ਬ੍ਰਾਂਡਾਂ ਦਾ ਦੇਸੀ ਘਿਉ ਜਿਵੇਂ ਕਿ ਨੰਦਨ ਦੇਸੀ ਘਿਉ, ਖੁੱਲਾ ਦੇਸੀ ਘਿਉ, ਪੰਜਾਬ ਸ਼ਕਤੀ ਦੇਸੀ ਘਿਉ, ਦਿਵਿਆ ਡੇਅਰੀ ਦੇਸੀ ਘਿਉ, ਵੇਰਕਾ ਦੇ ਪੈਕਟਾਂ ਵਿੱਚ ਪਾਇਆ ਗਿਆ ਦੇਸੀ ਘਿਉ ਬਰਾਮਦ ਕੀਤਾਗਿਆ ਅਤੇ ਨਾਲ ਹੀ ਵੱਖ-ਵੱਖ ਬ੍ਰਾਂਡਾਂ ਦਾ ਬਨਸਪਤੀ ਜਿਵੇਂ ਕਿ ਰਾਜਧਾਨੀ ਬਨਸਪਤੀ, ਮਧੂਕੇਸਵ ਬਨਸਪਤੀ, ਡੇਅਰੀ ਪਲੱਸ ਬਨਸਪਤੀ, ਪੰਜਾਬਸਕਤੀ ਬਨਸਪਤੀ ਜਿਹੜੇ ਕਿ ਵੱਖ-ਵੱਖ ਵੈਜੀਟੇਬਲ ਤੇਲਾਂ ਨੂੰ ਮਿਕਸ ਕਰਕੇ ਬਣਾਏ ਗਏ ਸੀ ਵੀ ਬਰਾਮਦ ਕੀਤਾ ਗਿਆ। ਉਨਾਂ ਦੱਸਿਆ ਕਿ ਇਹਕਾਰਵਾਈ ਉਨਾਂ ਦੀ ਅਗਵਾਈ ਹੇਠ ਫੂਡ ਸੇਫਟੀ ਅਫਸਰ ਸੰਦੀਪ ਸਿੰਘ ਸੰਧੂ ਅਤੇ ਪੁਲਿਸ ਵਿਭਾਗ ਵੱਲੋ ਐਸ.ਐੱਚ.ਓ. ਸਿਟੀ 2 ਮਾਨਸਾ ਸਰਦਾਰਜਸਵੀਰ ਸਿੰਘ ਅਤੇ ਉਨਾਂ ਦੀ ਟੀਮ ਵੱਲੋਂ ਕੀਤੀ ਗਈ।
ਉਨਾਂ ਦੱਸਿਆ ਕਿ ਇਸ ਦੇ ਨਾਲ ਹੀ ਇੱਕ ਸਿਲੰਡਰ ਅਤੇ ਚੁੱਲਾ ਵੀ ਬਰਾਮਦ ਕੀਤਾ ਗਿਆ, ਜਿਸ ਦੀ ਵਰਤੋਂ ਵੱਖ-ਵੱਖ ਤੇਲਾਂ ਅਤੇਬਨਸਪਤੀ ਨੂੰ ਮਿਕਸ ਕਰਕੇ ਤਿਆਰ ਕਰਨ ਲਈ ਕੀਤੀ ਜਾਂਦੀ ਸੀ। ਉਨਾਂ ਦੱਸਿਆ ਕਿ ਬਰਾਮਦ ਕੀਤਾ ਗਿਆ ਦੇਸੀ ਘਿਉ ਤਕਰੀਬਨ 170ਲੀਟਰ ਅਤੇ ਤਕਰੀਬਨ 2 ਕੁਇੰਟਲ ਬਨਸਪਤੀ/ਕੂਕਿੰਗ ਆਇਲ ਜਬਤ ਕਰ ਲਿਆ ਗਿਆ ਹੈ, ਜਿਸ ਬਾਰੇ ਅਗਲੀ ਜਾਂਚ ਕੀਤੀ ਜਾ ਰਹੀ ਹੈ।
ਉਨਾਂ ਦੱਸਿਆ ਕਿ ਚੈਕਿੰਗ ਦੌਰਾਨ ਵੱਖ-ਵੱਖ ਬ੍ਰਾਂਡਾਂ ਦੇ ਲੇਬਲ ਅਤੇ ਡੱਬੇ ਵੀ ਬਰਾਮਦ ਕੀਤੇ ਗਏ ਜਿਸ ਵਿੱਚ ਮਾਲ ਤਿਆਰ ਕਰਕੇ ਭਰਿਆਜਾਂਦਾ ਸੀ ਜਿਵੇਂ ਕਿ ਅਮੂਲ ਦੇਸੀ ਘਿਉ, ਮਿਲਕ ਫੂਡ ਦੇਸੀ ਘਿਉ, ਵੇਰਕਾ ਦੇਸੀ ਘਿਉ, ਬ੍ਰਿਟਾਨੀਆਂ ਦੇਸੀ ਘਿਉ ਆਦਿ ਸ਼ਾਮਿਲ ਹਨ। ਉਨਾਂ ਦੱਸਿਆ ਕਿ ਟਾਟਾ ਨਮਕ ਅਤੇ ਗੁੱਡ-ਡੇ ਨਮਕ ਦੇ ਭਰੇ ਹੋਏ ਪੈਕਟ ਵੀ ਭਾਰੀ ਮਾਤਰਾ ਵਿੱਚ ਬਰਾਮਦ ਕੀਤੇ ਗਏ ਜੋ ਕਿ ਮੌਕੇ 'ਤੇ ਹੀ ਭਰੇ ਜਾ ਰਹੇ ਸਨਜਿਸਦਾ ਸਾਰਾ ਸਟਾਕ ਤਕਰੀਬਨ 2.25 ਕੁਇੰਟਲ ਜਾਂਚ ਵਾਸਤੇ ਜਬਤ ਕਰ ਲਿਆ ਗਿਆ ਹੈ। ਉਕਤ ਮਕਾਨ ਵਿੱਚੋਂ ਟਾਟਾ ਚਾਹ ਪੱਤੀ ਦੇ ਰੈਪਰ ਵੀਬਰਾਮਦ ਕੀਤੇ ਗਏ ਅਤੇ ਹੋਰ ਨਾਮੀ ਕੰਪਨੀਆਂ ਦੇ ਬ੍ਰਾਂਡਾਂ ਦੇ ਸਰਫ ਦੇ ਪੈਕਟ ਅਤੇ ਖੁਲਾ ਸਰਫ ਵੀ ਬਰਾਮਦ ਕੀਤਾ ਗਿਆ ਜੋ ਕਿ ਪੁਲਿਸ ਵਿਭਾਗ ਵੱਲੋਂ ਜਾਂਚ ਵਾਸਤੇ ਜਬਤ ਕਰ ਲਿਆ ਗਿਆ ਹੈ। ਉਨਾਂ ਦੱਸਿਆ ਕਿ ਚੈਕਿੰਗ ਦੌਰਾਨ ਬਰਾਮਦ ਵੱਖ-ਵੱਖ ਖਾਣ-ਪੀਣ ਵਾਲੀਆਂ ਵਸਤਾਂ ਦੇ ਕੁੱਲ 12ਸੈਂਪਲ ਲੈ ਕੇ ਲੈਬਾਰਟਰੀ ਵਿਖੇ ਜਾਂਚ ਲਈ ਭੇਜੇ ਗਏ ਹਨ, ਜਿਨਾਂ ਦੀ ਰਿਪੋਰਟ ਪ੍ਰਾਪਤ ਹੋਣ 'ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।