• Home
  • ਬੰਦ ਪਈਆਂ ਸਨਅਤਾਂ ਨੂੰ ਮੁੜ ਚਾਲੂ ਕਰਨ ਲਈ ਸਾਰੇ ਉਪਰਾਲੇ ਕਰਾਂਗੇ: ਸੁੰਦਰ ਸ਼ਾਮ ਅਰੋੜਾ

ਬੰਦ ਪਈਆਂ ਸਨਅਤਾਂ ਨੂੰ ਮੁੜ ਚਾਲੂ ਕਰਨ ਲਈ ਸਾਰੇ ਉਪਰਾਲੇ ਕਰਾਂਗੇ: ਸੁੰਦਰ ਸ਼ਾਮ ਅਰੋੜਾ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ ਸਰਕਾਰ ਵਲੋਂ ਲਾਗੂ ਕੀਤੀ 'ਨਵੀਂ ਸਨਅਤੀ ਨੀਤੀ-2017' ਨਾਲ ਸੂਬੇ 'ਚ ਸਨਅਤਪੱਖੀ ਮਾਹੌਲ ਦੀ ਸਿਰਜਣਾ ਹੋਈ ਹੈ। ਨਵੀਂ ਨੀਤੀ ਦੇ ਲਾਗੂ ਹੋਣ ਨਾਲ ਜਿੱਥੇ ਸਨਅਤਕਾਰਾਂ ਨੂੰ ਵਿਭਿੰਨ ਲਾਭ ਮਿਲਣੇ ਸ਼ੁਰੂ ਹੋਣੇ ਹਨ, ਉੱਥੇ ਹੀਂ ਸੂਬੇ 'ਚ ਬੰਦ ਪਈਆਂ ਛੋਈਆਂ ਵੱਡੀਆਂ ਸਨਅਤਾਂ ਮੁੜ ਸੁਰਜੀਤ ਹੋਣ ਲੱਗੀਆਂ ਹਨ।।

ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੂਬੇ 'ਚ ਉਦਯੋਗਿਕ ਵਿਕਾਸ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਵਚਨਬੱਧ ਹੈ। ਉਨਾਂ ਦੱਸਿਆ ਕਿ ਪਿਛਲੀ ਸਰਕਾਰ ਦੇ 2007 ਤੋਂ 2017 ਤੱਕ 10 ਸਾਲਾਂ ਦੇ ਸ਼ਾਸਨ ਦੌਰਾਨ ਦੇ ਮੰਡੀ ਗੋਬਿੰਦਗੜ• ਦੀ ਸਟੀਲ ਸਨਅਤ ਨੂੰ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਸਮੇਂ ਦੌਰਾਨ ਸਨਅਤ ਨੂੰ ਬਚਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ।

ਸ੍ਰੀ ਅਰੋੜਾ ਨੇ ਦੱਸਿਆ ਕਿ ਮੰਡੀ ਗੋਬਿੰਦਗੜ• ਦੇ ਸਟੀਲ ਉਦਯੋਗਾਂ ਨੂੰ ਫਿਰ ਤੋਂ ਚਾਲੂ ਕਰਨ ਦੇ ਉਦੇਸ਼ ਨਾਲ ਸੂਬਾ ਸਰਕਾਰ ਨੇ ਜ਼ਮੀਨੀ ਪੱਧਰ 'ਤੇ ਇਸ ਦੇ ਕਾਰਨਾਂ ਪਤਾ ਲਗਾਉਣ ਲਈ ਅਨੇਕਾਂ ਮੀਟਿੰਗਾਂ ਕੀਤੀਆਂ।। ਉਨਾਂ ਦੱਸਿਆ ਕਿ ਪਾਵਰ ਟੈਰਿਫ ਅਤੇ ਉੱਤਮ ਊਰਜਾ ਸਪਲਾਈ ਦੋ ਵੱਡੇ ਮੁੱਦੇ ਉੱਭਰ ਕੇ ਸਾਹਮਣੇ ਆਏ ਕਿਉਂਕਿ ਊਰਜਾ ਨੂੰ ਸਟੀਲ ਉਦਯੋਗ ਲਈ ਕੱਚਾ ਮਾਲ ਸਮਝਿਆ ਜਾਂਦਾ ਹੈ। ਉਨਾਂ ਦੱਸਿਆ ਕਿ ਨਵੀਂ ਸਨਅਤੀ ਨੀਤੀ ਤਹਿਤ ਸੂਬਾ ਸਰਕਾਰ ਨੇ ਸਨਅਤਾਂ ਨੂੰ ਬਿਜਲੀ 5 ਰੁਪਏ ਪ੍ਰਤੀ ਯੂਨਿਟ ਮੁਹੱਈਆ ਕਰਵਾਉਣਾ ਤੈਅ ਕੀਤਾ ਗਿਆ। ਉਨਾਂ ਦੱਸਿਆ ਕਿ ਬਿਜਲੀ ਦੀਆਂ ਦਰਾਂ ਵਿੱਚ ਕਟੌਤੀ ਕਰਨ ਨਾਲ, ਬੰਦ ਹੋ ਚੁੱਕੀਆਂ 15 ਯੂਨਿਟਾਂ ਮੁੜ ਚਾਲੂ ਹੋ ਗਈਆਂ ਹਨ ਅਤੇ ਉਨਾਂ ਨੇ ਮੁੜ ਉਤਪਾਦਨ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨਾਂ ਦੱਸਿਆ ਕਿ ਨਵੀਂ ਸਨਅਤੀ ਨੀਤੀ ਦੇ ਹੋਂਦ 'ਚ ਆਉਣ ਮਗਰੋਂ ਨਵੀਂ ਸਨਮੰਡੀ ਗੋਬਿੰਦਗੜ• ਦੇ 31 ਹੋਰ ਯੂਨਿਟਾਂ ਨੇ ਬਿਜਲੀ ਕਨੈਕਸ਼ਨ ਮੁੜ ਬਹਾਲ ਕਰਵਾ ਲਏ ਹਨ ਅਤੇ ਉਨਾਂ ਨੇ ਆਪਣੇ ਪਾਵਰ ਲੋਡ ਨੂੰ ਵਧਾਇਆ ਹੈ।

ਸ੍ਰੀਮਤੀ ਵਿਨੀ ਮਹਾਜਨ, ਵਧੀਕ ਮੁੱਖ ਸਕੱਤਰ ਉਦਯੋਗ ਅਤੇ ਸਨਅਤ ਵਿਭਾਗ, ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਾਗੂ ਕੀਤੀ ਨਵੀਂ ਸਨਅਤੀ ਨੀਤੀ ਨੇ ਸੂਬੇ 'ਚ ਉਦਯੋਗਪੱਖੀ ਮਾਹੌਲ ਦੀ ਸਿਰਜਣਾ ਕੀਤੀ ਹੈ।। ਉਨਾਂ ਕਿਹਾ ਕਿ ਨਵੀਂ ਨੀਤੀ 'ਚ ਨਵੀਂਆਂ ਅਤੇ ਮੌਜੂਦਾ ਸਨਅਤਾਂ ਲਈ ਕਈ ਵਿੱਤੀ ਰਿਆਇਤਾਂ ਦੀ ਘੋਸ਼ਣਾ ਕੀਤੀ ਗਈ ਹੈ।