• Home
  • ਸਿਰਫਿਰੇ ਨੌਜਵਾਨ ਵੱਲੋਂ ਲੜਕੀ ਤੇ ਬਾਜ਼ਾਰ ਚ ਚਲਾਈ ਗੋਲੀ :- ਘੇਰਾਬੰਦੀ ਕਰਕੇ ਪੁਲਿਸ ਨੇ ਕੀਤਾ ਕਾਬੂ

ਸਿਰਫਿਰੇ ਨੌਜਵਾਨ ਵੱਲੋਂ ਲੜਕੀ ਤੇ ਬਾਜ਼ਾਰ ਚ ਚਲਾਈ ਗੋਲੀ :- ਘੇਰਾਬੰਦੀ ਕਰਕੇ ਪੁਲਿਸ ਨੇ ਕੀਤਾ ਕਾਬੂ

ਮੁੱਲਾਂਪੁਰ ਦਾਖਾ (ਗਿੱਲ ) ਅੱਜ ਮੁੱਲਾਂਪੁਰ ਦਾਖਾ ਦੇ ਭਰੇ ਬਾਜ਼ਾਰ ਚ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਇੱਕ ਸਿਰਫਿਰੇ ਨੌਜਵਾਨ ਨੇ ਲੜਕੀ ਤੇ ਗੋਲੀ ਚਲਾਈ। ਭਾਵੇਂ ਲੜਕੀ ਇਸ ਹਮਲੇ ਤੋਂ ਵਾਲ ਵਾਲ ਬਚ ਗਈ । ਪਰ ਪੁਲਿਸ ਨੇ ਪਿਸਤੌਲਧਾਰੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ । ਸੂਤਰਾਂ ਮੁਤਾਬਿਕ ਪਤਾ ਲੱਗਾ ਹੈ ਕਿ ਮੁੱਲਾਂਪੁਰ ਦੇ ਪ੍ਰਾਈਵੇਟ ਹਸਪਤਾਲ ਚ ਨੌਕਰੀ ਕਰਨ ਵਾਲੀ ਲੜਕੀ ਦੇ ਪਿੱਛੇ ਆ ਰਹੇ ਨੌਜਵਾਨ ਨੇ ਗੋਲੀ ਚਲਾਈ ,ਜਿਸ ਨਾਲ ਲੜਕੀ ਜ਼ਖ਼ਮੀ ਹੋ ਗਈ ਪਰ ਨੂੰ ਭੱਜ ਕੇ ਕਿਸੇ ਦੀ ਦੁਕਾਨ ਜਾਂ ਛੁਪੀ ।ਜਦੋਂ ਹਮਲਾਵਰ ਦੂਜੀ ਗੋਲੀ ਚਲਾਉਣ ਲੱਗਾ ਤਾਂ ਇੱਕ ਦੁਕਾਨਦਾਰ ਨੇ ਦਲੇਰੀ ਵਰਤਦਿਆਂ ਹਮਲਾਵਰ ਦੇ ਹੱਥ ਤੇ ਹੱਥ ਮਾਰਿਆ ਤਾਂ ਪਿਸਤੌਲ ਚੋਂ ਨਿਕਲੀ ਗੋਲੀ ਹਮਲਾਵਰ ਨੌਜਵਾਨ ਦੇ ਹੱਥ ਤੇ ਹੀ ਲੱਗ ਗਈ ।

ਸੂਤਰਾਂ ਮੁਤਾਬਕ ਕੱਪੜੇ ਐਸਐਸਪੀ ਦੀ ਇੱਕ ਵੱਡੀ ਪ੍ਰੈੱਸ ਕਾਨਫਰੰਸ ਦੀ ਤਿਆਰੀ ਕਰਕੇ ਉਡੀਕ ਕਰ ਰਹੀ ਦਾਖਾ ਪੁਲਿਸ ਨੂੰ ਜਦੋਂ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਵਾਰਦਾਤ ਵਾਲੀ ਜਗ੍ਹਾ ਤੇ ਪੁੱਜਣਾ ਚਾਹਿਆ ,ਜਦਕਿ ਇਸ ਤੋਂ ਪਹਿਲਾਂ ਪੈਟਰੋਲਿੰਗ ਟੀਮ ਪੁੱਜ ਚੁੱਕੀ ਸੀ ,ਜਿਨ੍ਹਾਂ ਨੇ ਘੇਰਾਬੰਦੀ ਕਰਕੇ ਇੱਕ ਮਾਰਕੀਟ ਚ ਬਣੇ ਬਾਥਰੂਮ ਦੇ ਅੰਦਰੋਂ ਕੁੰਡੀ ਲਗਾ ਕੇ ਛੁਪੇ ਨੌਜਵਾਨ ਨੂੰ ਦਰਵਾਜ਼ਾ ਤੋੜ ਕੇ ਬਾਹਰ ਕੱਢਿਆ। ਪੁਲਿਸ ਵੱਲੋਂ ਪਿਸਤੌਲ ਸਮੇਤ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਹੈ । ਬਾਕੀ ਵੇਰਵਿਆਂ ਦੀ ਜਾਣਕਾਰੀ ਲਈ ਉਡੀਕ ਕਰੋ ।