• Home
  • ਹਰਿਆਣਾ ਦੇ ਸਿੱਖ ਖੱਟਰ ਤੋਂ ਡਾਹਢੇ ਖ਼ਫ਼ਾ-ਭਾਜਪਾ ਦਾ ਬਾਈਕਾਟ

ਹਰਿਆਣਾ ਦੇ ਸਿੱਖ ਖੱਟਰ ਤੋਂ ਡਾਹਢੇ ਖ਼ਫ਼ਾ-ਭਾਜਪਾ ਦਾ ਬਾਈਕਾਟ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੱਲੋਂ ਕੱਲ ਡਾਚਰ ਪਿੰਡ ਦੇ ਗੁਰਦੁਆਰੇ 'ਚ ਮੱਥਾ ਟੇਕਣ ਦਾ ਪ੍ਰੋਗਰਾਮ ਰੱਦ ਕੀਤੇ ਜਾਣ ਤੋਂ ਨਾਰਾਜ਼ ਸਿੱਖਾਂ ਨੇ ਅੱਜ ਕਰਨਾਲ 'ਚ ਬੈਠਕ ਕਰਕੇ ਭਾਜਪਾ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ।। ਇਕੱਠੇ ਹੋਏ ਸਿੱਖਾਂ ਨੇ ਜਿਥੇ ਮੁੱਖ ਮੰਤਰੀ ਵਿਰੁਧ ਨਾਅਰੇਬਾਜ਼ੀ ਕੀਤੀ ਉਥੇ ਹੀ  6 ਅਕਤੂਬਰ ਨੂੰ ਅਗਲੀ ਰਣਨੀਤੀ ਲਈ ਡਾਚਰ 'ਚ ਸੂਬਾ ਪੱਧਰੀ ਬੈਠਕ ਸੱਦ ਲਈ ਹੈ। ਸਿੱਖ ਆਗੂਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਇਸ ਬੈਠਕ ਤੋਂ ਪਹਿਲਾਂ ਗੁਰਦੁਆਰੇ ਆ ਕੇ ਮੁਆਫ਼ੀ ਮੰਗ ਲੈਣ ਜਾਂ ਫਿਰ ਕਰਨਾਲ 'ਚ ਪ੍ਰਧਾਨ ਮੰਤਰੀ ਦੀ ਪ੍ਰਸਤਾਵਿਤ ਰੈਲੀ ਬਾਰੇ ਉਹ ਕੋਈ ਸਖ਼ਤ ਫ਼ੈਸਲਾ ਲੈ ਸਕਦੇ ਹਨ।। ਇਸ ਦੌਰਾਨ ਸ੍ਰੀ ਖੱਟੜ ਨੇ ਅੱਜ ਕਰਨਾਲ ਦੇ ਡੇਰਾ ਕਾਰ ਸੇਵਾ ਗੁਰਦੁਆਰੇ 'ਚ ਮੱਥਾ ਟੇਕਿਆ ਅਤੇ ਸ਼ਰਧਾਲੂਆਂ ਨਾਲ ਗੱਲਬਾਤ ਕੀਤੀ।। ਦੂਜੇ ਪਾਸੇ ਸਿੱਖਾਂ ਨੇ ਇਸੇ ਗੁਰਦੁਆਰੇ 'ਚ ਹੀ ਬੈਠਕ ਕਰ ਕੇ ਭਾਜਪਾ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ।। ਬੈਠਕ 'ਚ ਗੁਰਦੁਆਰੇ ਦੇ ਮੁਖੀ ਬਾਬਾ ਸੁੱਖਾ ਸਿੰਘ, ਹਰਿਆਣਾ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਯੂਥ ਇਕਾਈ ਦੇ ਪ੍ਰਦੇਸ਼ ਜਨਰਲ ਸਕੱਤਰ ਅੰਗਰੇਜ਼ ਸਿੰਘ ਪੰਨੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੰਵਲਜੀਤ ਸਿੰਘ ਅਜਰਾਣਾ ਸ਼ਾਮਲ ਸਨ।।
ਮੀਟਿੰਗ ਤੋਂ ਬਾਅਦ ਸਿੱਖ ਆਗੂਆਂ ਨੇ ਕਿਹਾ ਕਿ ਖੱਟਰ ਆਰਐਸਐਸ ਦਾ ਏਜੰਡਾ ਚਲਾ ਰਹੇ ਹਨ ਤੇ ਅਜਿਹਾ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਸਪੱਸ਼ਟ ਕੀਤਾ ਕਿ ਸੰਤ ਭਿੰਡਰਾਂਵਾਲੇ ਸਿੱਖ ਕੌਮ ਦੇ ਸ਼ਹੀਦ ਹਨ ਇਸ ਲਈ ਉਨਾਂ ਦੀ ਤਸਵੀਰ ਉਤਾਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।