• Home
  • ਸੰਨੀ ਦਿਉਲ ਨੇ ਫਰੋਲਿਆ ਇਤਿਹਾਸ- ਆਪਣੀ ਮਾਂ ਪ੍ਰਕਾਸ਼ ਕੌਰ ਦੀਆਂ ਪੁਰਾਣੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਸੰਨੀ ਦਿਉਲ ਨੇ ਫਰੋਲਿਆ ਇਤਿਹਾਸ- ਆਪਣੀ ਮਾਂ ਪ੍ਰਕਾਸ਼ ਕੌਰ ਦੀਆਂ ਪੁਰਾਣੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਨਵੀਂ ਦਿੱਲੀ :  ਬਾਲੀਵੁੱਡ ਅਭਿਨੇਤਾ ਸੰਨੀ ਦਿਉਲ ਨੇ ਇਤਿਹਾਸ 'ਚ ਮੁੜਦਿਆਂ ਅਪਣੀ ਮਾਂ ਪ੍ਰਕਾਸ਼ ਕੌਰ ਦੇ ਨਾਲ ਇਕ ਫੋਟੋ ਅਪਣੇ ਇਨਸਟਾਗ੍ਰਾਮ ਅਕਾਉਂਟ ਉਤੇ ਸ਼ੇਅਰ ਕੀਤੀ ਹੈ। ਸੰਨੀ ਦਿਓਲ ਅਤੇ ਉਨਾਂ ਦੀ ਮਾਂ ਪ੍ਰਕਾਸ਼ ਕੌਰ ਦੀ ਇਹ ਤਸਵੀਰ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਸੰਨੀ ਦਿਉਲ ਨੇ ਇਸ ਤਸਵੀਰ ਨੂੰ ਸ਼ੇਅਰ ਕਰਨ ਦੇ ਨਾਲ ਇਕ ਕੈਪਸ਼ਨ ਵੀ ਲਿਖਿਆ ਹੈ। ਉਨਾਂ ਨੇ ਲਿਖਿਆ ਹੈ, ਮੇਰੀ ਮਾਂ, ਮੇਰੀ ਦੁਨੀਆਂ। ਇਸ ਤੋਂ ਪਤਾ ਲੱਗਦਾ ਹੈ ਕਿ ਸੰਨੀ ਦਿਉਲ ਅਪਣੀ ਮਾਂ ਨਾਲ ਕਿੰਨਾ ਪਿਆਰ ਕਰਦੇ ਹਨ। ਇਸ ਤੋਂ ਪਹਿਲਾਂ ਉਨ•ਾਂ ਨੇ ਅਪਣੇ ਪਾਪਾ ਧਰਮਿੰਦਰ, ਮਾਂ ਪ੍ਰਕਾਸ਼ ਕੌਰ ਅਤੇ ਭਰਾ ਬਾਬੀ ਦਿਉਲ ਦੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਸੀ।

ਦਸ ਦਈਏ ਕਿ ਧਰਮਿੰਦਰ ਨੇ ਦੋ ਸ਼ਾਦੀਆਂ ਕੀਤੀਆਂ ਹਨ। ਧਰਮਿੰਦਰ ਨੇ ਹੇਮਾ ਮਾਲਿਨੀ ਤੋਂ ਪਹਿਲਾਂ ਪ੍ਰਕਾਸ਼ ਕੌਰ ਨਾਲ ਵਿਆਹ ਕਰਵਾਇਆ ਸੀ। ਧਰਮਿੰਦਰ ਅਤੇ ਪ੍ਰਕਾਸ਼ ਕੌਰ ਦੇ ਚਾਰ ਬੱਚੇ ਹਨ,  ਜਿਨਾਂ ਵਿਚ ਸੰਨੀ ਦਿਉਲ, ਬਾਬੀ ਦਿਵੁਲ, ਵਿਜਿਤਾ ਅਤੇ ਅਜਿਤਾ ਦਿਉਲ ਹਨ। ਬਾਅਦ ਵਿਚ ਧਰਮਿੰਦਰ ਨੇ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਨਾਲ ਵਿਆਹ ਕੀਤਾ ਸੀ। ਧਰਮਿੰਦਰ ਅਤੇ ਹੇਮਾ ਮਾਲਿਨੀ ਦੀਆਂ ਦੋ ਬੇਟੀਆਂ ਈਸ਼ਾ ਦਿਉਲ ਅਤੇ ਅਹਾਨਾ ਦਿਉਲ ਹਨ।

ਸੰਨੀ ਦਿਉਲ ਨੇ ਇਸ ਤਸਵੀਰ ਵਿਚ ਅਪਣੀ ਮਾਂ ਪ੍ਰਕਾਸ਼ ਕੌਰ ਨੂੰ ਗਲੇ ਲਗਾਇਆ ਹੋਇਆ ਹੈ। ਸੰਨੀ ਦਿਓਲ ਦੀ ਇਸ ਤਸਵੀਰ ਉਤੇ ਉਨਾਂ ਦੇ ਦਰਸ਼ਕ ਵੀ ਖ਼ੂਬ ਕਮੈਂਟ ਕਰ ਰਹੇ ਹਨ। ਸੰਨੀ ਦਾ ਮਾਂ ਪ੍ਰਤੀ ਪਿਆਰ ਦਿਖਾਉਣ ਦਾ ਵੱਖਰਾ ਅੰਦਾਜ਼ ਦਰਸ਼ਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ।