• Home
  • ਚੰਡੀਗੜ੍ਹ ਦੇ ਪੱਤਰਕਾਰ ਵਿਕਰਮਜੀਤ ਮਾਨ ਤੇ ਜਾਨਲੇਵਾ ਹਮਲਾ ਕਰਨ ਵਾਲਾ “ਓਬੇਰ” ਟੈਕਸੀ ਡਰਾਈਵਰ ਗ੍ਰਿਫਤਾਰ

ਚੰਡੀਗੜ੍ਹ ਦੇ ਪੱਤਰਕਾਰ ਵਿਕਰਮਜੀਤ ਮਾਨ ਤੇ ਜਾਨਲੇਵਾ ਹਮਲਾ ਕਰਨ ਵਾਲਾ “ਓਬੇਰ” ਟੈਕਸੀ ਡਰਾਈਵਰ ਗ੍ਰਿਫਤਾਰ

ਚੰਡੀਗੜ੍ਹ :- ਬੀਤੀ ਰਾਤ ਆਪਣੀ ਡਿਊਟੀ ਖਤਮ ਹੋਣ ਤੋਂ ਬਾਅਦ ਚੰਡੀਗੜ੍ਹ ਦਫ਼ਤਰ ਤੋਂ ਘਰ ਨੂੰ ਵਾਪਸ ਪਰਤ ਰਹੇ ਪੰਜਾਬੀ ਅਜੀਤ ਅਖ਼ਬਾਰ ਦੇ ਪ੍ਰਤੀਨਿਧ ਬਿਕਰਮਜੀਤ ਸਿੰਘ ਮਾਨ ਤੇ ਕਾਤਲਾਨਾ ਹਮਲਾ ਕਰਨ ਵਾਲੇ ਟੈਕਸੀ ਡਰਾਈਵਰ ਨੂੰ ਚੰਡੀਗੜ੍ਹ ਪੁਲੀਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ । ਗ੍ਰਿਫਤਾਰ ਕੀਤਾ ਗਿਆ ਵਿਅਕਤੀ ਓਬੇਰ ਟੈਕਸੀ ਦਾ ਡਰਾਈਵਰ ਦੱਸਿਆ ਜਾ ਰਿਹਾ ਹੈ ।
ਦੱਸਣਯੋਗ ਹੈ ਕਿ ਬੀਤੀ ਰਾਤ ਵਿਕਰਮਜੀਤ ਮਾਨ ਜਦੋਂ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਅਟਾਵਾ ਚੌਕ ਨੇੜੇ ਪਹਿਲਾਂ ਇੱਕ ਗੱਡੀ ਵਾਲੇ ਵੱਲੋਂ ਉਸ ਨੂੰ ਰਸਤਾ ਨਹੀਂ ਦਿੱਤਾ ਜਾ ਰਿਹਾ ਸੀ ,ਜਦੋਂ ਬਿਕਰਮਜੀਤ ਮਾਨ ਨੇ ਗੱਡੀ ਉਸ ਤੋਂ ਅੱਗੇ ਕੱਢੀ ਤਾਂ ਟੈਕਸੀ ਡਰਾਈਵਰ ਨੇ ਵੀ ਆਪਣੀ ਕਾਰ ਭਜਾ ਕੇ ਉਸ ਦੇ ਅੱਗੇ ਲਗਾ ਕੇ ਰੋਕ ਲਿਆ ਤੇ ਪੱਤਰਕਾਰ ਵਿਕਰਮਜੀਤ ਤੇ ਆਪਣੀਆਂ ਉਂਗਲਾਂ ਚ ਪਾਏ ਪੰਚ ਨਾਲ ਹਮਲਾ ਕੀਤਾ ,ਜਿਸ ਕਾਰਨ ਉਹ ਜ਼ਖਮੀ ਹੋ ਗਿਆ ।ਪਰ ਉਸ ਨੇ ਗੱਡੀ ਦਾ ਨੰਬਰ ਨੋਟ ਕਰ ਲਿਆ ਸੀ।
ਵਿਕਰਮਜੀਤ ਮਾਨ ਵੱਲੋਂ ਕੰਟਰੋਲ ਰੂਮ ਤੇ ਆਪਣੇ ਪੱਤਰਕਾਰ ਸਾਥੀਆਂ ਨੂੰ ਇਸ ਦੀ ਸੂਚਨਾ ਦਿੱਤੀ ਤਾਂ ਤੁਰੰਤ ਚੰਡੀਗੜ੍ਹ ਪੁਲਸ ਦੀ ਪੈਟਰੋਲਿੰਗ ਪਾਰਟੀ ਵੀ ਪੁੱਜ ਗਈ । ਇਸ ਸਮੇਂ ਪੁੱਜੇ ਪੱਤਰਕਾਰ ਪ੍ਰੈੱਸ ਕਲੱਬ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਜਵਾ ਨੇ ਜ਼ਖਮੀ ਹਾਲਤ ਚ ਵਿਕਰਮਜੀਤ ਨੂੰ ਸੈਕਟਰ 32 ਦੇ ਹਸਪਤਾਲ ਦਾਖ਼ਲ ਕਰਵਾਇਆ ਤੇ ਉਨ੍ਹਾਂ ਉੱਚ ਅਧਿਕਾਰੀਆਂ ਨੂੰ ਹਮਲਾਵਰ ਨੂੰ ਗ੍ਰਿਫਤਾਰ ਕਰ ਲਈ ਜਦੋਂ ਦਬਾਅ ਬਣਾਇਆ ਤਾਂ ਅੱਜ ਚੰਡੀਗੜ੍ਹ ਪੁਲਿਸ ਵੱਲੋਂ ਇੱਕ ਨਾਕੇ ਦੌਰਾਨ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ,ਜੋ ਕਿ ਓਬੇਰ ਟੈਕਸੀ ਚਲਾਉਂਦਾ ਸੀ ।