• Home
  • ਜੈੱਟ ਏਅਰਵੇਅਜ਼ ਦੇ ਕਰਮਚਾਰੀਆਂ ਦੀ ਗ਼ਲਤੀ ਕਾਰਨ ਵਾਲ-ਵਾਲ ਬਚੇ 166 ਮੁਸਾਫ਼ਿਰ

ਜੈੱਟ ਏਅਰਵੇਅਜ਼ ਦੇ ਕਰਮਚਾਰੀਆਂ ਦੀ ਗ਼ਲਤੀ ਕਾਰਨ ਵਾਲ-ਵਾਲ ਬਚੇ 166 ਮੁਸਾਫ਼ਿਰ

ਮੁੰਬਈ, (ਖ਼ਬਰ ਵਾਲੇ ਬਿਊਰੋ) : ਜੈੱਟ ਏਅਰਵੇਅਜ਼ 9 ਡਬਲਿਊ 697 ਨੇ ਜੈਪੁਰ ਲਈ ਉਡਾਣ ਭਰੀ ਹੀ ਸੀ ਕਿ ਮੁਸਾਫ਼ਿਰਾਂ ਨੇ ਕਰਮਚਾਰੀਆਂ ਨੂੰ ਸ਼ਿਕਾਇਤ ਕੀਤੀ ਕਿ ਉਨਾਂ ਦਾ ਦਮ ਘੁੱਟ ਰਿਹਾ ਹੈ। ਇਸ ਦੇ ਤੁਰੰਤ ਬਾਅਦ 30 ਯਾਤਰੀਆਂ ਦੇ ਨੱਕ 'ਚੋਂ ਖ਼ੂਨ ਨਿਕਲਣਾ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਮੁੰਬਈ ਵਿਖੇ ਹੀ ਜਹਾਜ਼ ਦੀ ਐਮਰਜੈਂਸੀ ਲੈਡਿੰਗ ਕਰਵਾਈ ਗਈ ਤੇ ਯਾਤਰੀਆਂ ਨੂੰ ਤੁਰੰਤ ਇਲਾਜ ਲਈ ਭੇਜਿਆ ਗਿਆ। ਬਾਅਦ 'ਚ ਪਤਾ ਲੱਗਾ ਕਿ ਜਹਾਜ਼ ਦੇ ਕਰੂ ਮੈਂਬਰਾਂ ਨੇ ਹਵਾ ਦੇ ਦਬਾਅ ਨੂੰ ਕੰਟਰੋਲ ਕਰਨ ਵਾਲੀ ਸਵਿੱਚ ਹੀ ਨਹੀਂ ਛੱਡੀ ਸੀ ਤੇ ਜਦੋਂ ਹੀ ਜਹਾਜ਼ ਅਸਮਾਨ 'ਚ ਪਹੁੰਚਿਆ ਤੇ ਹਵਾ ਦਾ ਦਬਾ ਇਕਦਮ ਵਧ ਗਿਆ ਤੇ ਯਾਤਰੀਆਂ ਦਾ ਦਮ ਘੁੱਟਣ ਲੱਗ ਪਿਆ।