• Home
  • ਕੇਰਲਾ ਦੀ ਮਹਿਲਾ ਵਿਧਾਇਕ ‘ਤੇ ਲੱਗੇ ਯੌਨ ਸ਼ੋਸ਼ਣ ਦੇ ਦੋਸ਼

ਕੇਰਲਾ ਦੀ ਮਹਿਲਾ ਵਿਧਾਇਕ ‘ਤੇ ਲੱਗੇ ਯੌਨ ਸ਼ੋਸ਼ਣ ਦੇ ਦੋਸ਼

ਤਿਰਨੰਤਪਰਮ, (ਖ਼ਬਰ ਵਾਲੇ ਬਿਊਰੋ): ਕੇਰਲਾ ਦੀ ਮਾਕਪਾ ਵਿਧਾਇਕ ਪੀ ਕੇ ਸ਼ਸ਼ੀ 'ਤੇ ਇਕ ਮਹਿਲਾ ਆਗੂ ਨੇ ਯੌਨ ਸ਼ੋਸ਼ਦ ਦੇ ਦੋਸ਼ ਲਾਏ ਹਨ ਜਿਸ ਦੀ ਜਾਂਚ ਮਾਕਪਾ ਦੀ ਆਂਤਰਿਕ ਕਮੇਟੀ ਕਰ ਰਹੀ ਹੈ ਤੇ ਸੂਬੇ ਦੀ ਮਹਿਲਾ ਆਯੋਗ ਨੇ ਆਪਣੇ ਤੌਰ 'ਤੇ ਪੁਲਿਸ ਨੂੰ ਜਾਂਚ ਦੇ ਹੁਕਮ ਦਿਤੇ ਹਨ। ਭਾਵੇਂ ਮਹਿਲਾ ਆਯੋਗ ਨੇ ਪੁਲਿਸ ਨੂੰ ਜਾਂਚ ਲਈ ਕਿਹਾ ਹੈ ਪਰ ਆਯੋਗ ਪ੍ਰਮੁੱਖ ਐਸ ਸੀ ਜੋਸੇਫ਼ਿਨ ਨੇ ਵਿਧਾਇਕਾ ਦਾ ਪੱਖ ਪੂਰਦਿਆਂ ਕਿਹਾ ਹੈ ਕਿ ਅਸੀਂ ਸਾਰੇ ਮਨੁੱਖ ਹਾਂ ਤੇ ਅਜਿਹੀਆਂ ਛੋਟੀਆਂ ਛੋਟੀਆਂ ਗ਼ਲਤੀਆਂ ਹੋ ਹੀ ਜਾਂਦੀਆਂ ਹਨ। ਦੂਜੇ ਪਾਸੇ ਕਾਂਗਰਸ ਪਾਰਟੀ ਨੇ ਵਿਧਾਇਕਾ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਦਸ ਦਈਏ ਕਿ ਲਗਭਗ 20 ਦਿਨ ਪਹਿਲਾਂ ਡੈਮੋਕਰੇਟਿਕ ਯੂਥ ਫ਼ੈਡਰੇਸ਼ਨ ਆਫ਼ ਇੰਡੀਆ ਦੀ ਇਕ ਮਹਿਲਾ ਆਗੂ ਨੇ ਰਾਸ਼ਅਰੀ ਕਾਰਜਕਾਰਨੀ ਦੀ ਪ੍ਰਧਾਨ ਬਿਰਿੰਦਾ ਕਰਾਤ ਨੂੰ ਈਮੇਲ ਭੇਜ ਕੇ ਸ਼ਿਕਾਇਤ ਕੀਤੀ ਸੀ ਜਿਸ ਬਾਰੇ ਜਾਂਚ ਚੱਲ ਰਹੀ ਹੈ।