• Home
  • ਸਿੱਖਿਆ ਬੋਰਡ ਨੇ ਦੋ ਪਰਤੀ ਸਰਟੀਫਿਕੇਟ ਲੈਣ ਤੇ ਤਰੁੱਟੀਆਂ ਸਬੰਧੀ ਸਮਾਂਬੱਧ ਕੀਤੇ ਹੁਕਮ :- ਪੜ੍ਹੋ ਕੀ ਹੈ ?

ਸਿੱਖਿਆ ਬੋਰਡ ਨੇ ਦੋ ਪਰਤੀ ਸਰਟੀਫਿਕੇਟ ਲੈਣ ਤੇ ਤਰੁੱਟੀਆਂ ਸਬੰਧੀ ਸਮਾਂਬੱਧ ਕੀਤੇ ਹੁਕਮ :- ਪੜ੍ਹੋ ਕੀ ਹੈ ?

ਐੱਸ.ਏ.ਐੱਸ ਨਗਰ, 1 ਅਪਰੈਲ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਤੰਬਰ 2017 ਤੋਂ ਲਮਕ ਵਿੱਚ ਪਏ ਦੁਪਰਤੀ ਸਰਟੀਫ਼ਿਕੇਟ ਲੇਣ ਦੇ ਤੇ ਤਰੁੱਟੀਆਂ ਦਰੁਸਤ ਕਰਵਾਉਣ ਦੇ ਕੇਸਾਂ ਸਬੰਧੀ, ਤਰੁੱਟੀਆਂ ਦੇ ਹੱਲ ਲਈ ਬਿਨੈਕਾਰਾਂ ਨੂੰ ਆਖਰੀ 10 ਦਿਨ ਦਾ ਸਮਾਂ ਦੇਣ ਦਾ ਫ਼ੈਸਲਾ ਕੀਤਾ ਹੈ|
ਬੋਰਡ ਦੇ ਵਾਈਸ ਚੇਅਰਮੈਨ ਸ਼੍ਰੀ ਬਲਦੇਵ ਸਚਦੇਵਾ ਵੱਲੋਂ ਜਾਰੀ ਕੀਤੇ ਆਦੇਸ਼ ਮੁਤਾਬਕ ਸਤੰਬਰ 2017 ਤੋਂ ਸਤੰਬਰ 2018 ਦੌਰਾਨ ਕਈ ਬਿਨੈਕਾਰਾਂ ਨੇ ਦੁਪਰਤੀ ਸਰਟੀਫ਼ਿਕੇਟ ਲੈਣ ਲਈ ਅਪਲਾਈ ਕੀਤਾ ਸੀ ਅਤੇ ਉਨ੍ਹਾਂ ਕੇਸਾਂ ਵਿੱਚ ਤਰੁੱਟੀਆਂ ਹੋਣ ਕਾਰਨ ਉਨ੍ਹਾਂ ਨੂੰ ਤਰੁੱਟੀਆਂ ਦੂਰ ਕਰਵਾਉਣ ਲਈ ਪੱਤਰ ਵਿਹਾਰ ਰਾਹੀਂ ਸੂਚਿਤ ਕੀਤਾ ਗਿਆ ਪਰ ਕਾਫ਼ੀ ਗਿਣਤੀ ਵਿੱਚ ਬਿਨੈਕਾਰਾਂ ਨੇ ਮੁੜ ਬੋਰਡ ਦਫ਼ਤਰ ਨਾਲ ਸੰਪਰਕ ਨਹੀਂ ਕੀਤਾ| 
ਬੋਰਡ ਦਫ਼ਤਰ ਨੇ ਅਜਿਹੇ ਮਾਮਲਿਆਂ ਬਾਰੇ ਬਿਨੈਕਾਰਾਂ ਨੂੰ ਕਈ ਯਾਦ ਪੱਤਰ ਪਾਏ ਤੇ 20 ਮਾਰਚ 2019 ਤੱਕ ਆਪਣੇ ਮਾਮਲੇ ਹੱਲ ਕਰਵਾਉਣ ਦਾ ਆਖਰੀ ਸਮਾਂ ਦਿੱਤਾ ਪਰ ਹਾਲੇ ਵੀ ਕਈ ਮਾਮਲੇ ਲਮਕ ਵਿੱਚ ਹੀ ਪਏ ਹਨ| ਬੋਰਡ ਨੇ 10 ਅਪਰੈਲ, 2019 ਤੱਕ ਦਾ ਆਖਰੀ ਸਮਾਂ ਦਿੰਦਿਆਂ, ਇਸ ਮਿਆਦ ਦੌਰਾਨ ਬੋਰਡ ਦਫ਼ਤਰ ਨਾਲ ਸੰਪਰਕ ਨਾ ਕਰਨ ਵਾਲੇ ਬਿਨੈਕਾਰਾਂ ਦੇ ਬਿਨੈ-ਪੱਤਰ ਪੱਕੇ ਰੱਦ ਕਰ ਦੇਣ ਦਾ ਫ਼ੈਸਲਾ ਕੀਤਾ ਹੈ|