• Home
  • ਯੂਥ ਅਕਾਲੀ ਦਲ ਨੇ ਸੰਜੀਵ ਚੌਧਰੀ ਨੂੰ ਸੌਂਪੀ ਵਿਧਾਨਸਭਾ ਉਤਰੀ ਯੂਥ ਅਕਾਲੀ ਦਲ ਪ੍ਰਧਾਨ ਅੱਹੁਦੇ ਦੀ ਕਮਾਨ

ਯੂਥ ਅਕਾਲੀ ਦਲ ਨੇ ਸੰਜੀਵ ਚੌਧਰੀ ਨੂੰ ਸੌਂਪੀ ਵਿਧਾਨਸਭਾ ਉਤਰੀ ਯੂਥ ਅਕਾਲੀ ਦਲ ਪ੍ਰਧਾਨ ਅੱਹੁਦੇ ਦੀ ਕਮਾਨ

ਲੁਧਿਆਣਾ :-ਯੂਥ ਅਕਾਲੀ ਦਲ ਨੇ ਜਿਲਾ ਇਕਾਈ ਵਿੱਚ ਵਿਸਤਾਰ ਕਰਦੇ ਹੋਏ ਨੌਜਵਾਨ ਆਗੂ ਸੰਜੀਵ ਚੌਧਰੀ ਨੂੰ ਵਿਧਾਨਸਭਾ ਉਤਰੀ ਯੂਥ ਅਕਾਲੀ ਦਲ ਦਾ ਪ੍ਰਧਾਨ ਨਿਯੁਕਤ ਕੀਤਾ । ਸਥਾਨਕ ਬੁਕਸ ਮਾਰਕੀਟ ਵਿੱਖੇ ਆਯੋਜਿਤ ਸਮਾਰੋਹ ਦੇ ਦੌਰਾਨ ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਹਰਭਜਨ ਸਿੰਘ ਡੰਗ ਦੀ ਹਾਜ਼ਰੀ ਵਿੱਚ ਸੰਜੀਵ ਚੌਧਰੀ ਨੂੰ ਨਿਯੁਕਤੀ ਪੱਤਰ ਸੌਂਪ ਕੇ ਵਧਾਈ ਦਿੱਤੀ । ਗੁਰਦੀਪ ਸਿੰਘ ਗੋਸ਼ਾ ਨੇ ਸੰਜੀਵ ਚੌਧਰੀ ਨੂੰ ਸੌਂਪੀ ਗਈ ਜਿੰਮੇਂਦਾਰੀ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਚੌਧਰੀ ਦੇ ਨੌਜਵਾਨ ਪੀੜ•ੀ ਅਤੇ ਵਪਾਰੀ ਵਰਗ ਸਹਿਤ ਸਮਾਜ ਦੇ ਹਰ ਵਰਗ ਦੇ ਨਾਲ ਮਜਬੂਤ ਰਿਸ਼ਤਿਆਂ ਅਤੇ ਸਵੱਛ ਛਵੀ ਦਾ ਲਾਭ ਅਗਲੀਆਂ ਲੋਕਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਗਠ-ਜੋੜ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਮਿਲੇਗਾ । ਸੰਜੀਵ ਚੌਧਰੀ ਨੇ ਗੁਰਦੀਪ ਸਿੰਘ ਗੋਸ਼ਾ ਸਹਿਤ ਅਕਾਲੀ ਦਲ ਦੇ ਕੇਂਦਰੀ , ਰਾਜ ਅਤੇ ਜਿਲ•ਾ ਪੱਧਰ ਦੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਸੌਂਪੀ ਗਈ ਜਿੰਮੇਂਦਾਰੀ ਨੂੰ ਈਮਾਨਦਾਰੀ ਨਾਲ ਨਿਭਾਉਂਦੇ ਹੋਏ ਅਕਾਲੀ ਦਲ ਨੂੰ ਜ਼ਮੀਨੀ ਪੱਧਰ ਤੇ ਮਜਬੂਤ ਕਰਣ ਦੇ ਯਤਨ ਕਰਣਗੇ । ਇਸ ਮੌਕੇ ਤੇ ਸੀਮੀਅਰ ਅਕਾਲੀ ਆਗੂ ਵਿਪਨ ਸੂਦ ਕਾਕਾ, ਭਾਜਪਾ ਯੂਵਾ ਮੋਰਚਾ ਪ੍ਰਧਾਨ ਮਹੇਸ਼ ਸ਼ਰਮਾ , ਕੌਸੰਲਰ ਚੌਧਰੀ ਯਸ਼ਪਾਲ , ਅਕਾਲੀ ਨੇਤਾ ਮਨਪ੍ਰੀਤ ਸਿੰਘ ਬੰਟੀ , ਵਿਧਾਨਸਭਾ ਸੈਂਟਰਲ ਯੂਥ ਅਕਾਲੀ ਦਲ ਪ੍ਰਧਾਨ ਵਰੁਣ ਮਲਹੋਤਰਾ, ਸਾਬਕਾ ਕੌਂਸਲਰ ਸਤੀਸ਼ ਨਾਗਰ , ਜਸਪਾਲ ਸਿੰਘ ਬੰਟੀ , ਜਸਮੀਤ ਸਿੰਘ ਮੱਕੜ , ਸਰਵਜੀਤ ਸਿੰਘ ਸ਼ੰਟੀ , ਦੀਪੂ ਘਈ , ਰਮਨ ਬੈਂਸ , ਮਨਪ੍ਰੀਤ ਸਿੰਘ ਕੱਕੜ , ਮਨਿੰਦਰ ਲਾਡੀ , ਪੂਨਮ ਅਰੋੜਾ , ਮਿਸਟਰ ਜੇਠੀ , ਵਿਨਿਤ ਬਹਿਲ , ਬਲਦੇਵ ਸਿੰਘ ਸਹਿਤ ਹੋਰ ਵੀ ਮੌਜੂਦ ਸਨ ।